ਕੌਣ ਹੁੰਦੇ ਹਨ ਨਿਹੰਗ ਸਿੰਘ, ਪਿਛਲੇ ਕੁਝ ਸਮੇਂ ਤੋਂ ਕਿਉਂ ਹਨ ਚਰਚਾਵਾਂ ‘ਚ
ਕੰਚਨ ਕੁਮਾਰੀ ਉਰਫ ਕੋਮਲ ਕੌਰ ਭਾਬੀ ਦੇ ਕਤਲਕਾਂਡ ਵਿੱਚ ਇੱਕ ਹੋਰ ਚੀਜ ਹੈ ਜਿਸ ਉੱਪਰ ਮੀਡੀਆ ਅਤੇ ਸ਼ੋਸਲ ਮੀਡੀਆ ਉੱਪਰ ਚਰਚਾ ਹੋ ਰਹੀ ਹੈ ਉਹ ਹਨ ਨਹਿੰਗ ਸਿੰਘ। ਆਓ ਇਸ ਰਿਪੋਰਟ ਰਾਹੀਂ ਨਹਿੰਗਾਂ ਸਿੰਘਾਂ ਬਾਰੇ ਜਾਣਨ ਦੀ ਕੋਸ਼ਿਸ ਕਰਾਂਗੇ ਕਿ ਆਖਿਰ ਕੌਣ ਹੁੰਦੇ ਹਨ ਉਹ ਨਹਿੰਗ, ਕਿਵੇਂ ਹੋਂਦ ਵਿੱਚ ਆਓ, ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਤੇ ਕਦੋਂ ਕਦੋਂ ਇਹ ਵਰਦਾਤਾਂ ਕਰਕੇ ਚਰਚਾਵਾਂ ਵਿੱਚ ਆਏ।

Nihang Singh: ਬਠਿੰਡਾ ਵਿੱਚ ਸ਼ੋਸਲ ਮੀਡੀਆ ਇਲੂੰਏਂਸਰ ਕੰਚਨ ਕੁਮਾਰੀ ਉਰਫ ਕੋਮਲ ਕੌਰ ਭਾਬੀ ਦੇ ਹੋਏ ਕਤਲ ਤੋਂ ਬਾਅਦ ਜਿੱਥੇ ਇਹ ਵਾਰਦਾਤ ਆਮ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਤਾਂ ਉੱਥੇ ਹੀ ਸ਼ੋਸਲ ਮੀਡੀਆ ਰਾਹੀਂ ਪ੍ਰਚਾਰਿਤ ਕੀਤਾ ਜਾ ਰਿਹਾ ਬੋਲਡ ਕੰਟੇਂਟ ਵੀ ਸਵਾਲ ਦੇ ਘੇਰੇ ਵਿੱਚ ਹੈ। ਇਹ ਘਟਨਾ ਤੋਂ ਬਾਅਦ ਸਮਾਜ ਵਿੱਚੋਂ ਦੋ ਤਰ੍ਹਾਂ ਦੀਆਂ ਅਵਾਜਾਂ ਸਾਹਮਣੇ ਆ ਰਹੀਆਂ ਹਨ ਇੱਕ ਤਾਂ ਉਸ ਕੁੜੀ ਦੇ ਹੱਕ ਵਿੱਚ ਭੁਗਤ ਰਹੀਆਂ ਹਨ ਜਿਸ ਦਾ ਕਤਲ ਕਰ ਦਿੱਤਾ ਗਿਆ ਹੈ। ਦੂਜੀਆਂ ਉਹਨਾਂ ਮੁਲਜਮਾਂ ਦੇ ਹੱਕ ਵਿੱਚ ਜਿਨ੍ਹਾਂ ਦੇ ਸਿਰ ਉੱਪਰ ਇਹ ਕਤਲ ਦਾ ਇਲਜਾਮ ਹੈ।
ਇਸ ਕਤਲਕਾਂਡ ਵਿੱਚ ਇੱਕ ਹੋਰ ਚੀਜ ਹੈ ਜਿਸ ਉੱਪਰ ਮੀਡੀਆ ਅਤੇ ਸ਼ੋਸਲ ਮੀਡੀਆ ਉੱਪਰ ਚਰਚਾ ਹੋ ਰਹੀ ਹੈ ਉਹ ਹਨ ਨਿਹੰਗ ਸਿੰਘ। ਆਓ ਇਸ ਰਿਪੋਰਟ ਰਾਹੀਂ ਨਿਹੰਗਾਂ ਸਿੰਘਾਂ ਬਾਰੇ ਜਾਣਨ ਦੀ ਕੋਸ਼ਿਸ ਕਰਾਂਗੇ ਕਿ ਆਖਿਰ ਕੌਣ ਹੁੰਦੇ ਹਨ ਉਹ ਨਿਹੰਗ, ਕਿਵੇਂ ਹੋਂਦ ਵਿੱਚ ਆਓ, ਇਹ ਕਿੰਨੇ ਪ੍ਰਕਾਰ ਦੇ ਹੁੰਦੇ ਹਨ ਅਤੇ ਕਦੋਂ ਕਦੋਂ ਇਹ ਵਰਦਾਤਾਂ ਕਰਕੇ ਚਰਚਾਵਾਂ ਵਿੱਚ ਆਏ।
ਪਹਿਲਾਂ ਤਾਂ ਸਵਾਲ ਹੈ ਕਿ ਇੱਕ ਕਤਲਕਾਂਡ ਵਿਚਾਲੇ ਨਿਹੰਗਾਂ ਦੀ ਚਰਚਾ ਕਿਉਂ ਹੋ ਰਹੀ ਹੈ। ਇਸ ਸਵਾਲ ਦਾ ਜਵਾਬ ਹੈ ਕਿ ਇਸ ਕਤਲਕਾਂਡ ਦੀ ਜਿੰਮੇਵਾਰੀ ਸ਼ੋਸਲ ਮੀਡੀਆ ਰਾਹੀਂ ਨਿਹੰਗਾਂ ਦੇ ਬਾਣੇ (ਪਹਿਰਾਵਾ) ਵਿੱਚ ਅੰਮ੍ਰਿਤਪਾਲ ਸਿੰਘ ਮਹਿਰੋਂ ਨਾਮ ਦੇ ਵਿਅਕਤੀ ਨੇ ਕਤਲ ਦੀ ਜਿੰਮੇਵਾਰੀ ਲਈ ਹੈ। ਇਸ ਵੀਡੀਓ ਵਿੱਚ ਉਸ ਨੇ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾ ਰਿਹਾ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਉਹ ਲੜਕੀ ਦਾ ਗਲ ਘੁੱਟ ਕੇ ਉਸ ਦਾ ਕਤਲ ਕੀਤਾ ਗਿਆ ਹੈ। ਓਧਰ ਬਠਿੰਡਾ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਨੂੰ ਕਾਬੂ ਕਰ ਲਿਆ ਗਿਆ।
ਆਖਿਰ ਕੌਣ ਹੁੰਦੇ ਹਨ ਨਿਹੰਗ ?
ਜੇਕਰ ਤੁਸੀਂ ਗੈਰ ਸਿੱਖ ਪਰਿਵਾਰ ਨਾਲ ਸਬੰਧਿਤ ਹੋ ਤਾਂ ਸ਼ਾਇਦ ਤੁਸੀਂ ਨਿਹੰਗਾਂ ਬਾਰੇ ਨਹੀਂ ਬਹੁਤਾ ਨਹੀਂ ਜਾਣਦੇ ਹੋਵੇਗੇ। ਨਿਹੰਗਾਂ ਨੂੰ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਕਹਿਕੇ ਸਤਿਕਾਰਿਆਂ ਜਾਂਦਾ ਹੈ। ਪਰ ਸਮੇਂ ਸਮੇਂ ਤੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਨਿਹੰਗਾਂ ਦੇ ਬਾਣੇ (ਪਹਿਰਾਵਾ) ਪਾਕੇ ਸ਼ਰਾਰਤੀ ਅਨਸਰਾਂ ਨੇ ਗੈਰ ਸਮਾਜਿਕ ਗਤੀਵਿਧੀਆਂ ਨੂੰ ਵੀ ਅੰਜਾਮ ਦਿੱਤਾ ਹੈ।
ਖੈਰ ਜੇਕਰ ਇਤਿਹਾਸਿਕ ਪਿਛੋਕੜ ਵਿੱਚ ਝਾਤ ਮਾਰੀਏ ਤਾਂ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਅੰਦਰ ਮੀਰੀ ਤੇ ਪੀਰੀ ਦੀ ਰਵਾਇਤ ਚੱਲੀ ਜੋ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਖਾਲਸਾ ਸਾਜਨਾ ਵੇਲੇ ਜਾ ਕੇ ਪਰਪੱਕ ਹੋ ਗਈ ਅਤੇ ਹੁਣ ਸਿੱਖਾਂ ਦੀ ਬਿਰਤੀ ਸੰਤ ਅਤੇ ਸਿਪਾਹੀ ਵਾਲੀ ਹੋ ਗਈ। ਭਾਸ਼ਾ ਵਿਗਿਆਨੀਆਂ ਅਨੁਸਾਰ ਨਿਹੰਗ ਸ਼ਬਦ ਫਾਰਸੀ ਭਾਸ਼ਾ ਤੋਂ ਆਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਦੀ ਕ੍ਰਿਤ ਮਹਾਨਕੋਸ਼ ਦੇ ਅਨੁਸਾਰ ਇਸ ਸ਼ਬਦ ਦਾ ਅਰਥ ਹੁੰਦਾ ਹੈ ਖੜਗ ਜਾਂ ਕਿਰਪਾਨ। ਨਿਹੰਗ ਤੋਂ ਭਾਵ ਜੋ ਵਿਅਕਤੀ ਮਾਇਆ (5 ਵਿਕਾਰ) ਤੋਂ ਨਿਰਲੇਪ ਹੋਵੇ ਅਤੇ ਹਮੇਸ਼ਾ ਸ਼ਹੀਦੀ ਪਾਉਣ ਲਈ ਤਿਆਰ ਹੋਵੇ।
ਇਹ ਵੀ ਪੜ੍ਹੋ
ਅਕਸਰ ਨਿਹੰਗ ਨੀਲੇ ਚੋਲੇ (ਕੱਪੜੇ) ਪਹਿਨਦੇ ਹਨ, ਅਜਿਹਾ ਕਰਨ ਦਾ ਕੋਈ ਠੋਸ ਕਾਰਨ ਤਾਂ ਨਹੀਂ ਮਿਲਦਾ ਪਰ ਕਈ ਨਿਹੰਗ ਜੱਥੇਬੰਦੀਆਂ ਦਾ ਮੰਨਣਾ ਹੈ ਕਿ ਜਿਸ ਸਮੇਂ ਦਸ਼ਮੇਸ਼ ਪਿਤਾ ਨੇ ਖਾਲਸੇ ਦੀ ਸਾਜਨਾ (ਸਾਲ 1699 ਈਸਵੀ) ਕੀਤੀ ਤਾਂ ਉਹਨਾਂ ਨੇ ਪੰਜ ਪਿਆਰਿਆਂ ਦੇ ਅਜਿਹੇ ਹੀ ਬਾਣੇ ਪਹਿਨਾਏ ਸਨ।
ਨਿਹੰਗ ਇੱਕ ਜੁਝਾਰੂ ਕੌਮ ਹੈ। ਇਹ ਦੁਸ਼ਮਣ ਨਾਲ ਹੋਣ ਵਾਲੀਆਂ ਜੰਗਾਂ ਵਿੱਚ ਹਿੱਸਾ ਲਿਆ ਕਰਦੇ ਸੀ। ਇਤਿਹਾਸਿਕ ਸਰੋਤਾਂ ਅਨੁਸਾਰ ਸਿੱਖ ਮਿਸ਼ਲਾਂ ਤੋਂ ਲੈਕੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਵਿੱਚ ਲੜੀਆ ਗਈਆਂ ਜੰਗਾਂ ਵਿੱਚ ਨਿਹੰਗ ਸਿੰਘਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਸਮਾਂ ਅਜਿਹਾ ਵੀ ਸੀ ਜਦੋਂ ਨਿਹੰਗਾਂ ਦੀ ਅਗਵਾਈ ਅਕਾਲੀ ਬਾਬਾ ਫੂਲਾ ਸਿੰਘ ਜੀ ਵਰਗੇ ਯੋਧੇ ਕਰਿਆ ਕਰਦੇ ਸਨ। ਬਾਬਾ ਫੂਲਾ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਵੱਜੋ ਵੀ ਸੇਵਾਵਾਂ ਨਿਭਾਈ। ਇਸ ਦੌਰਾਨ ਉਹਨਾਂ ਨੇ ਤਖਤ ਤੇ ਬੈਠੇ ਮਹਾਰਾਜਾ ਰਣਜੀਤ ਸਿੰਘ ਨੂੰ ਤਨਖਾਹੀਆ ਕਰਾਰ ਕਰ ਦਿੱਤਾ ਸੀ। ਐਨਾ ਹੀ ਨਹੀਂ ਮਹਾਰਾਜਾ ਰਣਜੀਤ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਬੰਨ੍ਹ ਕੇ ਸਜਾ ਵੀ ਦਿੱਤੀ ਗਈ ਸੀ।
ਕਿੰਨੇ ਤਰ੍ਹਾਂ ਦੇ ਹੁੰਦੇ ਹਨ ਨਿਹੰਗ ?
ਇਤਿਹਾਸਕਾਰਾਂ ਅਨੁਸਾਰ 1733-34 ਉਹ ਸਮਾਂ ਸੀ ਜਦੋਂ ਸਿੱਖਾਂ ਨੂੰ ਇੱਕ ਮਜਬੂਤ ਆਗੂ ਦੀ ਲੋੜ ਸੀ। ਅਜਿਹੇ ਸਮੇਂ ਵਿੱਚ ਕੌਮ ਦੀ ਅਗਵਾਈ ਨਵਾਬ ਕਪੂਰ ਸਿੰਘ ਨੂੰ ਸੌਂਪੀ ਗਈ। ਜਿਸ ਤੋਂ ਮਗਰੋਂ ਨਿਹੰਗਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਗਿਆ। ਇੱਕ ਨੂੰ ਬੁੱਢਾ ਦਲ ਅਤੇ ਇੱਕ ਨੂੰ ਤਰਨਾ ਦਲ ਦਾ ਨਾਮ ਦਿੱਤਾ ਗਿਆ।
ਤਰਨਾ ਦਲ ਵਿੱਚ 40 ਸਾਲ ਤੋਂ ਘੱਟ ਉਮਰ ਦੇ ਨਿਹੰਗਾਂ ਨੂੰ ਰੱਖਿਆ ਗਿਆ ਅਤੇ 40 ਸਾਲ ਤੋਂ ਉੱਪਰ ਦੇ ਨਿਹੰਗਾਂ ਨੂੰ ਬੁੱਢਾ ਦਲ ਵਿੱਚ। ਇਸ ਵੰਡ ਤੋਂ ਬਾਅਦ ਬੁੱਢਾ ਦਲ ਦੇ ਨਿਹੰਗਾਂ ਨੂੰ ਗੁਰਦੁਆਰਾਂ ਸਹਿਬਾਨਾਂ ਦੀ ਸੇਵਾ ਅਤੇ ਸਿੱਖੀ ਪ੍ਰਚਾਰ ਦੀ ਜਿੰਮੇਵਾਰੀ ਸੌਂਪੀ ਗਈ ਅਤੇ ਤਰਨਾ ਦਲ ਦੇ ਨਿਹੰਗਾਂ ਨੂੰ ਵੈਰੀ ਦਾ ਮੁਕਾਬਲਾ ਕਰ ਲਈ ਤਿਆਰ ਬਰ ਤਿਆਰ ਰਹਿਣ ਦੀ ਜਿੰਮੇਵਾਰੀ ਸੌਂਪੀ ਗਈ। ਤਰਨਾ ਦਲ ਨੂੰ ਅੱਗੇ ਹੋਰ ਪੰਜ ਦਲਾਂ ਵਿੱਚ ਵੰਡਿਆ ਗਿਆ। ਇੱਕ ਦਲ ਵਿੱਚ ਕਰੀਬ 1300 ਤੋਂ ਲੈਕੇ 5000 ਤੱਕ ਨਿਹੰਗ ਸ਼ਾਮਿਲ ਹੁੰਦੇ ਸਨ ਜੋ ਜੰਗ ਵਿੱਚ ਹਿੱਸਾ ਲੈਂਦੇ ਸਨ।
ਕਦੋਂ ਕਦੋਂ ਚਰਚਾਵਾਂ ਵਿੱਚ ਆਏ ਨਿਹੰਗ
ਨਿਹੰਗਾਂ ਨਾਲ ਜੁੜੇ ਵਿਵਾਦ ਬਹੁਤ ਵਾਰ ਚਰਚਾਵਾਂ ਵਿੱਚ ਵਿੱਚ ਆਏ ਚਾਹੇ ਉਹ ਸੰਤਾ ਸਿੰਘ ਦਾ ਮਾਮਲਾ ਹੋਵੇ, ਜਿਸ ਨੇ ਤਤਕਾਲੀ ਪ੍ਰਧਾਨਮੰਤਰੀ ਇੰਦਰਾ ਗਾਂਧੀ ਵੱਲੋਂ ਦਿੱਤੀ ਗਈ ਸਰਕਾਰੀ ਮਦਦ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸ ਇਮਾਰਤ ਦੀ ਮੁੜ ਉਸਾਰੀ ਕਰਵਾ ਦਿੱਤੀ ਸੀ ਜੋ 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ ਢਹਿ ਗਈ ਸੀ ਜਾਂ ਫਿਰ ਅਜੀਤ ਸਿੰਘ ਪੂਹਲਾ ਨਾਲ ਜੁੜੇ ਹੋਏ ਵਿਵਾਦ ਜਿਸ ਉੱਪਰ ਲੁੱਟਾਂ ਖੋਹਾਂ ਕਰਨ ਅਤੇ ਜਮੀਨਾਂ ਉੱਪਰ ਕਬਜੇ ਕਰਨ ਦੇ ਵੀ ਇਲਜਾਮ ਲੱਗੇ ਸਨ। ਜਿਸ ਕਾਰਨ ਉਸ ਨੂੰ ਜੇਲ੍ਹ ਵੀ ਜਾਣਾ ਪਿਆ ਸੀ ਅਤੇ ਜੇਲ੍ਹ ਅੰਦਰ ਹੀ ਉਸ ਦਾ ਕਤਲ ਵੀ ਕਰ ਦਿੱਤਾ ਗਿਆ ਸੀ।
ਪਰ ਅਸੀਂ ਇਸ ਰਿਪੋਰਟ ਵਿੱਚ ਪਿਛਲੇ ਕੁੱਝ ਸਾਲਾਂ ਵਿੱਚ ਵਾਪਰੀਆਂ ਕੁੱਝ ਘਟਨਾਵਾਂ ਦਾ ਜਿਕਰ ਕਰ ਰਹੇ ਹਾਂ ਜਿਸ ਵਿੱਚ ਹਮਲਾ ਕਰਨ ਵਾਲੇ ਲੋਕ ਨਿਹੰਗਾਂ ਵਾਂਗ ਹੀ ਦਿਖਾਈ ਦਿੰਦੇ ਸਨ। ਜਿਸ ਕਾਰਨ ਆਮ ਲੋਕਾਂ ਨੂੰ ਇਹ ਭੁਲੇਖਾ ਪੈਂਦਾ ਸੀ ਕਿ ਇਹ ਹਮਲਾ ਨਿਹੰਗਾ ਨੇ ਕੀਤਾ ਹੈ।
ਪਟਿਆਲਾ ਵਿੱਚ ਪੁਲਿਸ ਤੇ ਹਮਲਾ
ਸਾਲ 2020 ਦੌਰਾਨ ਪਟਿਆਲਾ ਦੇ ਹਲਕਾ ਸਨੌਰ ਵਿੱਚ ਇੱਕ ਘਟਨਾਵਾਂ ਵਾਪਰੀ ਜਿੱਥੇ ਕਰਫਿਊ ਦੌਰਾਨ ਕੁੱਝ ਲੋਕਾਂ ਨੇ ਤੇਜਧਾਰ ਹਥਿਆਰਾਂ ਨਾਲ ਪੁਲਿਸ ਮੁਲਾਜਮਾਂ ਤੇ ਹਮਲਾ ਕਰ ਦਿੱਤਾ ਸੀ। ਇਸ ਹਮਲੇ ਵਿੱਚ ਪੁਲਿਸ ਅਫਸਰ ਦਾ ਹੱਥ ਵੱਢਿਆ ਗਿਆ ਸੀ। ਹਾਲਾਂਕਿ ਪੀਜੀਆਈ ਚੰਡੀਗੜ੍ਹ ਦੇ ਡਾਕਟਰਾਂ ਨੇ ਅਪਰੇਸ਼ਨ ਰਾਹੀਂ ਹੱਥ ਨੂੰ ਦੁਬਾਰਾ ਜੋੜ ਦਿੱਤਾ ਸੀ।
ਹਮਲਾਵਰਾਂ ਨੂੰ ਫੜ੍ਹਣ ਲਈ ਪੁਲਿਸ ਨੂੰ ਕਈ ਜਿਲ੍ਹਿਆਂ ਤੋਂ ਵਾਧੂ ਫੋਰਸ ਮੰਗਵਾਉਣੀ ਪਈ ਅਤੇ ਇਹ ਕਾਰਵਾਈ ਪੂਰਾ ਦਿਨ ਚੱਲੀ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਵਿੱਚ ਕਰੀਬ 11 ਲੋਕਾਂ ਨੂੰ ਕਾਬੂ ਕੀਤਾ ਸੀ। ਹਮਲੇ ਤੋਂ ਬਾਅਦ ਨਿਹੰਗਾਂ ਦੀ ਸਭ ਤੋਂ ਵੱਡੀ ਜੱਥੇਬੰਦੀ ਬੁੱਢਾ ਦਲ (96 ਕਰੋੜੀ) ਦੇ ਜੱਥੇਦਾਰ ਬਾਬਾ ਬਲਬੀਰ ਸਿੰਘ ਨੇ ਕਿਹਾ ਸੀ ਕਿ ਹਮਲਾ ਕਰਨ ਵਾਲਿਆਂ ਦਾ ਨਿਹੰਗਾਂ ਨਾਲ ਕੋਈ ਸਬੰਧ ਨਹੀਂ ਹੈ।
ਲੁਧਿਆਣਾ ਵਿੱਚ ਹਮਲਾ
ਕਰੀਬ 2 ਸਾਲ ਪਹਿਲਾਂ ਲੁਧਿਆਣਾ ਵਿੱਚ ਨਿਹੰਗਾਂ ਦੇ ਬਾਣੇ ਵਿੱਚ ਆਏ 2 ਨੌਜਵਾਨਾਂ ਨੇ ਕਥਿਤ ਹਿੰਦੂ ਲੀਡਰ ਤੇ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਸੀ। ਕੁੱਝ ਮੀਡੀਆ ਰਿਪੋਰਟਾਂ ਅਨੁਸਾਰ ਹਮਲੇ ਵਿੱਚ ਜਖਮੀ ਹੋਏ ਵਿਅਕਤੀ ਦਾ ਸਬੰਧ ਸ਼ਹੀਦ ਭਗਤ ਸਿੰਘ ਦੇ ਸਾਥੀ ਰਹੇ ਸ਼ਹੀਦ ਸੁਖਦੇਵ ਦੇ ਪਰਿਵਾਰ ਨਾਲ ਸੀ।
ਬਠਿੰਡਾ ਵਿੱਚ ਖੋਹੀ ਕਾਰ
ਇਸ ਸਾਲ ਬਠਿੰਡਾ ਦੇ ਭਗਤਾ ਭਾਈਕਾ ਨੇੜਿਓ ਕੁੱਝ ਲੋਕਾਂ ਨੇ i20 ਕਾਰ ਖੋਹ ਲਈ। ਇਹ ਲੁਟੇਰਿਆਂ ਦਾ ਪਹਿਰਾਵਾਂ ਵੀ ਨਿਹੰਗਾਂ ਨਾਲ ਮਿਲਦਾ ਜੁਲਦਾ ਸੀ। ਕਾਰ ਲੁੱਟਣ ਦੀ ਇਕ ਵੀਡੀਓ ਸ਼ੋਸਲ ਮੀਡੀਆ ਉੱਪਰ ਕਾਫੀ ਵਾਇਰਲ ਹੋਈ ਸੀ। ਇਸ ਤੋਂ ਇਲਾਵਾ ਇਸੇ ਸਾਲ ਮਾਰਚ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਦਾ ਇਲਜਾਮ ਵੀ ਨਿਹੰਗਾਂ ਦਾ ਉੱਪਰ ਹੀ ਲੱਗਿਆ ਸੀ।