ਲੁਧਿਆਣਾ ‘ਚ ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ: 2020 ਵਿੱਚ ਨਾਬਾਲਗ ਨਾਲ ਬਣੇ ਨਾਜਾਇਜ਼ ਸਬੰਧ, ਪੁਲਿਸ ਨੇ ਰੇਪ ਦੀ FIR ਕੀਤੀ ਦਰਜ

Published: 

08 Oct 2025 12:47 PM IST

Ludhiana groom refuses wedding: ਲੁਧਿਆਣਾ ਵਿੱਚ ਇੱਕ ਲਾੜੇ ਨੇ ਵਿਆਹ ਵਾਲੇ ਦਿਨ ਆਉਣ ਤੋਂ ਇਨਕਾਰ ਕਰ ਦਿੱਤਾ। ਜਿਸ ਕਾਰਨ ਭਾਰੀ ਹੰਗਾਮਾ ਹੋਇਆ। ਦਰਅਸਲ, 2020 ਵਿੱਚ ਉਸ ਨੇ ਕੁੜੀ ਨਾਲ ਨਾਜਾਇਜ਼ ਸਬੰਧ ਬਣਾਏ ਸਨ ਜਦੋਂ ਉਹ ਨਾਬਾਲਗ ਸੀ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਲਾੜੇ ਖਿਲਾਫ POCSO ਐਕਟ ਤਹਿਤ ਰੇਪ ਦੀ FIR ਦਰਜ ਕੀਤੀ ਹੈ ਅਤੇ ਮੁਲਜ਼ਮ ਦੀ ਭਾਲ ਜਾਰੀ ਹੈ।

ਲੁਧਿਆਣਾ ਚ ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ: 2020 ਵਿੱਚ ਨਾਬਾਲਗ ਨਾਲ ਬਣੇ ਨਾਜਾਇਜ਼ ਸਬੰਧ, ਪੁਲਿਸ ਨੇ ਰੇਪ ਦੀ FIR ਕੀਤੀ ਦਰਜ

(Image Credit source: Freepik.com)

Follow Us On

ਲੁਧਿਆਣਾ ਦੇ ਇੱਕ ਵਿਆਹ ਸਮਾਰੋਹ ਵਿੱਚ ਲਾੜੇ ਦੇ ਨਾ ਪਹੁੰਚਣ ਕਾਰਨ ਭਾਰੀ ਹੰਗਾਮਾ ਹੋਇਆ। ਦਰਅਸਲ, ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਵਿਆਹ ਦੀਆਂ ਸਾਰੀਆਂ ਤਿਆਰੀਆਂ ਕੀਤੀਆਂ ਹੀ ਰਹਿ ਗਈਆਂ। ਕੁੜੀ ਵਾਲਿਆਂ ਨੇ ਮੁਲਜ਼ਮ ਲਾੜੇ ਅਤੇ ਉਸ ਦੇ ਪਰਿਵਾਰ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਲਾਡੋਵਾਲ ਥਾਣੇ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਅਲੀਵਾਲ ਪਿੰਡ ਦੇ ਦੋ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐਸਐਚਓ ਗੁਰਸ਼ਿੰਦਰ ਕੌਰ ਅਨੁਸਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

2020 ਵਿੱਚ ਮੁਲਜ਼ਮ ਨੇ ਬਣੇ ਸਨ ਨਾਜਾਇਜ਼ ਸਬੰਧ

ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ 2020 ਵਿੱਚ ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਬੌਬੀ ਨੇ ਹੰਬਰਾ ਮੱਛੀ ਮੰਡੀ ਦੇ ਸਾਹਮਣੇ ਇੱਕ ਉਜਾੜ ਪਲਾਟ ਵਿੱਚ ਉਸ ਨਾਲ ਨਾਜਾਇਜ਼ ਸਰੀਰਕ ਸਬੰਧ ਬਣਾਏ। ਫਿਰ ਉਸ ਨੇ ਉਸ ਨੂੰ ਵਿਆਹ ਦਾ ਝਾਂਸਾ ਦਿੱਤਾ। ਜਿਸ ਤੋਂ ਬਾਅਦ ਉਸ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਹਾਲਾਂਕਿ, ਗੱਲਬਾਤ ਤੋਂ ਬਾਅਦ ਉਹ ਉਸ ਨਾਲ ਵਿਆਹ ਕਰਨ ਲਈ ਰਾਜ਼ੀ ਹੋ ਗਿਆ।

ਲਾੜੇ ਨੇ ਵਿਆਹ ਤੋਂ ਕੀਤਾ ਇਨਕਾਰ

ਮੁਲਜ਼ਮ ਹਰਪ੍ਰੀਤ ਸਿੰਘ ਉਰਫ਼ ਬੌਬੀ ਨਾਲ 7 ਅਕਤੂਬਰ ਨੂੰ ਵਿਆਹ ਦੀ ਤਰੀਕ ਤੈਅ ਕੀਤੀ ਗਈ ਸੀ। ਵਿਆਹ ਵਾਲੇ ਦਿਨ ਹਰਪ੍ਰੀਤ ਵਿਆਹ ਦੀ ਬਰਾਤ ਨਾਲ ਨਹੀਂ ਪਹੁੰਚਿਆ। ਕਈ ਫੋਨ ਕਾਲਾਂ ਕੀਤੀਆਂ ਗਈਆਂ ਪਰ ਜਦੋਂ ਉਸ ਦੀ ਕੋਈ ਸੁਣਵਾਈ ਨਹੀਂ ਹੋਈ ਤਾਂ ਪੁਲਿਸ ਨੂੰ ਇਸ ਪੂਰੇ ਮਾਮਲੇ ਬਾਰੇ ਸੂਚਿਤ ਕੀਤਾ ਗਿਆ।

ਪੁਲਿਸ ਨੇ ਮਾਮਲਾ ਦਰ ਕਰ ਸ਼ੁਰੂ ਕੀਤੀ ਕਾਰਵਾਈ

ਲਾਡੋਵਾਲ ਥਾਣੇ ਦੀ ਪੁਲਿਸ ਨੇ ਮੁਲਜ਼ਮ ਹਰਪ੍ਰੀਤ ਸਿੰਘ ਅਤੇ ਜਸਪਾਲ ਸਿੰਘ ਵਿਰੁੱਧ ਪੋਕਸੋ ਐਕਟ ਦੀ ਧਾਰਾ 376(1), 120B ਅਤੇ 4 ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦੇ ਕਈ ਮਾਮਲੇ ਆਏ ਦਿਨ ਸੁਣਨ ਨੂੰ ਮਿਲਦੇ ਹਨ। ਪੰਜਾਬ ਪੁਲਿਸ ਇਸ ਮਾਮਲੇ ਨੂੰ ਲੈ ਕੇ ਗਹਿਣਤਾ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਅਤੇ ਉਸ ਦਾ ਪਰਿਵਾਰ ਜਲਦ ਹੀ ਸਲਾਖਾਂ ਪਿੱਛੇ ਹੋਣਗੇ।

Related Stories