ਮੁਹਾਲੀ ‘ਚ ਬੱਚਾ ਚੋਰੀ ਮਾਮਲੇ ‘ਚ 2 ਔਰਤਾਂ ਗ੍ਰਿਫ਼ਤਾਰ, ਭਿਖਾਰੀਆਂ ਨੂੰ ਵੇਚਦੀਆਂ ਸਨ ਬੱਚੇ

Updated On: 

16 Dec 2023 15:41 PM

ਬਲੌਂਗੀ ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਦੋਵੇ ਔਰਤਾਂ ਲੋੜਵੰਦ ਲੋਕਾਂ ਅਤੇ ਭਿਖਾਰੀਆਂ ਨੂੰ ਬੱਚੇ ਵੇਚਦੀਆਂ ਸਨ। ਹੁਣ ਤੱਕ ਇਹ ਕਈ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੀਆਂ ਹਨ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮੁਹਾਲੀ ਚ ਬੱਚਾ ਚੋਰੀ ਮਾਮਲੇ ਚ 2 ਔਰਤਾਂ ਗ੍ਰਿਫ਼ਤਾਰ, ਭਿਖਾਰੀਆਂ ਨੂੰ ਵੇਚਦੀਆਂ ਸਨ ਬੱਚੇ
Follow Us On

ਮੁਹਾਲੀ (Mohali) ‘ਚ ਬਲੌਂਗੀ ਪੁਲਿਸ ਨੇ ਬੱਚਾ ਚੋਰੀ ਕਰਨ ਵਾਲੀਆਂ ਦੋ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਦੋਵੇ ਔਰਤਾਂ ਲੋੜਵੰਦ ਲੋਕਾਂ ਅਤੇ ਭਿਖਾਰੀਆਂ ਨੂੰ ਬੱਚੇ ਵੇਚਦੀਆਂ ਸਨ। ਇਨ੍ਹਾਂ ਚੋਂ ਇੱਕ ਔਰਤ ਹਰਿਆਣਾ ਅਤੇ ਦੂਸਰੀ ਜ਼ਿਰਕਪੁਰ ਦੀ ਰਹਿਣ ਵਾਲੀ ਹੈ। ਜਾਣਕਾਰੀ ਮਿਲੀ ਹੈ ਕਿ ਇਹ ਮੁਲਜ਼ਮ ਔਰਤਾ ਝੁੱਗੀ-ਝੌਂਪੜੀ ਵਾਲੀਆਂ ਨੂੰ ਨਿਸ਼ਾਨਾ ਬਣਾਉਂਦੇ ਸਨ। ਹੁਣ ਤੱਕ ਇਹ ਕਈ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕੀਆਂ ਹਨ। ਇਲਾਕੇ ਚ ਪਿਛਲੇ ਕਈ ਦਿਨਾਂ ਚ ਕਈ ਅਜਿਹੇ ਮਾਮਲੇ ਦਰਜ ਕੀਤੇ ਜਾ ਚੁੱਕੇ ਹਨ।

ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਪੁਲਿਸ ਗਸ਼ਤ ਅਤੇ ਚੈਕਿੰਗ ਲਈ ਬਲੌਂਗੀ ਵਿਖੇ ਪੁਲ ਨੇੜੇ ਮੌਜੂਦ ਸੀ। ਇਸ ਦੌਰਾਨ ਮੁਖ਼ਬਰ ਨੇ ਸੂਚਨਾ ਦਿੱਤੀ ਕਿ ਇਹ ਦੋਨੇਂ ਛੋਟੇ ਬੱਚਿਆਂ ਨੂੰ ਅਗਵਾ ਕਰਦਾ ਹੈ। ਉਸ ਦੇ ਨਾਲ ਹੋਰ ਲੋਕ ਵੀ ਇਸ ਕੰਮ ਵਿੱਚ ਸ਼ਾਮਲ ਹਨ ਅਤੇ ਉਹ ਸਪਾਈਸ ਚੌਕ ਤੋਂ ਆ ਰਹੇ ਹਨ। ਸੂਚਨਾ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਉਕਤ ਔਰਤਾਂ ਨੂੰ ਗ੍ਰਿਫਤਾਰ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਝੁੱਗੀ-ਝੌਂਪੜੀ ਵਾਲੇ ਨਿਸ਼ਾਨਾ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਦੋਸ਼ੀ ਔਰਤਾਂ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ‘ਚ ਰਹਿਣ ਵਾਲੇ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾਉਂਦੀਆਂ ਸਨ। ਉਥੋਂ ਉਨ੍ਹਾਂ ਨੂੰ ਅਗਵਾ ਕਰਨ ਤੋਂ ਬਾਅਦ ਉਹ ਚੰਗੀ ਰਕਮ ਲਈ ਬੱਚਿਆਂ ਨੂੰ ਲੋੜਵੰਦਾਂ ਅਤੇ ਭਿਖਾਰੀਆਂ ਨੂੰ ਵੇਚਦੀਆਂ ਸਨ, ਜੋ ਅੱਗੇ ਬੱਚਿਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਦੇ ਹਨ। ਹੁਣ ਤੱਕ ਉਹ ਕਈ ਬੱਚਿਆਂ ਨੂੰ ਆਪਣਾ ਨਿਸ਼ਾਨਾ ਬਣਾ ਚੁੱਕਾ ਹੈ ਅਤੇ ਲੰਬੇ ਸਮੇਂ ਤੋਂ ਇਸ ਗੈਰ-ਕਾਨੂੰਨੀ ਕੰਮ ‘ਚ ਲੱਗਾ ਹੋਈਆਂ ਸਨ।

ਪਹਿਲਾਂ ਵੀ ਹੋ ਚੁੱਕੀਆਂ ਹਨ ਵਾਰਦਾਤਾਂ

ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਬਨੂੜ ਤੋਂ ਇੱਕ 10 ਸਾਲ ਦਾ ਦਿਮਾਗੀ ਤੌਰ ‘ਤੇ ਕਮਜ਼ੋਰ ਅਤੇ ਗੂੰਗਾ ਬੱਚਾ ਲਾਪਤਾ ਹੋ ਗਿਆ ਸੀ। ਅਜਿਹਾ ਹੀ ਇੱਕ ਮਾਮਲਾ ਖਰੜ ਤੋਂ ਵੀ ਬੱਚਾ ਚੋਰੀ ਦਾ ਦਰਜ ਹੋਇਆ ਸੀ। ਇਨ੍ਹਾਂ ਮਾਮਲਿਆਂ ‘ਚ ਵੀ ਪੁਲਿਸ ਔਰਤਾਂ ਤੋਂ ਪੁੱਛਗਿੱਛ ਕਰਕੇ ਇਨ੍ਹਾਂ ਲਾਪਤਾ ਬੱਚਿਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰੇਗੀ। ਇਨ੍ਹਾਂ ਲਾਪਤਾ ਬੱਚਿਆਂ ਦੇ ਜ਼ਿਆਦਾਤਰ ਮਾਪੇ ਗਰੀਬ ਹਨ, ਜਿਨ੍ਹਾਂ ‘ਤੇ ਕਈ ਵਾਰ ਕੇਸ ਦਰਜ ਵੀ ਨਹੀਂ ਹੁੰਦਾ।

ਇਨ੍ਹਾਂ ਮੁਲਜ਼ਮ ਔਰਤਾਂ ਦੀ ਪਛਾਣ ਸੁਰਿੰਦਰ ਕੌਰ ਵਾਸੀ ਰਾਮ ਨਗਰ ਕਲੋਨੀ ਕਾਲਾ ਅੰਬ, ਅੰਬਾਲਾ (ਹਰਿਆਣਾ) ਅਤੇ ਦਰਸ਼ਨਾ ਰਾਣੀ ਮਕਾਨ ਨੰਬਰ 15, ਨੇੜੇ ਖੇੜਾ ਪਿੰਡ ਬਲਟਾਣਾ, ਜ਼ੀਰਕਪੁਰ ਵਜੋਂ ਹੋਈ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।