ਭਾਖੜਾ 'ਚ ਡੁੱਬਣ ਕਾਰਨ 2 ਭਰਾਵਾਂ ਦੀ ਮੌਤ, ਮਾਸੀ ਦੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਚ ਖੱਦ ਦੀ ਵੀ ਗਵਾਈ ਜਾਨ, 3 ਗ੍ਰਿਫ਼ਤਾਰ | brothers died due to drowning in Bhakra patiala friend forced them to bath 3 arrested Punjabi news - TV9 Punjabi

ਭਾਖੜਾ ‘ਚ ਡੁੱਬਣ ਕਾਰਨ 2 ਭਰਾਵਾਂ ਦੀ ਮੌਤ, ਮਾਸੀ ਦੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਖੁੱਦ ਦੀ ਵੀ ਗਵਾਈ ਜਾਨ, 3 ਗ੍ਰਿਫ਼ਤਾਰ

Updated On: 

01 Jul 2024 19:02 PM

ਐਫਆਈਆਰ ਮੁਤਾਬਕ ਆਈਟੀਆਈ ਦੀ ਪੜਾਈ ਕਰ ਰਿਹਾ ਗੁਰਦਾਸ ਸਿੰਘ 26 ਜੂਨ ਨੂੰ ਪੇਪਰ ਦੇਣ ਗਿਆ ਸੀ ਅਤੇ ਉਸ ਦੀ ਮਾਸੀ ਦਾ ਮੁੰਡਾ ਅਰਸ਼ਦੀਪ ਸਿਂਘ ਵੀ ਉਸ ਦੇ ਨਾਲ ਸੀ। ਗੁਰਦਾਸ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਦੱਸਿਆ ਕਿ ਸਵੇਰ ਦੇ ਸੈਸ਼ਨ ਦਾ ਪੇਪਰ ਹੋ ਗਿਆ ਹੈ ਅਤੇ ਹੁਣ ਸ਼ਾਮ ਦਾ ਪੇਪਰ ਦੇਣਾ ਹੈ।

ਭਾਖੜਾ ਚ ਡੁੱਬਣ ਕਾਰਨ 2 ਭਰਾਵਾਂ ਦੀ ਮੌਤ, ਮਾਸੀ ਦੇ ਮੁੰਡੇ ਨੂੰ ਬਚਾਉਣ ਦੀ ਕੋਸ਼ਿਸ਼ ਚ ਖੁੱਦ ਦੀ ਵੀ ਗਵਾਈ ਜਾਨ, 3 ਗ੍ਰਿਫ਼ਤਾਰ

ਸੰਕੇਤਕ ਤਸਵੀਰ

Follow Us On

ਪਟਿਆਲਾ ‘ਚ ਤੈਰਨਾ ਨਾ ਜਾਣਨ ਦੇ ਬਾਵਜੂਦ ਇੱਕ ਨੌਜਵਾਨ ਨੂੰ ਉਸ ਦੇ ਦੋਸਤਾਂ ਨੇ ਭਾਖੜਾ ਨਹਿਰ ਵਿੱਚ ਨਹਾਉਣ ਲਈ ਮਜ਼ਬੂਰ ਕਰ ਦਿੱਤਾ। ਨਹਿਰ ਵਿੱਚ ਉੱਤਰਣ ਵਾਲੇ 19 ਸਾਲਾਂ ਗੁਰਦਾਸ ਸਿੰਘ ਨੂੰ ਬਚਾਉਣ ਲਈ ਉਸ ਦੇ ਮਾਸੀ ਦੇ ਮੁੰਡਾ ਅਰਸ਼ਦੀਪ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ।

ਹਾਲਾਂਕਿ, ਅਰਸ਼ਦੀਪ ਇਸ ਕੋਸ਼ਿਸ਼ ਵਿੱਚ ਨਾਕਾਮ ਰਿਹਾ ਅਤੇ ਉਹ ਵੀ ਡੁੱਬ ਗਿਆ। ਦੋਹਾਂ ਭਰਾਵਾਂ ਦੀ ਲਾਸ਼ ਨਹਿਰ ‘ਚੋਂ ਕੱਢਣ ਤੋਂ ਬਾਅਦ ਪੁਲਿਸ ਨੇ ਤਿੰਨ ਮੁਲਜ਼ਮਾਂ ਖਿਲਾਫ਼ ਐਫਆਈਆਰ ਦਰਜ਼ ਕਰ ਲਈ ਹੈ। ਪੁਲਿਸ ਨੇ ਮ੍ਰਿਤਕ ਗੁਰਦਾਸ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦੇ ਬਿਆਨ ‘ਤੇ ਨਿਰਮਲ ਸਿੰਘ, ਹਰਦੀਪ ਸਿੰਘ ਅਤੇ ਮਨਵੀਰ ਸਿੰਘ ਵਾਸੀ ਸੰਗਰੂਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੋਸਤਾਂ ਨੇ ਕੀਤਾ ਮਜ਼ਬੂਰ

ਐਫਆਈਆਰ ਮੁਤਾਬਕ ਆਈਟੀਆਈ ਦੀ ਪੜਾਈ ਕਰ ਰਿਹਾ ਗੁਰਦਾਸ ਸਿੰਘ 26 ਜੂਨ ਨੂੰ ਪੇਪਰ ਦੇਣ ਗਿਆ ਸੀ ਅਤੇ ਉਸ ਦੀ ਮਾਸੀ ਦਾ ਮੁੰਡਾ ਅਰਸ਼ਦੀਪ ਸਿਂਘ ਵੀ ਉਸ ਦੇ ਨਾਲ ਸੀ। ਗੁਰਦਾਸ ਨੇ ਆਪਣੇ ਪਿਤਾ ਨੂੰ ਫ਼ੋਨ ਕਰਕੇ ਦੱਸਿਆ ਕਿ ਸਵੇਰ ਦੇ ਸੈਸ਼ਨ ਦਾ ਪੇਪਰ ਹੋ ਗਿਆ ਹੈ ਅਤੇ ਹੁਣ ਸ਼ਾਮ ਦਾ ਪੇਪਰ ਦੇਣਾ ਹੈ।

ਇਸ ਦੌਰਾਨ ਦੋਵੇਂ ਭਰਾ ਆਪਣੇ ਤਿੰਨ ਦੋਸਤਾਂ ਨਾਲ ਭਾਖੜਾ ਨਹਿਰ ‘ਤੇ ਪਹੁੰਚੇ। ਗੁਰਦਾਸ ਨੂੰ ਤੈਰਨਾ ਨਹੀਂ ਆਉਂਦਾ ਸੀ, ਇਸ ਦੇ ਬਾਵਜੂਦ ਉਸ ਦੇ ਦੋਸਤਾਂ ਨੇ ਉਸ ਨੂੰ ਜ਼ਬਰਦਸਤੀ ਨਹਿਰ ਵਿੱਚ ਉਤਾਰਿਆ। ਉੱਥੇ ਆਪਣੇ ਭਰਾ ਨੂੰ ਡੁੱਬਦੇ ਦੇਖ ਅਰਸ਼ਦੀਪ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਡੁੱਬ ਗਿਆ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਮਝਿਆ ਕਿ ਗੁਰਦਾਸ ਮਜ਼ਾਕ ਕਰ ਰਿਹਾ ਹ। ਥਾਣਾ ਘੱਗਾ ਦੇ ਐਸਐਸਓ ਦਰਸ਼ਨ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ‘ਤੇ ਲਿਆ ਜਾਵੇਗਾ ਤਾਂ ਕਿ ਘਟਨਾ ਦੀ ਸੱਚਾਈ ਦਾ ਪਤੀ ਲਗਾਇਆ ਜਾ ਸਕੇ।

Exit mobile version