NIA ਕਰੇਗਾ VHP ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੀ ਜਾਂਚ, ਨੰਗਲ ‘ਚ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ – Punjabi News

NIA ਕਰੇਗਾ VHP ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੀ ਜਾਂਚ, ਨੰਗਲ ‘ਚ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ

Updated On: 

15 May 2024 14:43 PM

Vikas Prabhakar Murder: ਕਤਲ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਸੀ ਕਿ ਇਹ ਟਾਰਗੇਟ ਕਿਲਿੰਗ ਪਾਕਿਸਤਾਨ ਅਤੇ ਪੁਰਤਗਾਲ ਤੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਇਸ਼ਾਰੇ 'ਤੇ ਕੀਤੀ ਗਈ ਸੀ। ਪਾਕਿਸਤਾਨ 'ਚ ਬੈਠੇ ਅੱਤਵਾਦੀ ਮਾਸਟਰਮਾਈਂਡ ਦੁਆਰਾ ਸਮਰਥਤ ਅੱਤਵਾਦੀ ਮਾਡਿਊਲ ਦੇ ਦੋ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਸੀ।

NIA ਕਰੇਗਾ VHP ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੀ ਜਾਂਚ, ਨੰਗਲ ਚ ਦਿੱਤਾ ਗਿਆ ਸੀ ਵਾਰਦਾਤ ਨੂੰ ਅੰਜਾਮ

ਵਿਕਾਸ ਪ੍ਰਭਾਕਰ

Follow Us On

Vikas Prabhakar Murder: ਪਿੱਛਲੇ ਮਹੀਨੇ ਨੰਗਲ ਦੇ ਰੇਲਵੇ ਰੋਡ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਪ੍ਰਭਾਕਰ ਦੇ ਕਤਲ ਦੀ ਜਾਂਚ ਹੁਣ NIA ਕਰੇਗਾ। ਇਸ ਮਾਮਲੇ ‘ਚ ਦਿੱਲੀ ‘ਚ ਐਨਆਈਏ ਨੇ ਇੱਕ ਵੱਖਰੀ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ‘ਚ ਮੰਨਿਆ ਜਾ ਰਿਹਾ ਹੈ ਕਿ ਐਨਆਈਏ ਹੁਣ ਤੱਕ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਇਸ ਮਾਮਲੇ ‘ਚ ਪੰਜਾਬ ਪੁਲਿਸ ਨੇ 2 ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਦੇ ਸਬੰਧ ਪੁਰਤਗਾਲ ਅਤੇ ਪਾਕਿਸਤਾਨ ਦੱਸੇ ਗਏ ਸਨ। ਮੁਲਜ਼ਮ ਲਗਾਤਰ ਵਿਦੇਸ਼ ਚ ਬੈਠੇ ਮਾਸਟਰਮਾਈਂਡਾ ਦੇ ਸੰਪਕਰ ‘ਚ ਸਨ ਇਸ ਦਾ ਖੁਲਾਸਾ ਵੀ ਕੀਤਾ ਗਿਆ ਸੀ।

ਕਤਲ ਦੀ ਜਾਂਚ ਕਰ ਰਹੀ ਪੁਲਿਸ ਨੇ ਕਿਹਾ ਸੀ ਕਿ ਇਹ ਟਾਰਗੇਟ ਕਿਲਿੰਗ ਪਾਕਿਸਤਾਨ ਅਤੇ ਪੁਰਤਗਾਲ ਤੋਂ ਸੰਚਾਲਿਤ ਅੱਤਵਾਦੀ ਮਾਡਿਊਲ ਦੇ ਇਸ਼ਾਰੇ ‘ਤੇ ਕੀਤੀ ਗਈ ਸੀ। ਪਾਕਿਸਤਾਨ ‘ਚ ਬੈਠੇ ਅੱਤਵਾਦੀ ਮਾਸਟਰਮਾਈਂਡ ਦੁਆਰਾ ਸਮਰਥਤ ਅੱਤਵਾਦੀ ਮਾਡਿਊਲ ਦੇ ਦੋ ਸੰਚਾਲਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੀ ਪਛਾਣ ਮਨਦੀਪ ਕੁਮਾਰ ਉਰਫ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਵਜੋਂ ਹੋਈ ਸੀ। ਪੁਲਿਸ ਨੇ ਇਨ੍ਹਾਂ ਕੋਲੋਂ 2 ਪਿਸਤੌਲ, 16 ਕਾਰਤੂਸ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਸਕੂਟਰੀ ਬਰਾਮਦ ਕੀਤਾ ਸੀ। ਪੁਲਿਸ ਨੇ ਤਿੰਨ ਦਿਨਾਂ ਤੱਕ ਇਸ ਕਤਲ ਦੀ ਜਾਂਚ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ ਸੁਲਝਾਇਆ ਗਿਆ ਸੀ।

ਦੁਕਾਨ ਦੇ ਅੰਦਰ ਕੀਤਾ ਗਿਆ ਸੀ ਕਤਲ

ਇਸ ਸਾਲ 13 ਅਪ੍ਰੈਲ ਨੂੰ ਆਨੰਦਪੁਰ ਸਾਹਿਬ ਦੇ ਨੰਗਲ ‘ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਥਾਨਕ ਪ੍ਰਧਾਨ ਅਤੇ ਆਗੂ ਵਿਕਾਸ ਪ੍ਰਭਾਕਰ ਦਾ ਕਤਲ ਕਰ ਦਿੱਤਾ ਗਿਆ ਸੀ। ਕਾਤਲਾਂ ਨੇ ਪ੍ਰਭਾਕਰ ਦੀ ਦੁਕਾਨ ਦੇ ਅੰਦਰ ਹੀ ਇਸ ਕਤਲ ਨੂੰ ਅੰਜਾਮ ਦਿੱਤਾ ਸੀ। ਕਤਲ ਦੇ ਦੋਸ਼ੀ ਵਿਕਾਸ ਪ੍ਰਭਾਕਰ ਦੀ ਮੌਤ ਤੋਂ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਮੌਕੇ ਤੋਂ ਫ਼ਰਾਰ ਹੋ ਗਏ ਸਨ।

Exit mobile version