ਲੁਧਿਆਣਾ 'ਚ ਸਾਢੇ 6 ਸਾਲ ਦੀ ਬੱਚੀ ਨਾਲ ਰੇਪ | ludhiana police arrested man rape with six year girl by neighbor know full detail in punjabi Punjabi news - TV9 Punjabi

ਲੁਧਿਆਣਾ ‘ਚ ਸਾਢੇ 6 ਸਾਲ ਦੀ ਬੱਚੀ ਨਾਲ ਰੇਪ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

Updated On: 

28 Jun 2024 14:55 PM

Ludhiana Rape Case: ਏਸੀਪੀ ਬ੍ਰਿਜ ਮੋਹਨ ਨੇ ਕਿਹਾ ਕਿ ਬੀਤੇ ਕੱਲ੍ਹ ਸਵੇਰੇ ਉਹਨਾਂ ਨੂੰ ਕੰਟਰੋਲ 'ਤੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹਨਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਲੜਕੀ ਦੇ ਨਾਲ ਸਾਹਮਣੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਦੁਸ਼ਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਪਰਿਵਾਰ ਸੁੱਤਾ ਹੋਇਆ ਸੀ ਕਿ ਰਾਤ ਢਾਈ ਵਜੇ ਦੇ ਕਰੀਬ ਇਸ ਆਰੋਪੀ ਵੱਲੋਂ ਬੱਚੀ ਨੂੰ ਉਠਾ ਕੇ ਆਪਣੇ ਕਮਰੇ ਵਿੱਚ ਲੈ ਗਿਆ।

ਲੁਧਿਆਣਾ ਚ ਸਾਢੇ 6 ਸਾਲ ਦੀ ਬੱਚੀ ਨਾਲ ਰੇਪ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਕਾਬੂ

ਸੰਕੇਤਕ ਤਸਵੀਰ

Follow Us On

Ludhiana Rape Case: ਲੁਧਿਆਣਾ ਦੇ ਅਰੋੜਾ ਪੈਲਸ ਨਜ਼ਦੀਕ ਇੱਕ ਬੇੜੇ ਦੇ ਵਿੱਚ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਵੱਲੋਂ ਸਾਹਮਣੇ ਹੀ ਕਮਰੇ ਵਿੱਚ ਰਹਿਣ ਵਾਲੀ ਇੱਕ ਸਾਢੇ 6 ਸਾਲਾਂ ਬੱਚੀ ਦੇ ਨਾਲ ਦੁਸ਼ਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇਸ ਤੋਂ ਬਾਅਦ ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਉਸ ਖਿਲਾਫ ਮਾਮਲਾ ਦਰਜ ਕਰ ਲਿਆ। ਮੁਲਜ਼ਮ ਗੁਆਂਡ ਵਿੱਚ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਸ ‘ਤੇ ਪਰਿਵਾਰ ਵਾਲਿਆਂ ਨੇ ਮਾਮਲਾ ਦਰਜ ਕਰਵਾਇਆ ਹੈ।

ਮਾਮਲੇ ਦੇ ਸਬੰਧ ਵਿੱਚ ਗੱਲਬਾਤ ਕਰਦਿਆਂ ਏਸੀਪੀ ਬ੍ਰਿਜ ਮੋਹਨ ਨੇ ਕਿਹਾ ਕਿ ਬੀਤੇ ਕੱਲ੍ਹ ਸਵੇਰੇ ਉਹਨਾਂ ਨੂੰ ਕੰਟਰੋਲ ‘ਤੇ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਉਹਨਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਉਹਨਾਂ ਦੀ ਲੜਕੀ ਦੇ ਨਾਲ ਸਾਹਮਣੇ ਹੀ ਰਹਿਣ ਵਾਲੇ ਇੱਕ ਵਿਅਕਤੀ ਨੇ ਦੁਸ਼ਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹਨਾਂ ਕਿਹਾ ਕਿ ਪਰਿਵਾਰ ਸੁੱਤਾ ਹੋਇਆ ਸੀ ਕਿ ਰਾਤ ਢਾਈ ਵਜੇ ਦੇ ਕਰੀਬ ਇਸ ਆਰੋਪੀ ਵੱਲੋਂ ਬੱਚੀ ਨੂੰ ਉਠਾ ਕੇ ਆਪਣੇ ਕਮਰੇ ਵਿੱਚ ਲੈ ਗਿਆ। ਉਸ ਦੇ ਨਾਲ ਦੁਸ਼ਕਰਮ ਦੀ ਵਾਰਦਾਤ ਨੂੰ ਅੰਜਾਮ ਦਿੱਤਾ।

ਇਹ ਵੀ ਪੜ੍ਹੋ:

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਪਰਿਵਾਰਕ ਮੈਂਬਰ ਨੇ ਦੱਸਿਆ ਹੈ ਕਿ ਜਦੋਂ ਪਰਿਵਾਰ ਸਵੇਰੇ ਉੱਠਿਆ ਤਾਂ ਬੱਚੀ ਖੂਨ ਦੇ ਨਾਲ ਲੱਥ ਪੱਥ ਸੀ ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕੀਤਾ ਕਿਹਾ ਕਿ ਮੌਕੇ ‘ਤੇ ਜਾ ਕੇ ਜਦੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਗਈ ਤਾਂ ਇਸ ਦੌਰਾਨ ਬੱਚੀ ਦੇ ਦੱਸਣ ਮੁਤਾਬਕ ਸਾਹਮਣੇ ਰਹਿੰਦੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਬੱਚੀ ਦੀ ਹਾਲਤ ਸਥਿਰ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ।

Exit mobile version