ਡਰੋਨ ਰਾਹੀਂ ਘਰ ‘ਚ ਮੰਗਵਾਉਂਦਾ ਸੀ ਡਰੱਗ, ਅੰਮ੍ਰਿਤਸਰ ‘ਚ 8 ਲੱਖ ਦੀ ਡਰੱਗ ਮਨੀ ਸਮੇਤ 6 ਤਸਕਰ ਕਾਬੂ
ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੀ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਹੀ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਤਰਨਤਾਰਨ ਦੇ ਵਿੱਚ ਰਹਿਣ ਵਾਲਾ ਹੈ ਅਤੇ ਇਸ ਵੱਲੋਂ ਦੁਬਈ ਤੋਂ ਆ ਕੇ ਆਪਣੇ ਘਰ ਦੇ ਵਿੱਚ ਹੀ ਡਰੋਨ ਲੌਂਚਿੰਗ ਪੈਡ ਤੇ ਲੋਂਚਿੰਗ ਰਸੀਵਿੰਗ ਪੈਡ ਬਣਾਏ ਗਏ ਸਨ।

Amritsar 6 smugglers arrested : ਪੰਜਾਬ ਦੇ ਵਿੱਚ ਜਿੱਥੇ ਨਸ਼ੇ ਤੇ ਵਿਰੋਧ ਪੰਜਾਬ ਸਰਕਾਰ ਪੂਰੇ ਤਨਦੇਹੀ ਦੇ ਨਾਲ ਕੰਮ ਕਰ ਰਹੀ ਹੈ ਉੱਥੇ ਹੀ ਪੰਜਾਬ ਪੁਲਿਸ ਵੱਲੋਂ ਵੀ ਲਗਾਤਾਰ ਹੀ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ਪੁਲਿਸ ਨੇ ਇਸ ਕੋਲੋਂ ਸਾਢੇ ਚਾਰ ਕਿਲੋ ਹੈਰੋਇਨ ਤੇ 8.7 ਲੱਖ ਰੁਪਏ ਹਵਾਲਾ ਰਾਸ਼ੀ ਦੇ ਨਾਲ 6 ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਕੀਤਾ ਹੈ।
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੰਮ੍ਰਿਤਸਰ ਦੀ ਪੁਲਿਸ ਨਸ਼ੇ ਨੂੰ ਲੈ ਕੇ ਲਗਾਤਾਰ ਹੀ ਨਸ਼ੇ ਤਸਕਰਾਂ ਨੂੰ ਗ੍ਰਿਫਤਾਰ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਇਹ ਨੌਜਵਾਨ ਤਰਨਤਾਰਨ ਦੇ ਵਿੱਚ ਰਹਿਣ ਵਾਲਾ ਹੈ ਅਤੇ ਇਸ ਵੱਲੋਂ ਦੁਬਈ ਤੋਂ ਆ ਕੇ ਆਪਣੇ ਘਰ ਦੇ ਵਿੱਚ ਹੀ ਡਰੋਨ ਲੌਂਚਿੰਗ ਪੈਡ ਤੇ ਲੋਂਚਿੰਗ ਰਸੀਵਿੰਗ ਪੈਡ ਬਣਾਏ ਗਏ ਸਨ। ਇਹ ਪਾਕਿਸਤਾਨ ਤੋਂ ਡਰੋਨ ਮੰਗਾ ਕੇ ਸਿੱਧਾ ਆਪਣੇ ਘਰ ਵਿੱਚ ਹੀ ਨਸ਼ਾ ਰੱਖ ਲੈਂਦਾ ਸੀ। ਉਸ ਤੋਂ ਅੱਗੇ ਇਹ ਡਿਸਟਰੀਬਿਊਟ ਕਰਦਾ ਹੋਇਆ ਨਜ਼ਰ ਆਉਂਦਾ ਸੀ।
ਪਾਕਿਸਤਾਨ ਤੋਂ ਮਗੰਵਾਉਂਦਾ ਸੀ ਡਰੱਗ
ਇਸ ਮਾਮਲੇ ਚ ਪੁਲਿਸ ਨੇ ਅੱਗੇ ਦੱਸਿਆ ਕਿ ਇਹ ਨੌਜਵਾਨ ਦੁਬਈ ਤੋਂ ਇੱਥੇ ਆਇਆ ਹੈ ਤੇ ਪਾਕਿਸਤਾਨ ਦੇ ਨਾਲ ਸੰਪਰਕ ਕਰਕੇ ਨਸ਼ੇ ਨੂੰ ਦਿਖੇ ਨੂੰ ਮੰਗਾਇਆ ਜਾਂਦਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਉਹ ਆਪਣੀ ਟੀਮ ਦੀ ਸ਼ਲਾਘਾਂ ਕਰਨਾ ਚਾਹੁੰਦੇ ਹਨ ਜਿੰਨਾਂ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਇਹਨਾਂ ਦੀ ਗ੍ਰਿਫ਼ਤਾਰੀ ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਦੇ ਨਜ਼ਦੀਕ ਸੰਨ ਸਾਹਿਬ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੋਈ ਹੈ। ਇਹ ਤਸਕਰ ਹਵੇਲੀਆਂ ਪਿੰਡ ਦੇ ਰਹਿਣ ਵਾਲੇ ਹਨ ਜੋ ਕਿ ਪਹਿਲਾਂ ਹੀ ਨਸ਼ੇ ਦੇ ਮਾਮਲੇ ਵਿੱਚ ਹਮੇਸ਼ਾ ਹੀ ਮੋਹਰੇ ਨਜ਼ਰ ਆਉਂਦਾ ਰਿਹਾ ਹੈ।