Police Firing: ਲੁਧਿਆਣਾ ਪੁਲਿਸ ਨੇ ਇੱਕ ਘਰ ਚ ਕੀਤੀ ਰੇਡ, ਚੱਲੀ ਗੋਲੀ | ludhiana firing in Mehmoodpura drug case know full in punjabi Punjabi news - TV9 Punjabi

Police Firing: ਲੁਧਿਆਣਾ ਪੁਲਿਸ ਨੇ ਇੱਕ ਘਰ ਚ ਕੀਤੀ ਰੇਡ, ਚੱਲੀ ਗੋਲੀ

Published: 

12 Sep 2024 13:31 PM

Ludhiana Firing: ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਵੇਰ ਦੇ ਸਮੇਂ ਸੀਆਈਏ ਦੀ ਟੀਮ ਨੇ ਇੱਕ ਘਰ ਦੇ ਵਿੱਚ ਰੇਡ ਕੀਤੀ ਸੀ ਕਿਹਾ ਕਿ ਐਨਡੀਪੀਐਸ ਦੇ ਮਾਮਲੇ ਵਿੱਚ ਇਹ ਰੇਡ ਕੀਤੀ ਗਈ ਸੀ ਅਤੇ ਇਸੇ ਦੌਰਾਨ ਆਰੋਪੀਆਂ ਵੱਲੋਂ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ।

Police Firing: ਲੁਧਿਆਣਾ ਪੁਲਿਸ ਨੇ ਇੱਕ ਘਰ ਚ ਕੀਤੀ ਰੇਡ, ਚੱਲੀ ਗੋਲੀ

ਲੁਧਿਆਣਾ ਪੁਲਿਸ ਨੇ ਇੱਕ ਘਰ ਚ ਕੀਤੀ ਰੇਡ, ਚੱਲੀ ਗੋਲੀ

Follow Us On

Ludhiana Firing: ਲੁਧਿਆਣਾ ਦੇ ਧਾਂਦਰਾ ਰੋਡ ਤੇ ਪਿੰਡ ਮਹਿਮੂਦਪੁਰਾ ਸਥਿਤ ਇੱਕ ਘਰ ਦੇ ਵਿੱਚ CIA ਵਨ ਦੀ ਟੀਮ ਵੱਲੋਂ ਰੇਡ ਕੀਤੀ ਗਈ ਸੀ। ਦੱਸ ਦਈਏ ਕਿ ਐਨਡੀਪੀਐਸ ਦੇ ਮਾਮਲੇ ਵਿੱਚ ਪੁਲਿਸ ਨੇ ਘਰ ਦੇ ਵਿੱਚ ਰੇਡ ਕੀਤੀ। ਜਿਸ ਤੋਂ ਬਾਅਦ ਘਰ ਦੇ ਵਿੱਚ ਮੌਜੂਦ ਨੌਜਵਾਨ ਅਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਝੜਪ ਹੋ ਗਈ। ਇਹ ਤਕਰਾਰ ਐਨੀ ਵਧ ਗਈ ਕਿ ਗੋਲੀ ਵੀ ਚੱਲ ਗਈ।

ਇਸ ਤਕਰਾਰ ਵਿੱਚ ਗੋਲੀ ਦੇ ਚੱਲਣ ਕਾਰਨ ਉਕਤ ਨੌਜਵਾਨ ਜ਼ਖਮੀ ਹੋ ਗਿਆ ਜਿਸ ਨੂੰ ਨਜ਼ਦੀਕੀ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਹਾਲਾਂਕਿ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਇਆ ਹੈ ਜੋ ਡੀਐਮਸੀ ਹਸਪਤਾਲ ਵਿੱਚ ਜੇਰੇ ਇਲਾਜ ਹੈ।

ਉਧਰ ਇਸ ਮਾਮਲੇ ਵਿੱਚ ਜਦੋਂ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਦੇ ਘਰ ਦੇ ਵਿੱਚ ਸਵੇਰ ਦੇ ਸਮੇਂ ਪੁਲਿਸ ਨੇ ਦਬਿਸ਼ ਦਿੱਤੀ ਸੀ ਅਤੇ ਇਸੇ ਵਿਚਾਲੇ ਪੁਲਿਸ ਨੇ ਕੰਧ ਟੱਪ ਕੇ ਘਰ ਦੇ ਅੰਦਰ ਦਾਖਲ ਹੋਏ ਅਤੇ ਘਰ ਵਿੱਚ ਖੜ੍ਹੇ ਮਨੀਸ਼ ਨੂੰ ਫੜਿਆ ਗਿਆ ਤਾਂ ਇਸੇ ਦੌਰਾਨ ਪੁਲਿਸ ਵੱਲੋਂ ਉਸ ਨੂੰ ਡਾਂਗਾਂ ਮਾਰੀਆਂ ਗਈਆਂ। ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਜਦੋਂ ਘਰ ਵਿੱਚ ਬਚਾਅ ਵਿੱਚ ਆਏ ਅਤੇ ਪੁਲਿਸ ਨੂੰ ਕੁੱਟਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੌਰਾਨ ਗੋਲੀ ਚੱਲ ਗਈ ਜੋ ਇੱਕ ਹੋਰ ਦੂਜੇ ਨੌਜਵਾਨ ਦੇ ਲੱਗੀ। ਇਸ ਤੋਂ ਬਾਅਦ ਪੁਲਿਸ ਨੇ ਇੱਕ ਮਹਿਲਾ ਨੂੰ ਵੀ ਹਿਰਾਸਤ ਵਿੱਚ ਲੈ ਲਿਆ।

ਮੁਲਜ਼ਮ ਨੇ ਕੀਤਾ ਸੀ ਪਰਿਵਾਰ ਤੇ ਹਮਲਾ- ਪੁਲਿਸ

ਉਧਰ ਇਸ ਮਾਮਲੇ ਚ ਜਦੋਂ ਏਡੀਸੀਪੀ ਕ੍ਰਾਈਮ ਅਮਨਦੀਪ ਸਿੰਘ ਬਰਾੜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਸਵੇਰ ਦੇ ਸਮੇਂ ਸੀਆਈਏ ਦੀ ਟੀਮ ਨੇ ਇੱਕ ਘਰ ਦੇ ਵਿੱਚ ਰੇਡ ਕੀਤੀ ਸੀ ਕਿਹਾ ਕਿ ਐਨਡੀਪੀਐਸ ਦੇ ਮਾਮਲੇ ਵਿੱਚ ਇਹ ਰੇਡ ਕੀਤੀ ਗਈ ਸੀ ਅਤੇ ਇਸੇ ਦੌਰਾਨ ਆਰੋਪੀਆਂ ਵੱਲੋਂ ਪੁਲਿਸ ਟੀਮ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਵੱਲੋਂ ਫਾਇਰਿੰਗ ਵੀ ਕੀਤੀ ਗਈ ਅਤੇ ਇਸੇ ਵਿਚਾਲੇ ਇੱਕ ਪੁਲਿਸ ਕਰਮੀ ਸੰਦੀਪ ਜਖਮੀ ਹੋ ਗਿਆ ਉਹਨਾਂ ਕਿਹਾ ਕਿ ਪੁਲਿਸ ਟੀਮ ਦੀ ਵਰਦੀ ਵੀ ਫਾੜੀ ਗਈ ਹੈ ਅਤੇ ਇਸੇ ਦੌਰਾਨ ਇੱਕ ਨੌਜਵਾਨ ਵੀ ਜ਼ਖਮੀ ਹੋਇਆ ਹੈ ਜਿਸ ਦੇ ਘਰ ਵਿੱਚ ਰੇਡ ਕੀਤੀ ਗਈ ਸੀ ਫਿਲਹਾਲ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ

Exit mobile version