BKU ਨੇ ਕਿਸਾਨਾਂ ਆਗੂ ਨੂੰ ਕੀਤਾ ਪੁਲਿਸ ਦੇ ਹਵਾਲੇ, 2 ਦਲਿਤ ਨੌਜਵਾਨਾਂ ਨਾਲ ਕੀਤੀ ਸੀ ਕੁੱਟਮਾਰ | BKU ugrahan handed over farmer leader to police in Dalit youth beaten in sangrur know full detail in punjabi Punjabi news - TV9 Punjabi

BKU ਨੇ ਕਿਸਾਨਾਂ ਆਗੂ ਨੂੰ ਕੀਤਾ ਪੁਲਿਸ ਦੇ ਹਵਾਲੇ, 2 ਦਲਿਤ ਨੌਜਵਾਨਾਂ ਨਾਲ ਕੀਤੀ ਸੀ ਕੁੱਟਮਾਰ

Updated On: 

01 Jul 2024 14:45 PM

BKU Ugrahan: ਕਿਸਾਨਾਂ ਨੇ ਉਗਰਾਹਾਂ ਵਿੱਚ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ ਲਾਡੀ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਹੈ ਅਤੇ ਉਸ ਦਾ ਨਾਂ ਐਫਆਈਆਰ ਵਿੱਚੋਂ ਹਟਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ 'ਤੇ ਸੰਗਰੂਰ (ਸਦਰ) ਦੇ ਐੱਸਐੱਚਓ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।

BKU ਨੇ ਕਿਸਾਨਾਂ ਆਗੂ ਨੂੰ ਕੀਤਾ ਪੁਲਿਸ ਦੇ ਹਵਾਲੇ, 2 ਦਲਿਤ ਨੌਜਵਾਨਾਂ ਨਾਲ ਕੀਤੀ ਸੀ ਕੁੱਟਮਾਰ

BKU ਨੇ ਕਿਸਾਨ ਆਗੂ ਕੀਤਾ ਪੁਲਿਸ ਹਵਾਲੇ

Follow Us On

ਜਿਲ੍ਹਾਂ ਸੰਗਰੂਰ ਦੋ ਦਲਿਤ ਨੌਜਵਾਨਾਂ ਦੀ ਕੁੱਟਮਾਰ ਕਰਨ ਵਾਲੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਉਗਰਾਹਾਂ ਦੇ ਮਨਜੀਤ ਸਿੰਘ ਘਰਾਚੋ ਨੂੰ ਯੂਨੀਅਨ ਆਗੂਆਂ ਨੇ ਸੰਗਰੂਰ ਪੁਲੀਸ ਹਵਾਲੇ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਇਹ ਉਹੀ ਮਨਜੀਤ ਸਿੰਘ ਹੈ, ਜਿਸ ਦੀ ਦਲਿਤ ਮਜ਼ਦੂਰਾਂ ਨੂੰ ਕੁੱਟਣ ਦੀ ਵੀਡੀਓ ਸਾਹਮਣੇ ਆਈ ਸੀ।

ਦੋਵੇਂ ਮਜਦੂਰ ਗੰਭੀਰ ਰੂਪ ਨਾਲ ਜ਼ਖਮੀ ਸਨ ਅਤੇ ਉਨ੍ਹਾਂ ਦੇ ਕਈ ਫਰੈਕਚਰ ਆਏ ਸਨ। ਮਾਮਲਾ ਵਧਣ ਤੋਂ ਬਾਅਦ ਕਿਸਾਨ ਆਗੂਆਂ ਨੇ ਖੁਦ ਮਨਜੀਤ ਸਿੰਘ ਘਰਾਚੋ ਨੂੰ ਸੰਗਰੂਰ ਦੇ ਡੀਐਸਪੀ ਮਨੋਜ ਗੋਰਸੀ ਦੇ ਹਵਾਲੇ ਕਰ ਦਿੱਤਾ ਹੈ। ਬੀਕੇਯੂ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਨਜੀਤ ਅਤੇ ਹੋਰਾਂ ਖ਼ਿਲਾਫ਼ ਦਰਜ ਐਫਆਈਆਰ ਵਿੱਚੋਂ ਐਸਸੀ/ਐਸਟੀ ਐਕਟ-1989 (ਸੋਧ 2022) ਦੀ ਧਾਰਾ 3 (ਆਈ) (ਐਕਸ) ਨੂੰ ਰੱਦ ਕਰਨ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ: 9ਵੀਂ ਤੋਂ 12ਵੀਂ ਤੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਲੇਟ ਹੋਣ ਤੇ 500 ਤੋਂ 1500 ਤੱਕ ਜੁਰਮਾਨਾ

ਹਰਜੀਤ ਸਿੰਘ ਦੇ ਬਿਆਨਾਂ ‘ਤੇ ਕਿਸਾਨ ਆਗੂਆਂ ਮਨਜੀਤ ਅਤੇ ਜਗਤਾਰ ਸਿੰਘ ਲਾਡੀ ਖ਼ਿਲਾਫ਼ ਆਈਪੀਸੀ ਦੀਆਂ ਧਾਰਾਵਾਂ 341, 323, 325, 148 ਅਤੇ 149 ਅਤੇ ਐਸਸੀ/ਐਸਟੀ ਐਕਟ ਦੀਆਂ ਧਾਰਾਵਾਂ ਤਹਿਤ ਕੁੱਟਮਾਰ ਦਾ ਕੇਸ ਦਰਜ ਕੀਤਾ ਗਿਆ ਹੈ। ਆਪਣੀ ਸ਼ਿਕਾਇਤ ਵਿੱਚ ਹਰਜੀਤ ਸਿੰਘ ਨੇ ਕਿਹਾ ਸੀ ਕਿ ਉਸ ਦੀ ਅਤੇ ਅਮਨ ਦੀ ਕੁੱਟਮਾਰ ਕਰਨ ਸਮੇਂ ਜਾਤੀ ਆਧਾਰਿਤ ਗਾਲੀ ਗਲੋਚ ਵੀ ਕੀਤਾ ਗਿਆ।

ਕਿਸਾਨ ਆਗੂਆਂ ਨੇ ਕੀਤੀ ਮੰਗ

ਕਿਸਾਨਾਂ ਨੇ ਉਗਰਾਹਾਂ ਵਿੱਚ ਕਿਸਾਨ ਆਗੂ ਦੀ ਗ੍ਰਿਫ਼ਤਾਰੀ ਦੀ ਨਿਰਪੱਖ ਜਾਂਚ ਦੀ ਮੰਗ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਲਾਡੀ ਨੂੰ ਇਸ ਕੇਸ ਵਿੱਚ ਝੂਠਾ ਫਸਾਇਆ ਹੈ ਅਤੇ ਉਸ ਦਾ ਨਾਂ ਐਫਆਈਆਰ ਵਿੱਚੋਂ ਹਟਾਇਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਾ ਕਰਨ ‘ਤੇ ਸੰਗਰੂਰ (ਸਦਰ) ਦੇ ਐੱਸਐੱਚਓ ਵਿਰੁੱਧ ਕਾਰਵਾਈ ਦੀ ਵੀ ਮੰਗ ਕੀਤੀ।

ਉਗਰਾਹਾਂ ਨੇ ਦੱਸਿਆ ਕਿ ਉਸ ਨੇ ਮਨਜੀਤ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ, ਤਾਂ ਜੋ ਕੋਈ ਵੀ ਇਸ ਨੂੰ ਮਜ਼ਦੂਰ ਬਨਾਮ ਕਿਸਾਨ ਬਣਾ ਕੇ ਫਾਇਦਾ ਨਾ ਉਠਾ ਸਕੇ। ਉਨ੍ਹਾਂ ਦੱਸਿਆ ਕਿ ਪਹਿਲਾਂ ਦਲਿਤ ਨੌਜਵਾਨ ਨੇ ਮਨਜੀਤ ਦੇ ਲੜਕੇ ਤੇ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜਿਸ ਤੋਂ ਬਾਅਦ ਮਾਮਲਾ ਵਿਗੜ ਗਿਆ।

Exit mobile version