ਅੰਮ੍ਰਿਤਸਰ 'ਚ ਡਾਕਟਰ ਤੋਂ ਮੰਗੀ 20 ਲੱਖ ਦੀ ਫਿਰੌਤੀ: ਗੈਂਗਸਟਰ ਗੋਲਡੀ ਬਰਾੜ ਖਿਲਾਫ BNS ਤਹਿਤ FIR, 2 ਕਾਬੂ | goldy brar gangster fir against new criminal law bns against goldy 2 arrested by Amritsar police full detail in punjabi Punjabi news - TV9 Punjabi

ਅੰਮ੍ਰਿਤਸਰ ‘ਚ ਡਾਕਟਰ ਤੋਂ ਮੰਗੀ 20 ਲੱਖ ਦੀ ਫਿਰੌਤੀ: ਗੈਂਗਸਟਰ ਗੋਲਡੀ ਬਰਾੜ ਖਿਲਾਫ BNS ਤਹਿਤ FIR, 2 ਕਾਬੂ

Updated On: 

01 Jul 2024 18:57 PM

FIR Against Goldy Brar: ਦੇਸ਼ ਦੀ ਜਾਂਚ ਏਜੰਸੀ NIA ਪਹਿਲਾਂ ਹੀ ਗੋਲਡੀ ਬਰਾੜ ਨੂੰ ਅੱਤਵਾਦੀ ਐਲਾਨ ਚੁੱਕੀ ਹੈ। ਇੰਨਾ ਹੀ ਨਹੀਂ ਗੋਲਡੀ ਬਰਾੜ ਖਿਲਾਫ NIA ਵੱਲੋਂ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਵਿਦੇਸ਼ 'ਚ ਰਹਿ ਕੇ ਲਾਰੈਂਸ ਬਿਸ਼ਨੋਈ ਦੇ ਨੈੱਟਵਰਕ ਦਾ ਪ੍ਰਬੰਧਨ ਕਰਦਾ ਹੈ। ਇੰਨਾ ਹੀ ਨਹੀਂ ਗੋਲਡੀ ਬਰਾੜ ਦਾ ਨਾਂ ਦੋ ਸਾਲ ਪਹਿਲਾਂ ਮਾਰੇ ਗਏ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮੁੱਖ ਮੁਲਜ਼ਮਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੈ।

ਅੰਮ੍ਰਿਤਸਰ ਚ ਡਾਕਟਰ ਤੋਂ ਮੰਗੀ 20 ਲੱਖ ਦੀ ਫਿਰੌਤੀ: ਗੈਂਗਸਟਰ ਗੋਲਡੀ ਬਰਾੜ ਖਿਲਾਫ BNS ਤਹਿਤ FIR, 2 ਕਾਬੂ

ਸੰਕੇਤਕ ਤਸਵੀਰ

Follow Us On

ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਅਧੀਨ ਪੈਂਦੇ ਸਾਰੇ ਥਾਣਿਆਂ ਨੂੰ ਅਪਗ੍ਰੇਡ ਕਰ ਦਿੱਤਾ ਗਿਆ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਰਾਤ 12 ਤੋਂ ਬਾਅਦ ਹੋਣ ਵਾਲੀਆਂ ਘਟਨਾਵਾਂ ਲਈ ਭਾਰਤੀ ਨਿਆਂ ਸੰਹਿਤਾ (ਬੀਐਨਐਸ) ਤਹਿਤ ਕੇਸ ਦਰਜ ਕੀਤੇ ਜਾ ਰਹੇ ਹਨ। ਨਵਾਂ ਜੁਡੀਸ਼ੀਅਲ ਕੋਡ ਲਾਗੂ ਹੋਣ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਗੈਂਗਸਟਰ ਗੋਲਡੀ ਬਰਾੜ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਵਿੱਚ ਦੋ ਮੁਲਜ਼ਮਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਗੋਲਡੀ ਬਰਾੜ ਖ਼ਿਲਾਫ਼ ਥਾਣਾ ਸਿਵਲ ਲਾਈਨ ਵਿੱਚ ਇਹ ਕੇਸ ਦਰਜ ਕੀਤਾ ਗਿਆ ਹੈ। ਇਹ ਫਿਰੌਤੀ ਮੰਗਣ ਦਾ ਮਾਮਲਾ ਹੈ। ਜਿਸ ਨੂੰ ਡਾ: ਕੁਲਵਿੰਦਰ ਸਿੰਘ ਨੇ ਦਰਜ ਕਰਵਾਇਆ ਹੈ। ਡਾ: ਕੁਲਵਿੰਦਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੂੰ ਗੋਲਡੀ ਬਰਾੜ ਦਾ ਫ਼ੋਨ ਆਇਆ ਸੀ ਅਤੇ ਉਸ ਕੋਲੋਂ 20 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।

ਮੁਲਜ਼ਮ ਨੇ ਉਸ ਤੇ ਪੈਸੇ ਦੇਣ ਲਈ ਦਬਾਅ ਪਾਇਆ, ਨਹੀਂ ਤਾਂ ਉਹ ਉਸ ਦਾ ਕਤਲ ਕਰ ਦੇਵੇਗਾ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਨੇ ਕਾਰਵਾਈ ਕਰਦੇ ਹੋਏ ਬੀਐਨਐਸ ਤਹਿਤ 308 (4) ਅਤੇ 351 (2) ਦਾ ਮਾਮਲਾ ਦਰਜ ਕਰ ਲਿਆ ਹੈ।

2 ਮੁਲਜ਼ਮ ਕਾਬੂ

ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੋਲਡੀ ਬਰਾੜ ਦੇ ਨਾਂ ਤੇ ਸਾਬਕਾ ਸਰਕਾਰੀ ਡਾਕਟਰ ਨੂੰ ਫਿਰੌਤੀ ਦੀ ਕਾਲ ਕੀਤੀ ਗਈ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਮਾਮਲੇ ‘ਚ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਿ ਡੀ-ਡਵੀਜ਼ਨ ਥਾਣੇ ਅਧੀਨ ਪੈਂਦੇ ਪ੍ਰਤਾਪ ਨਗਰ ਦੇ ਰਹਿਣ ਵਾਲੇ ਹਨ। ਦੋਵਾਂ ਦੇ ਫੋਨ ਬਰਾਮਦ ਕਰ ਲਏ ਗਏ ਹਨ, ਜਿਨ੍ਹਾਂ ਦੀ ਫੋਰੈਂਸਿਕ ਜਾਂਚ ਕੀਤੀ ਜਾ ਰਹੀ ਹੈ।

Exit mobile version