ਲੁਧਿਆਣਾ ਪੁਲਿਸ ਦੀ ਸਤਲੁਜ ਦਰਿਆ 'ਤੇ ਛਾਪੇਮਾਰੀ, 28 ਹਜਾਰ ਲੀਟਰ ਸ਼ਰਾਬ ਬਰਾਮਦ | Ludhiana police seized 28 thousand liter liquor at bank of satluj river know full detail in punjabi Punjabi news - TV9 Punjabi

ਲੁਧਿਆਣਾ ਪੁਲਿਸ ਦੀ ਸਤਲੁਜ ਦਰਿਆ ‘ਤੇ ਛਾਪੇਮਾਰੀ, 28 ਹਜਾਰ ਲੀਟਰ ਸ਼ਰਾਬ ਬਰਾਮਦ

Updated On: 

28 Mar 2024 12:48 PM

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਮਨਦੀਪ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਸ਼ਨੀ ਮੰਦਿਰ ਨੇੜੇ ਗਸ਼ਤ ਕਰ ਰਹੀ ਸੀ। ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਟੀਮ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਿਆ ਸੀ।

ਲੁਧਿਆਣਾ ਪੁਲਿਸ ਦੀ ਸਤਲੁਜ ਦਰਿਆ ਤੇ ਛਾਪੇਮਾਰੀ, 28 ਹਜਾਰ ਲੀਟਰ ਸ਼ਰਾਬ ਬਰਾਮਦ

ਪੰਜਾਬ ਪੁਲਿਸ (ਫਾਈਲ ਫੋਟੋ)

Follow Us On

ਪੰਜਾਬ ਵਿੱਚ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਤਸਕਰਾਂ ਅਤੇ ਗੈਰ-ਕਾਨੂੰਨੀ ਡਿਸਟਿਲਰੀਆਂ ਲਗਾ ਕੇ ਸ਼ਰਾਬ ਦਾ ਉਤਪਾਦਨ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਅੱਜ ਸਵੇਰੇ ਥਾਣਾ ਲਾਡੋਵਾਲ ਦੀ ਪੁਲਿਸ ਨੇ ਸਤਲੁਜ ਦਰਿਆ ਤੇ ਛਾਪਾ ਮਾਰਿਆ। ਪੁਲਿਸ ਦੇ ਆਉਣ ਦੀ ਸੂਚਨਾ ਮਿਲਦਿਆਂ ਹੀ ਸ਼ਰਾਬ ਤਸਕਰ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਟੀਮ ਨੇ ਮੌਕੇ ਤੋਂ ਕਰੀਬ 28 ਹਜ਼ਾਰ ਲੀਟਰ ਸ਼ਰਾਬ ਬਰਾਮਦ ਕੀਤੀ ਹੈ।

ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀ ਰਮਨਦੀਪ ਭੁੱਲਰ ਨੇ ਦੱਸਿਆ ਕਿ ਪੁਲਿਸ ਟੀਮ ਸ਼ਨੀ ਮੰਦਿਰ ਨੇੜੇ ਗਸ਼ਤ ਕਰ ਰਹੀ ਸੀ। ਗੁਪਤ ਸੂਚਨਾ ਮਿਲੀ ਸੀ ਕਿ ਸਤਲੁਜ ਦਰਿਆ ਦੇ ਕੰਢੇ ਨਾਜਾਇਜ਼ ਸ਼ਰਾਬ ਦਾ ਉਤਪਾਦਨ ਕੀਤਾ ਜਾ ਰਿਹਾ ਹੈ। ਟੀਮ ਦੀ ਛਾਪੇਮਾਰੀ ਤੋਂ ਪਹਿਲਾਂ ਹੀ ਮੁਲਜ਼ਮ ਫ਼ਰਾਰ ਹੋ ਗਿਆ ਸੀ।

ਮੁਲਜ਼ਮਾਂ ਖਿਲਾਫ਼ ਸਖ਼ਤ ਪ੍ਰਸ਼ਾਸਨ

ਮੁਲਜ਼ਮਾਂ ਨੂੰ ਫੜਨ ਲਈ ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਆਬਕਾਰੀ ਵਿਭਾਗ ਦੇ ਇੰਸਪੈਕਟਰ ਹਰਦੀਪ ਸਿੰਘ ਵੀ ਪੁਲਿਸ ਟੀਮ ਸਮੇਤ ਮੌਕੇ ਤੇ ਮੌਜੂਦ ਸਨ। ਛਾਪੇਮਾਰੀ ਦੌਰਾਨ ਪੁਲਿਸ ਨੇ 28 ਹਜ਼ਾਰ ਲੀਟਰ ਸ਼ਰਾਬ, 12 ਤਰਪਾਲਾਂ, 2 ਲੋਹੇ ਦੇ ਡਰੰਮ, 2 ਪੇਟੀਆਂ ਅਤੇ 2 ਕਾਲੇ ਰੰਗ ਦੀਆਂ ਪਾਈਪਾਂ ਬਰਾਮਦ ਕੀਤੀਆਂ ਹਨ।

Exit mobile version