ਵਟਸਐਪ ਚੈਟ ਵਾਇਰਲ ਹੋਣ ਤੋਂ ਬਾਅਦ ਹਰਕਤ ‘ਚ ਪੁਲਿਸ, ਮੋਗਾ ‘ਚ ਮਾਮਲਾ ਦਰਜ

munish-jindal
Updated On: 

22 Apr 2025 01:06 AM

ਅਕਾਲੀ ਦਲ ਵਾਰਿਸ ਪੰਜਾਬ ਦੇ, ਟੀਮ ਜ਼ਿਲ੍ਹਾ ਮੋਗਾ ਦੇ ਨਾਮ ਨਾਲ ਇੱਕ ਵਟਸਐਪ ਗਰੁੱਪ ਚੈਟ ਕੱਲ੍ਹ ਵਾਇਰਲ ਹੋ ਗਈ, ਜੋ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਐਨਐਸਏ ਦੇ ਵਾਧੇ ਦੇ ਵਿਰੋਧ ਵਿੱਚ ਸੀ। ਜਿਸ ਵਿੱਚ ਅੰਮ੍ਰਿਤਪਾਲ ਵਿਰੁੱਧ NSA ਦੇ ਵਾਧੇ ਕਾਰਨ ਵਟਸਐਪ ਗਰੁੱਪ ਦੇ ਕਈ ਮੈਂਬਰ ਨਾਰਾਜ਼ ਸਨ।

ਵਟਸਐਪ ਚੈਟ ਵਾਇਰਲ ਹੋਣ ਤੋਂ ਬਾਅਦ ਹਰਕਤ ਚ ਪੁਲਿਸ, ਮੋਗਾ ਚ ਮਾਮਲਾ ਦਰਜ

ਅੰਮ੍ਰਿਤਪਾਲ ਸਿੰਘ.

Follow Us On

ਅਕਾਲੀ ਦਲ ਵਾਰਿਸ ਪੰਜਾਬ ਦੇ, ਟੀਮ ਜ਼ਿਲ੍ਹਾ ਮੋਗਾ, ਵਟਸਐਪ ਗਰੁੱਪ ਦੀ ਚੈਟ ਵਾਇਰਲ ਹੋਣ ਤੋਂ ਬਾਅਦ ਮੋਗਾ ਪੁਲਿਸ ਤੁਰੰਤ ਹਰਕਤ ਵਿੱਚ ਆ ਗਈ।ਇਸ ਵਟਸਐਪ ਗਰੁੱਪ ਦੇ 4 ਨਾਮਜ਼ਦ ਮੈਂਬਰਾਂ ਅਤੇ 25-30 ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਮੋਗਾ ਜ਼ਿਲ੍ਹੇ ਦੇ ਸਾਈਬਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੋ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਵਿੱਚੋਂ ਇੱਕ ਮੋਗਾ ਦਾ ਰਹਿਣ ਵਾਲਾ ਹੈ ਜਦੋਂ ਕਿ ਦੂਜਾ ਖੰਨਾ ਦਾ ਰਹਿਣ ਵਾਲਾ ਹੈ।

ਅਕਾਲੀ ਦਲ ਵਾਰਿਸ ਪੰਜਾਬ ਦੇ, ਟੀਮ ਜ਼ਿਲ੍ਹਾ ਮੋਗਾ ਦੇ ਨਾਮ ਨਾਲ ਇੱਕ ਵਟਸਐਪ ਗਰੁੱਪ ਚੈਟ ਕੱਲ੍ਹ ਵਾਇਰਲ ਹੋ ਗਈ, ਜੋ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਰੁੱਧ ਐਨਐਸਏ ਦੇ ਵਾਧੇ ਦੇ ਵਿਰੋਧ ਵਿੱਚ ਸੀ। ਜਿਸ ਵਿੱਚ ਅੰਮ੍ਰਿਤਪਾਲ ਵਿਰੁੱਧ NSA ਦੇ ਵਾਧੇ ਕਾਰਨ ਵਟਸਐਪ ਗਰੁੱਪ ਦੇ ਕਈ ਮੈਂਬਰ ਨਾਰਾਜ਼ ਸਨ। ਇਸ ਕਾਰਨ ਉਹ ਰਵਨੀਤ ਬਿੱਟੂ, ਬਿਕਰਮ ਮਜੀਠੀਆ ਅਤੇ ਅਮਿਤ ਸ਼ਾਹ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਕਰ ਰਿਹਾ ਸੀ। ਜਿਵੇਂ ਹੀ ਇਹ ਚੈਟ ਵਾਇਰਲ ਹੋਈ ਅਤੇ ਮੋਗਾ ਪੁਲਿਸ ਤੱਕ ਪਹੁੰਚੀ, ਪੁਲਿਸ ਨੇ ਇਸ ‘ਤੇ ਕਾਰਵਾਈ ਕੀਤੀ।

ਫਰੀਦਕੋਟ ਰੇਂਜ ਦੇ ਡੀਆਈਜੀ ਅਸ਼ਵਨੀ ਕਪੂਰ ਨੇ ਇਸ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਇਹ ਮਾਮਲਾ ਧਾਰਾ 61(2A), 113(3), 152, 153 BNS, 13, 18 UAPA (ਅੱਤਵਾਦੀ ਸੰਗਠਨ ਨਾਲ ਸਬੰਧ), 1967 ਅਤੇ 66F, 67 ਆਈਟੀ ਐਕਟ ਤਹਿਤ ਦਰਜ ਕੀਤਾ ਗਿਆ ਹੈ। ਇਸ ਸਬੰਧੀ ਸਾਈਬਰ ਪੁਲਿਸ ਸਟੇਸ਼ਨ ‘ਚ ਵਟਸਐਪ ਗਰੁੱਪ ਦੇ 4 ਮੈਂਬਰਾਂ ਦੇ ਨਾਮ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ 25-30 ਅਣਪਛਾਤੇ ਲੋਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲਿਸ ਨੇ ਇਸ ਸਬੰਧ ਵਿੱਚ ਦੋ ਲੋਕਾਂ ਨੂੰ ਘੇਰ ਲਿਆ ਹੈ। ਇਨ੍ਹਾਂ ਵਿੱਚੋਂ ਇੱਕ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ, ਜਦੋਂ ਕਿ ਦੂਜਾ ਖੰਨਾ ਤੋਂ ਹੈ। ਇਸ ਮੌਕੇ ਉਨ੍ਹਾਂ ਨਾਲ ਐਸਐਸਪੀ ਮੋਗਾ ਅਜੈ ਗਾਂਧੀ ਅਤੇ ਐਸਪੀਡੀ ਬਾਲਕ੍ਰਿਸ਼ਨ ਸਿੰਗਲਾ ਵੀ ਮੌਜੂਦ ਸਨ।