ਪਤੀ ਨੇ ਪਤਨੀ ਦੇ ਪ੍ਰੇਮੀ ਤੇ ਸੁੱਟਿਆ ਗਰਮ ਤੇਲ, ਲਿਵ-ਇਨ ਰਿਲੇਸ਼ਨਸ਼ਿਪ ਚ ਰਹਿ ਰਹੀ ਸੀ ਪਤਨੀ
ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਮੁਲਜ਼ਮ ਸਤਨਾਮ ਸਿੰਘ, ਜੋ ਕਿ ਮੋਗਾ ਦੇ ਲੰਡੇ ਪਿੰਡ ਦਾ ਰਹਿਣ ਵਾਲਾ ਹੈ, ਆਂਡੇ ਖਾਣ ਦੇ ਬਹਾਨੇ ਪ੍ਰੀਤਮ ਸਿੰਘ ਦੀ ਰੇਹੜੀ ਕੋਲ ਆਇਆ। ਜਦੋਂ ਪ੍ਰੀਤਮ ਆਂਡੇ ਗਰਮ ਕਰ ਰਿਹਾ ਸੀ, ਸਤਨਾਮ ਨੇ ਅਚਾਨਕ ਗਰਮ ਤੇਲ ਨਾਲ ਭਰੀ ਕੜਾਹੀ ਨੂੰ ਚੁੱਕ ਕੇ ਉਸ ਪੀੜਤ ਦੇ ਸਿਰ 'ਤੇ ਵਾਰ ਕਰ ਦਿੱਤਾ।
ਫਰੀਦਕੋਟ ਵਿੱਚ ਇੱਕ ਪਤੀ ਨੇ ਆਪਣੀ ਪਤਨੀ ਦੇ ਪ੍ਰੇਮੀ ‘ਤੇ ਕਾਤਲਾਨਾ ਹਮਲਾ ਕਰ ਦਿੱਤਾ। ਮਾਮਲਾ ਬਰਗਾੜੀ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਦੇ ਪਤੀ ਵੱਲੋਂ ਉਸਦੇ ਪ੍ਰੇਮੀ ਦੇ ਸਿਰ ਤੇ ਗਰਮ ਤੇਲ ਦੀ ਕੜਾਹੀ ਮੂਧੀ ਕਰ ਦਿੱਤੀ ਅਤੇ ਇਸੇ ਕੜਾਹੀ ਨਾਲ ਉਸਦੀ ਕੁੱਟਮਾਰ ਕਰ ਜਖਮੀ ਕਰ ਦਿੱਤਾ ਗਿਆ ਜਿਸ ਨੂੰ ਬਾਅਦ ‘ਚ ਮੈਡੀਕਲ ਹਸਪਤਾਲ ਫਰੀਦਕੋਟ ਦਾਖਲ ਕਰਵਾਇਆ ਗਿਆ। ਇਸ ਘਟਨਾ ਦੌਰਾਨ ਮਹਿਲਾ ਦੇ ਪ੍ਰੇਮੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ।
ਘਟਨਾ ਦੀ ਵਜ੍ਹਾ ਸਾਹਮਣੇ ਆਈ ਕੇ ਹਮਲਾ ਕਰਨ ਵਾਲੇ ਉਕਤ ਵਿਅਕਤੀ ਦੀ ਪਤਨੀ ਉਸਨੂੰ ਬਿਨਾ ਤਲਾਕ ਦਿੱਤੇ ਛੱਡ ਕੇ ਆਪਣੇ ਪ੍ਰੇਮੀ ਨਾਲ ਲਿਵ ਇੰਨ ਰਿਲੇਸ਼ਨ ਚ ਰਹਿ ਰਹੀ ਸੀ।ਫਿਲਹਾਲ ਪੀੜਿਤ ਵਿਅਕਤੀ ਦੇ ਬਿਆਨਾਂ ਤੇ ਪੁਲਿਸ ਵੱਲੋਂ ਆਰੋਪੀ ਖਿਲਾਫ ਮਾਮਲਾ ਦਰਜ਼ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਮਹਿਲਾ ਦੇ ਪਤੀ ਨੂੰ ਪੁਲਿਸ ਵਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਮਾਮਲੇ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਲਜ਼ਮ ਨੇ ਸਿਰ ਤੇ ਕੀਤਾ ਹਮਲਾ
ਇਹ ਘਟਨਾ ਰਾਤ 9 ਵਜੇ ਦੇ ਕਰੀਬ ਵਾਪਰੀ ਜਦੋਂ ਮੁਲਜ਼ਮ ਸਤਨਾਮ ਸਿੰਘ, ਜੋ ਕਿ ਮੋਗਾ ਦੇ ਲੰਡੇ ਪਿੰਡ ਦਾ ਰਹਿਣ ਵਾਲਾ ਹੈ, ਆਂਡੇ ਖਾਣ ਦੇ ਬਹਾਨੇ ਪ੍ਰੀਤਮ ਸਿੰਘ ਦੀ ਰੇਹੜੀ ਕੋਲ ਆਇਆ। ਜਦੋਂ ਪ੍ਰੀਤਮ ਆਂਡੇ ਗਰਮ ਕਰ ਰਿਹਾ ਸੀ, ਸਤਨਾਮ ਨੇ ਅਚਾਨਕ ਗਰਮ ਤੇਲ ਨਾਲ ਭਰੀ ਕੜਾਹੀ ਨੂੰ ਚੁੱਕ ਕੇ ਉਸ ਪੀੜਤ ਦੇ ਸਿਰ ‘ਤੇ ਵਾਰ ਕਰ ਦਿੱਤਾ। ਐਨਾ ਹੀ ਨਹੀਂ ਮੁਲਜ਼ਮ ਵੱਲੋਂ ਪੀੜਤ ਵਿਅਕਤੀ ਨਾਲ ਗਾਲੀ ਗਲੋਚ ਵੀ ਕੀਤਾ। ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਪੀੜਤ ਵਿਅਕਤੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸ ਗਿਆ ਅਤੇ ਉਸਨੂੰ ਗੰਭੀਰ ਸੱਟਾਂ ਲੱਗੀਆਂ।
ਪਹਿਲਾਂ ਵੀ ਧਮਕੀਆਂ ਦਿੰਦਾ ਸੀ ਮੁਲਜ਼ਮ-ਪੀੜਤ
ਪੀੜਤ ਨੂੰ ਤੁਰੰਤ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਪ੍ਰੀਤਮ ਦੇ ਅਨੁਸਾਰ, ਮੁਲਜ਼ਮ ਪਹਿਲਾਂ ਵੀ ਫੋਨ ‘ਤੇ ਧਮਕੀਆਂ ਦੇ ਚੁੱਕਾ ਸੀ। ਬਰਗਾੜੀ ਪੁਲਿਸ ਸਟੇਸ਼ਨ ਦੇ ਇੰਚਾਰਜ ਗੁਰਮੀਤ ਸਿੰਘ ਨੇ ਦੱਸਿਆ ਕਿ ਪੀੜਤਾ ਦੀ ਸ਼ਿਕਾਇਤ ਦੇ ਆਧਾਰ ‘ਤੇ ਬਾਜਾਖਾਨਾ ਪੁਲਿਸ ਸਟੇਸ਼ਨ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਸਤਨਾਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਮਾਮਲੇ ਦੀ ਹੋਰ ਜਾਂਚ ਕਰ ਰਹੀ ਹੈ।