ਨਕਲੀ ਮਹਿਲਾ IPS ਬਣ ਕੇ 6 ਕਰੋੜ 30 ਲੱਖ ਦੀ ਠੱਗੀ, ਫੇਕ ਆਈਡੀ ਨਾਲ ਬਣਾਇਆ ਸ਼ਿਕਾਰ

Updated On: 

19 Aug 2025 14:28 PM IST

ਠੱਗ ਸੋਨੂੰ ਨੇ ਰਾਏ ਸਿੰਘ ਦੀ ਇੱਕ ਵਾਰ ਦੀਪਤੀ ਗਰਗ ਨਾਲ ਮੁਲਾਕਾਤ ਕਰਵਾਈ ਸੀ। ਉਸ ਸਮੇਂ ਦੀਪਤੀ ਗਰਗ ਅੰਡਰ ਟ੍ਰੇਨਿੰਗ ਸੀ। ਇਸ ਤੋਂ ਬਾਅਦ ਸੋਨੂੰ ਨੇ ਫੇਕ ਆਈਡੀ ਬਣਾਈ। ਰਾਏ ਸਿੰਘ ਨੇ ਦੀਪਤੀ ਗਰਗ ਨਾਮ ਤੋਂ ਆਈਡੀ ਬਣਾਈ ਦੇ ਰਾਏ ਸਿੰਘ ਨਾਲ ਚੈੱਟ ਕਰਦਾ ਰਿਹਾ। ਇਸ ਠੱਗੀ 'ਚ ਸੋਨੂੰ ਦੇ ਦੋਸਤ ਵੀ ਸ਼ਾਮਲ ਹਨ। ਸੋਨੂੰ ਇਸ ਦੌਰਾਨ ਰਾਏ ਸਿੰਘ ਨਾਲ ਚੈਟ ਕਰਦਾ ਰਿਹਾ ਤੇ ਉਸ ਤੋਂ ਲਗਾਤਾਰ ਪੈਸੇ ਦੀ ਮੰਗ ਕਰਦਾ ਹੈ।

ਨਕਲੀ ਮਹਿਲਾ IPS ਬਣ ਕੇ 6 ਕਰੋੜ 30 ਲੱਖ ਦੀ ਠੱਗੀ, ਫੇਕ ਆਈਡੀ ਨਾਲ ਬਣਾਇਆ ਸ਼ਿਕਾਰ

ਸੰਕੇਤਕ ਤਸਵੀਰ

Follow Us On

ਮਾਨਸਾ ‘ਚ ਇੱਕ ਸ਼ਖਸ ਤੋਂ 6 ਕਰੋੜ 30 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਠੱਗ ਨੇ ਮਹਿਲਾ ਆਈਪੀਐਸ ਦੇ ਨਾਮ ਤੋਂ ਫੇਕ ਆਈਡੀ ਬਣਾਈ ਤੇ ਰਾਏ ਸਿੰਘ ਨਾਮ ਦੇ ਸਖਸ਼ ਤੋਂ ਪੈਸੇ ਠੱਗੇ। ਸੋਨੂੰ ਨਾਮ ਦਾ ਸ਼ਖਸ ਨੇ ਇਹ ਠੱਗੀ ਦਾ ਮਾਸਟਰਮਾਈਂਡ ਹੈ। ਸੋਨੂੰ ਨੇ ਆਈਪੀਐਸ ਦੀਪਤੀ ਗਰਗ ਦੇ ਨਾਮ ਤੋਂ ਨਕਲੀ ਆਈਡੀ ਬਣਾਈ।

ਜਾਣਕਾਰੀ ਮੁਤਾਬਕ ਠੱਗ ਸੋਨੂੰ ਨੇ ਰਾਏ ਸਿੰਘ ਦੀ ਇੱਕ ਵਾਰ ਦੀਪਤੀ ਗਰਗ ਨਾਲ ਮੁਲਾਕਾਤ ਕਰਵਾਈ ਸੀ। ਉਸ ਸਮੇਂ ਦੀਪਤੀ ਗਰਗ ਅੰਡਰ ਟ੍ਰੇਨਿੰਗ ਸੀ। ਇਸ ਤੋਂ ਬਾਅਦ ਸੋਨੂੰ ਨੇ ਫੇਕ ਆਈਡੀ ਬਣਾਈ। ਰਾਏ ਸਿੰਘ ਨੇ ਦੀਪਤੀ ਗਰਗ ਨਾਮ ਤੋਂ ਆਈਡੀ ਬਣਾਈ ਦੇ ਰਾਏ ਸਿੰਘ ਨਾਲ ਚੈੱਟ ਕਰਦਾ ਰਿਹਾ। ਇਸ ਠੱਗੀ ‘ਚ ਸੋਨੂੰ ਦੇ ਦੋਸਤ ਵੀ ਸ਼ਾਮਲ ਹਨ। ਸੋਨੂੰ ਇਸ ਦੌਰਾਨ ਰਾਏ ਸਿੰਘ ਨਾਲ ਚੈਟ ਕਰਦਾ ਰਿਹਾ ਤੇ ਉਸ ਤੋਂ ਲਗਾਤਾਰ ਪੈਸੇ ਦੀ ਮੰਗ ਕਰਦਾ ਹੈ।

ਆਖਿਰਕਾਰ ਇੱਕ ਦਿਨ ਜਦੋਂ ਰਾਏ ਸਿੰਘ ਦਿਪਤੀ ਗਰਗ ਨੂੰ ਮਿਲਣ ਜਾਂਦਾ ਹੈ ਤੇ ਦੱਸਦਾ ਹੈ ਕਿ ਮੈਂ ਤੁਹਾਨੂੰ ਇੰਨੇ ਪੈਸੇ ਟ੍ਰਾਂਸਫਰ ਕੀਤੇ ਹਨ ਤੇ ਇਹ ਮੇਰੀ ਤੁਹਾਡੇ ਨਾਲ ਚੈਟ ਹੈ ਤਾਂ ਦਿਪਤੀ ਗਰਗ ਦੱਸਦੇ ਹਨ ਕਿ ਇਹ ਤੁਹਾਡੇ ਨਾਲ ਠੱਗੀ ਹੋਈ ਹੈ। ਇਸ ਤੋਂ ਬਾਅਦ ਰਾਏ ਸਿੰਘ ਨੂੰ ਪਤਾ ਲੱਗਦਾ ਹੈ ਕਿ ਸੋਨੂੰ ਨੇ ਦੋਸਤਾਂ ਨਾਲ ਮਿਲ ਕੇ ਉਸ ਨਾਲ ਠੱਗੀ ਕੀਤੀ ਹੈ। ਇਸ ਮਾਮਲੇ ‘ਚ ਪੀੜਤ ਰਾਏ ਸਿੰਘ ਨੇ ਦੱਸਿਆ ਕਿ ਸੋਨੂੰ ਨਾਲ ਉਸ ਦੀ ਜਾਣ-ਪਛਾਣ ਸੀ।

ਸੋਨੂੰ ਸਿੰਘ ਨੇ ਰਾਏ ਸਿੰਘ ਨੂੰ ਦੱਸਿਆ ਕਿ ਉਸ ਦੇ ਦੀਪਤੀ ਗਰਗ ਨਾਲ ਆਉਣਾ-ਜਾਣਾ ਹੈ ਤੇ ਉਨ੍ਹਾਂ ਦੇ ਆਈਪੀਐਸ ਨਾਲ ਲਿੰਕ ਹਨ। ਸੋਨੂੰ ਨੇ ਫਿਰ ਕਿਹਾ ਕਿ ਉਹ ਦੀਪਤੀ ਨਾਲ ਰਾਏ ਸਿੰਘ ਦੇ ਲਿੰਕ ਬਣਾ ਦੇਵੇਗਾ। ਸੋਨੂੰ ਨੇ ਫਿਰ ਮਹਿਲਾ ਆਈਪੀਐਸ ਬਣ ਕੇ ਕਈ ਵਾਰ ਰਾਏ ਸਿੰਘ ਤੋਂ ਪੈਸੇ ਠੱਗੇ। ਉੱਥੇ ਹੀ ਹੁਣ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਜਾਂਚ ‘ਚ ਜੁਟ ਗਈ ਹੈ ਤੇ ਮੁਲਜ਼ਮਾਂ ਦੀ ਤਲਾਸ਼ ਕਰ ਰਹੀ ਹੈ।

Related Stories