SHO ਅਰਸ਼ਪ੍ਰੀਤ ਕੌਰ ਨੂੰ ਕੋਰਟ ਨੇ ਐਲਾਨਿਆ ਭਗੌੜਾ, ਪੈਸੇ ਲੈਕੇ ਤਸਕਰ ਨੂੰ ਛੱਡਣ ਦੇ ਸਨ ਇਲਜ਼ਾਮ

Updated On: 

31 Jul 2025 18:17 PM IST

SHO Arshpreet Kaur Grewal : ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਹੁਣ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਉਸ ਨੂੰ 9 ਮਹੀਨੇ ਪਹਿਲਾਂ ਪੁਲਿਸ ਵਿਭਾਗ ਨੇ ਮੁਅੱਤਲ ਕਰ ਦਿੱਤਾ ਸੀ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਨ ਪੁਲਿਸ ਸਟੇਸ਼ਨ ਵਿੱਚ ਐਸਐਚਓ ਵਜੋਂ ਤਾਇਨਾਤ ਸੀ, ਤਾਂ ਉਸ 'ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਇਲਜ਼ਾਮ ਸਨ।

SHO ਅਰਸ਼ਪ੍ਰੀਤ ਕੌਰ ਨੂੰ ਕੋਰਟ ਨੇ ਐਲਾਨਿਆ ਭਗੌੜਾ, ਪੈਸੇ ਲੈਕੇ ਤਸਕਰ ਨੂੰ ਛੱਡਣ ਦੇ ਸਨ ਇਲਜ਼ਾਮ
Follow Us On

ਮੋਗਾ ਦੀ ਮਹਿਲਾ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਹੁਣ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਹੈ। ਉਸ ਨੂੰ 9 ਮਹੀਨੇ ਪਹਿਲਾਂ ਪੁਲਿਸ ਵਿਭਾਗ ਨੇ ਮੁਅੱਤਲ ਕਰ ਦਿੱਤਾ ਸੀ। ਜਦੋਂ ਅਰਸ਼ਪ੍ਰੀਤ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਨ ਪੁਲਿਸ ਸਟੇਸ਼ਨ ਵਿੱਚ ਐਸਐਚਓ ਵਜੋਂ ਤਾਇਨਾਤ ਸੀ, ਤਾਂ ਉਸ ‘ਤੇ 5 ਲੱਖ ਰੁਪਏ ਲੈ ਕੇ ਨਸ਼ਾ ਤਸਕਰਾਂ ਨੂੰ ਛੱਡਣ ਦਾ ਇਲਜ਼ਾਮ ਸਨ।

9 ਮਹੀਨੇ ਪਹਿਲਾਂ ਹੋਇਆ ਸੀ ਮਾਮਲਾ ਦਰਜ

ਡੀਐਸਪੀ ਨੇ ਇਸ ਮਾਮਲੇ ਦੀ ਜਾਂਚ ਕੀਤੀ ਸੀ। ਇਸ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਐਸਐਚਓ ਨੇ ਦੋ ਕਲਰਕਾਂ ਨਾਲ ਮਿਲ ਕੇ ਤਿੰਨ ਨਸ਼ਾ ਤਸਕਰਾਂ ਨੂੰ ਫੜਿਆ ਸੀ, ਪਰ ਉਸ ਨੂੰ 5 ਲੱਖ ਰੁਪਏ ਲੈ ਕੇ ਛੱਡ ਦਿੱਤਾ ਗਿਆ ਸੀ। ਐਸਐਚਓ ਅਰਸ਼ਪ੍ਰੀਤ ਦੀ ਅਗਾਊਂ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਹੈ। ਮੁਅੱਤਲ ਮਹਿਲਾ ਪੁਲਿਸ ਅਧਿਕਾਰੀ ਕੇਸ ਦਰਜ ਕਰਨ ਦੇ 9 ਮਹੀਨੇ ਬਾਅਦ ਵੀ ਅਦਾਲਤ ਵਿੱਚ ਪੇਸ਼ ਨਹੀਂ ਹੋਈ, ਇਸ ਲਈ ਉਸ ਨੂੰ ਭਗੌੜਾ ਐਲਾਨ ਦਿੱਤਾ ਗਿਆ ਹੈ। ਅਰਸ਼ਪ੍ਰੀਤ ਕੌਰ ਖਿਲਾਫ਼ ਕੋਟ ਈਸੇ ਖਾਂ ਥਾਣੇ ਵਿੱਚ ਧਾਰਾ 209 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਸੂਤਰਾਂ ਤੋਂ ਇਕੱਠੀ ਕੀਤੀ ਜਾਣਕਾਰੀ ਦੇ ਅਨੁਸਾਰ, 23 ਅਕਤੂਬਰ 2024 ਨੂੰ ਥਾਣਾ ਕੋਟ ਈਸੇ ਖਾਂ ਦੀ ਤਤਕਾਲੀ ਪੁਲਿਸ ਇੰਸਪੈਕਟਰ ਅਰਸ਼ਪ੍ਰੀਤ ਕੌਰ ਵਿਰੁੱਧ ਇੱਕ ਨਸ਼ਾ ਤਸਕਰ ਨੂੰ ਛੁਡਾਉਣ ਲਈ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਮਹਿਲਾ ਪੁਲਿਸ ਅਧਿਕਾਰੀ ਫਰਾਰ ਹੋ ਗਈ।

2 ਕਿਲੋ ਅਫੀਮ ਨਾਲ ਕੀਤਾ ਸੀ ਗ੍ਰਿਫ਼ਤਾਰ

ਪੁਲਿਸ ਸੂਤਰਾਂ ਅਨੁਸਾਰ 1 ਅਕਤੂਬਰ 2024 ਨੂੰ ਇੱਕ ਮੁਖਬਰ ਦੀ ਸੂਚਨਾ ‘ਤੇ ਥਾਣਾ ਕੋਟ ਈਸੇ ਖਾਂ ਦੀ ਪੁਲਿਸ ਨੇ ਅਮਰਜੀਤ ਸਿੰਘ ਵਾਸੀ ਕੋਟ ਈਸੇ ਖਾਂ ਨੂੰ ਇੱਕ ਸਕਾਰਪੀਓ ਕਾਰ ਅਤੇ 2 ਕਿਲੋ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰੀ ਸਮੇਂ ਅਮਰਜੀਤ ਦਾ ਭਰਾ ਮਨਪ੍ਰੀਤ ਸਿੰਘ ਅਤੇ ਉਸ ਦਾ ਭਤੀਜਾ ਗੁਰਪ੍ਰੀਤ ਸਿੰਘ ਵੀ ਉਸਦੇ ਨਾਲ ਸਨ ਅਤੇ ਉਨ੍ਹਾਂ ਕੋਲ ਵੀ 3 ਕਿਲੋ ਅਫੀਮ ਵੱਖਰੇ ਤੌਰ ‘ਤੇ ਸੀ।

ਇਸ ਤੋਂ ਬਾਅਦ ਦੋਸ਼ ਲਗਾਏ ਗਏ ਕਿ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੇ ਥਾਣੇ ਦੇ ਕਲਰਕ ਗੁਰਪ੍ਰੀਤ ਸਿੰਘ ਅਤੇ ਬਲਖੰਡੀ ਥਾਣੇ ਦੇ ਕਲਰਕ ਰਾਜਪਾਲ ਸਿੰਘ ਨਾਲ ਮਿਲੀਭੁਗਤ ਕਰਕੇ ਅਮਰਜੀਤ ਦੇ ਭਰਾ ਅਤੇ ਭਤੀਜੇ ਨੂੰ ਰਿਹਾਅ ਕਰ ਦਿੱਤਾ ਸੀ। ਇਸ ਲਈ 5 ਲੱਖ ਰੁਪਏ ਦੀ ਰਿਸ਼ਵਤ ਲਈ ਗਈ ਸੀ। ਇਸ ਮਾਮਲੇ ਵਿੱਚ ਅੱਗੇ ਦੀ ਕਾਰਵਾਈ ਵਿੱਚ, ਅਦਾਲਤ ਨੇ ਅਰਸ਼ਪ੍ਰੀਤ ਕੌਰ ਨੂੰ ਭਗੌੜਾ ਐਲਾਨ ਦਿੱਤਾ ਹੈ।

Related Stories