ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ: NRI ਕਤਲ ਦੇ ਦੋ ਮੁਲਜ਼ਮ ਗ੍ਰਿਫ਼ਤਾਰ,ਵੱਡੀ ਗਿਣਤੀ ‘ਚ ਹਥਿਆਰ ਬਰਾਮਦ

Updated On: 

08 Nov 2025 11:09 AM IST

ਬਿਕਰਮਜੀਤ ਸਿੰਘ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਜੁੜਿਆ ਹੋਇਆ ਹੈ ਅਤੇ ਉਸ ਦਾ ਅਪਰਾਧਿਕ ਇਤਿਹਾਸ ਹੈ। ਉਸ ਖਿਲਾਫ ਵਿਸਫੋਟਕ ਐਕਟ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਤਹਿਤ ਮਾਮਲੇ ਦਰਜ ਹਨ।

ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ: NRI ਕਤਲ ਦੇ ਦੋ ਮੁਲਜ਼ਮ ਗ੍ਰਿਫ਼ਤਾਰ,ਵੱਡੀ ਗਿਣਤੀ ਚ ਹਥਿਆਰ ਬਰਾਮਦ
Follow Us On

ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਰਾਜਾਸਾਂਸੀ ਵਿੱਚ ਇਟਲੀ ਦੇ ਵਸਨੀਕ ਐਨਆਰਆਈ ਮਲਕੀਤ ਸਿੰਘ ਦੇ ਕਤਲ ਦੇ ਮਾਮਲੇ ਵਿੱਚ ਦੋ ਮੁਲਜ਼ਮਾਂ, ਬਿਕਰਮਜੀਤ ਸਿੰਘ ਉਰਫ਼ ਬਿਕਰਮ ਅਤੇ ਕਰਨ ਨੂੰ ਗ੍ਰਿਫ਼ਤਾਰ ਕੀਤਾ ਹੈ।

ਖਾਲਿਸਤਾਨ ਲਿਬਰੇਸ਼ਨ ਫੋਰਸ ਨਾਲ ਜੁੜੀਆ ਮੁਲਜ਼

ਬਿਕਰਮਜੀਤ ਸਿੰਘ ਅੱਤਵਾਦੀ ਸੰਗਠਨ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਨਾਲ ਜੁੜਿਆ ਹੋਇਆ ਹੈ ਅਤੇ ਉਸ ਦਾ ਅਪਰਾਧਿਕ ਇਤਿਹਾਸ ਹੈ। ਮੀਜੀਠਾ ਖਿਲਾਫ ਵਿਸਫੋਟਕ ਐਕਟ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਦੇ ਤਹਿਤ ਮਾਮਲੇ ਦਰਜ ਹਨ। ਉਹ 2018 ਵਿੱਚ ਰਾਜਾਸਾਂਸੀ ਵਿੱਚ ਇੱਕ ਧਾਰਮਿਕ ਸਥਾਨ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਵੀ ਸ਼ਾਮਲ ਸੀ।

ਮੁਲਜ਼ਮਾਂ ਤੋਂ ਹਥਿਆਰਾਂ ਦੀ ਵੱਡੀ ਰਿਕਵਰੀ

ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਬਿਕਰਮਜੀਤ ਨੇ ਪੰਜਾਬ ਵਿੱਚ ਸਨਸਨੀਖੇਜ਼ ਅਪਰਾਧਾਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਗੈਰ-ਕਾਨੂੰਨੀ ਹਥਿਆਰ ਪ੍ਰਾਪਤ ਕੀਤੇ ਸਨ। ਮੁਲਜ਼ਮਾਂ ਤੋਂ ਚਾਰ ਪਿਸਤੌਲ ਅਤੇ ਇੱਕ ਰਿਵਾਲਵਰ, ਜਿਸ ਵਿੱਚ ਇੱਕ PX5 ਵਿਦੇਸ਼ੀ-ਬਣਾਇਆ .30-ਕੈਲੀਬਰ ਪਿਸਤੌਲ, ਇੱਕ .30-ਕੈਲੀਬਰ ਪਿਸਤੌਲ, ਇੱਕ .45-ਕੈਲੀਬਰ ਵਿਦੇਸ਼ੀ-ਬਣਾਇਆ ਪਿਸਤੌਲ, ਇੱਕ .32-ਕੈਲੀਬਰ ਪਿਸਤੌਲ, ਇੱਕ ਰਿਵਾਲਵਰ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।