Bihar Smuggler Arrest: ਰੇਲ ਗੱਡੀ ਰਾਹੀਂ ਲੁਧਿਆਣਾ ਲਿਆਉਂਦਾ ਸੀ ਅਫ਼ੀਮ, GRP ਨੇ ਕੀਤਾ ਕਾਬੂ

Updated On: 

14 Jan 2025 22:42 PM

Drugs Smuggler: ਲੁਧਿਆਣਾ ਜੀਆਰਪੀ ਦੇ SHO ਜਤਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਅਫਸਰ ਏਐਸਆਈ ਪੁਰਸ਼ੋਤਮ ਕੁਮਾਰ ਆਪਣੀ ਟੀਮ ਦੇ ਨਾਲ ਲੁਧਿਆਣਾ ਦੇ ਧੰਜਰੀ ਕਲਾਂ ਸਟੇਸ਼ਨ 'ਤੇ ਚੈਕਿੰਗ ਲਈ ਮੌਜੂਦ ਸਨ। ਇਸ ਦੌਰਾਨ ਜਦੋਂ ਚੈਕਿੰਗ ਚੱਲ ਰਹੀ ਸੀ ਤਾਂ ਪੁਲਿਸ ਨੇ ਮੁਰਾਰੀ ਸ਼ਾਹ ਨੂੰ ਰੋਕ ਲਿਆ ਗਿਆ।

Bihar Smuggler Arrest: ਰੇਲ ਗੱਡੀ ਰਾਹੀਂ ਲੁਧਿਆਣਾ ਲਿਆਉਂਦਾ ਸੀ ਅਫ਼ੀਮ, GRP ਨੇ ਕੀਤਾ ਕਾਬੂ

ਬਿਹਾਰ ਦਾ ਨਸ਼ਾ ਤਸਕਰ: ਰੇਲ ਗੱਡੀ ਰਾਹੀਂ ਲੁਧਿਆਣਾ ਲਿਆਉਂਦਾ ਸੀ ਅਫ਼ੀਮ, GRP ਨੇ ਕੀਤਾ ਕਾਬੂ

Follow Us On

ਲੁਧਿਆਣਾ ਦੇ ਧੰਜਰੀ ਕਲਾਂ ਰੇਲਵੇ ਸ਼ਟੇਸ਼ਨ ਤੇ ਜੀਆਰਪੀ ਪੁਲਿਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਰੇਲਵੇ ਰਾਹੀਂ ਵੱਡੇ ਪੱਧਰ ‘ਤੇ ਅਫੀਮ ਦੀ ਤਸਕਰੀ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਮੁਰਾਰੀ ਸ਼ਾਹ ਵਜੋਂ ਹੋਈ ਹੈ, ਜੋ ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਪਿੰਡ ਚੰਨ ਪਾਟੀਆ ਦਾ ਰਹਿਣ ਵਾਲਾ ਹੈ।

ਪੁਲਿਸ ਨੇ ਮੁਲਜ਼ਮਾਂ ਤੋਂ ਲਗਭਗ 1.200 ਕਿਲੋ ਅਫੀਮ ਬਰਾਮਦ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਜੀਆਰਪੀ ਲੁਧਿਆਣਾ ਥਾਣੇ ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਸਟੇਸ਼ਨ ਤੇ ਹੋਈ ਤਲਾਸ਼ੀ

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਲੁਧਿਆਣਾ ਜੀਆਰਪੀ ਦੇ SHO ਜਤਿੰਦਰ ਸਿੰਘ ਨੇ ਦੱਸਿਆ ਕਿ ਡਿਊਟੀ ਅਫਸਰ ਏਐਸਆਈ ਪੁਰਸ਼ੋਤਮ ਕੁਮਾਰ ਆਪਣੀ ਟੀਮ ਦੇ ਨਾਲ ਲੁਧਿਆਣਾ ਦੇ ਧੰਜਰੀ ਕਲਾਂ ਸਟੇਸ਼ਨ ‘ਤੇ ਚੈਕਿੰਗ ਲਈ ਮੌਜੂਦ ਸਨ। ਇਸ ਦੌਰਾਨ ਜਦੋਂ ਚੈਕਿੰਗ ਚੱਲ ਰਹੀ ਸੀ ਤਾਂ ਪੁਲਿਸ ਨੇ ਮੁਰਾਰੀ ਸ਼ਾਹ ਨੂੰ ਰੋਕ ਲਿਆ ਗਿਆ।

ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਤਾਂ ਇਸ ਦੇ ਸਮਾਨ ਦੀ ਤਲਾਸ਼ੀ ਲਈ ਗਈ। ਚੈਕਿੰਗ ਦੌਰਾਨ ਮੁਲਜ਼ਮ ਤੋਂ ਅਫੀਮ ਬਰਾਮਦ ਹੋਈ, ਜਿਸ ਤੋਂ ਬਾਅਦ ਮੁਲਜ਼ਮ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਥਾਣੇ ਲਿਆਂਦਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਪੁਲਿਸ ਨੂੰ ਮਿਲਿਆ ਰਿਮਾਂਡ

ਪੁਲਿਸ ਨੇ ਅੱਜ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦੇ ਰਿਮਾਂਡ ‘ਤੇ ਲੈ ਲਿਆ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਇੰਨੀ ਵੱਡੀ ਮਾਤਰਾ ਵਿੱਚ ਅਫੀਮ ਕਿੱਥੋਂ ਲਿਆਇਆ ਸੀ ਅਤੇ ਕਿਸ ਨੂੰ ਦੇਣ ਵਾਲਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਸਿਰਫ਼ ਰੇਲਗੱਡੀ ਰਾਹੀਂ ਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਦਾ ਸੀ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮੁਲਜ਼ਮ ਨੇ ਹੁਣ ਤੱਕ ਕਿੰਨੇ ਨਸ਼ੀਲੇ ਪਦਾਰਥ ਸਪਲਾਈ ਕੀਤੇ ਹਨ। ਨਸ਼ਾ ਤਸਕਰ ਹੁਣ ਆਪਣੀ ਸਪਲਾਈ ਚੈਨ ਨੂੰ ਮਜ਼ਬੂਤ ਬਣਾਏ ਰੱਖਣ ਲਈ ਦੂਜੇ ਸੂਬੇ ਦੇ ਲੋਕਾਂ ਦਾ ਸਹਾਰਾ ਵੀ ਲੈਣ ਲੱਗ ਪਏ ਹਨ।