Ludhiana: ਲੋਹੜੀ ਮੌਕੇ ਹਵਾਈ ਫਾਇਰਿੰਗ, ਬੱਚੀ ਦੇ ਸਿਰ ਵਿੱਚ ਲੱਗੀ ਗੋਲੀ, ਉੱਡਦੇ ਪਤੰਗ ਦੇਖ ਰਹੀ ਸੀ ਮਾਸੂਮ

Updated On: 

13 Jan 2025 19:46 PM

ਜਦੋਂ ਘਰ ਵਾਲਿਆਂ ਨੇ ਦੇਖਿਆ ਕਿ ਬੱਚੀ ਦੇ ਸਿਰ ਵਿੱਚ ਕੋਈ ਤਿੱਖੀ ਚੀਜ਼ ਲੱਗੀ ਹੈ ਤਾਂ ਉਸ ਨੂੰ ਤੁਰੰਤ ਨੇੜਲੇ ਕਲੀਨਕ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਬੱਚੀ ਦੇ ਸਿਰ ਵਿੱਚੋਂ ਗੋਲੀ ਕੱਢ ਕੇ ਤੁਰੰਤ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਫਿਲਹਾਲ ਬੱਚੀ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

Ludhiana: ਲੋਹੜੀ ਮੌਕੇ ਹਵਾਈ ਫਾਇਰਿੰਗ, ਬੱਚੀ ਦੇ ਸਿਰ ਵਿੱਚ ਲੱਗੀ ਗੋਲੀ, ਉੱਡਦੇ ਪਤੰਗ ਦੇਖ ਰਹੀ ਸੀ ਮਾਸੂਮ

ਲੋਹੜੀ ਮੌਕੇ ਹਵਾਈ ਫਾਇਰਿੰਗ, ਬੱਚੀ ਦੇ ਸਿਰ ਵਿੱਚ ਲੱਗੀ ਗੋਲੀ, ਉੱਡਦੇ ਪਤੰਗ ਦੇਖ ਰਹੀ ਸੀ ਮਾਸੂਮ

Follow Us On

ਲੁਧਿਆਣਾ ਵਿੱਚ ਲੋਹੜੀ ਮੌਕੇ ਹਵਾਈ ਫਾਇਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਇੱਕ ਗੋਲੀ 11 ਸਾਲ ਦੀ ਬੱਚੀ ਦੇ ਸਿਰ ਵਿੱਚ ਲੱਗ ਗਈ। ਜਿਸ ਨੂੰ ਜਖ਼ਮੀ ਹਾਲਾਤ ਵਿੱਚ ਸਿਵਲ ਹਸਪਤਾਲ ਲਿਜਾਇਆ ਗਿਆ। ਜਿੱਥੇ ਉਸਦੀ ਹਾਲਤ ਗੰਭੀਰ ਦੇਖਦਿਆਂ ਡਾਕਟਰਾਂ ਨੇ ਉਸਨੂੰ ਦਾਖਲ ਕਰਵਾ ਦਿੱਤਾ।

ਫਿਲਹਾਲ ਬਸਤੀ ਜੋਧੇਵਾਲ ਥਾਣੇ ਦੀ ਪੁਲਿਸ ਮਾਮਲੇ ਦੀ ਜਾਂਚ ਵਿੱਚ ਰੁੱਝੀ ਹੋਈ ਹੈ। ਘਟਨਾ ਤੋਂ ਪੁਲਿਸ ਨੇ ਇਲਾਕੇ ਦੀਆਂ ਕਈ ਛੱਤਾਂ ਦੀ ਤਲਾਸ਼ੀ ਲਈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਜ਼ਖਮੀ ਲੜਕੀ ਦੀ ਪਛਾਣ ਆਇਸ਼ਾਨਾ ਵਜੋਂ ਹੋਈ ਹੈ।

ਛੱਤ ਤੇ ਉੱਡਦੇ ਪਤੰਗ ਦੇਖ ਰਹੀ ਸੀ ਆਇਸ਼ਾਨਾ

ਗੋਲੀ ਲੱਗਣ ਵਾਲੀ ਬੱਚੀ ਦੇ ਪਿਤਾ ਨਾਸਿਰ ਆਲਮ ਨੇ ਕਿਹਾ ਕਿ ਉਹਨਾਂ ਪਰਿਵਾਰ ਕਢਾਈ ਦਾ ਕੰਮ ਕਰਦਾ ਹੈ। ਖਾਣਾ ਖਾਣ ਤੋਂ ਬਾਅਦ ਆਇਸ਼ਾਨਾ ਆਪਣੀ ਮਾਂ ਨਾਲ ਛੱਤ ‘ਤੇ ਚੜ ਰਹੇ ਪਤੰਗ ਦੇਖਣ ਲਈ ਚਲੀ ਗਈ। ਕਰੀਬ ਸਾਢੇ 12 ਕੁ ਵਜੇ ਆਇਸ਼ਾਨਾ ਨੇੜੇ ਹੀ ਬਣੇ ਕਮਰੇ ਵਿੱਚੋਂ ਪਤੰਗ ਲੈਣ ਗਈ। ਜਦੋਂ ਵਾਪਿਸ ਆਈ ਤਾਂ ਉਸ ਦੇ ਸਿਰ ਵਿੱਚੋਂ ਖੂਨ ਨਿਕਲ ਰਿਹਾ ਸੀ।

ਜਦੋਂ ਘਰ ਵਾਲਿਆਂ ਨੇ ਦੇਖਿਆ ਕਿ ਕੋਈ ਤਿੱਖੀ ਚੀਜ਼ ਲੱਗੀ ਹੈ ਤਾਂ ਉਸ ਨੂੰ ਤੁਰੰਤ ਨੇੜਲੇ ਕਲੀਨਕ ਲਿਆਂਦਾ ਗਿਆ। ਜਿੱਥੇ ਡਾਕਟਰ ਨੇ ਬੱਚੀ ਦੇ ਸਿਰ ਵਿੱਚੋਂ ਗੋਲੀ ਕੱਢ ਕੇ ਤੁਰੰਤ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ। ਫਿਲਹਾਲ ਬੱਚੀ ਦਾ ਲੁਧਿਆਣਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਹੈ।

ACP ਨੇ ਲਿਆ ਜਾਇਜ਼ਾ

ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਏਸੀਪੀ ਦਵਿੰਦਰ ਚੌਧਰੀ ਅਤੇ ਥਾਣਾ ਬਸਤੀ ਜੋਧੇਵਾਲ ਦੇ ਐਸਐਚਓ ਜਸਬੀਰ ਸਿੰਘ ਨੇ ਪੂਰੇ ਇਲਾਕੇ ਦੀ ਤਲਾਸ਼ੀ ਲੈਣ ਦੇ ਹੁਕਮ ਦਿੱਤੇ। ਜਿਸ ਤੋਂ ਬਾਅਦ ਪੁਲਿਸ ਨੇ ਨੇੜਲੇ ਘਰਾਂ ਦੀਆਂ ਛੱਤਾਂ ਉੱਪਰ ਪਤੰਗ ਚੜਾ ਰਹੇ ਲੋਕਾਂ ਦੀ ਤਲਾਸ਼ੀ ਲਈ। ACP ਨੇ ਕਿਹਾ ਕਿ ਫਿਲਹਾਲ ਬੱਚੀ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ। ਉਹਨਾਂ ਨੇ ਲੋਕਾਂ ਨੂੰ ਤਿਉਹਾਰਾਂ ਨੂੰ ਸਾਦਗੀ ਨਾਲ ਮਨਾਉਣ ਦੀ ਬੇਨਤੀ ਕੀਤੀ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਪੁਲਿਸ ਵੱਲੋਂ ਜਲਦ ਮਾਮਲਾ ਦਰਜ ਕੀਤਾ ਜਾਵੇਗਾ।

ਜਾਂਚ ਵਿੱਚ ਜੁਟੀ ਪੁਲਿਸ

ਲੁਧਿਆਣ ਪੁਲਿਸ ਵੱਲੋਂ ਇਲਾਕੇ ਦੇ ਅਜਿਹੇ ਲੋਕਾਂ ਦੀ ਲਿਸਟ ਚੈੱਕ ਕੀਤੀ ਜਾ ਰਹੀ ਹੈ। ਜਿਨ੍ਹਾਂ ਨੂੰ ਸਰਕਾਰ ਵੱਲੋਂ ਅਸਲ੍ਹੇ ਦਾ ਲਾਇਸੰਸ ਜਾਰੀ ਕੀਤਾ ਗਿਆ ਹੈ ਅਤੇ ਪੁਲਿਸ ਉਹਨਾਂ ਲੋਕਾਂ ਦਾ ਰਿਕਾਰਡ ਵਿੱਚ ਫਰੋਲ ਰਹੀ ਹੈ। ਜੋ ਕਿਸੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਏ ਹਨ।