ਲੁੱਟਖੋਹ ਕਰਨ ਵਾਲਿਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਗਿਰੋਹ ਦੇ 13 ਮੈਂਬਰਾਂ ਨੂੰ ਕਾਬੂ – Punjabi News

ਲੁੱਟਖੋਹ ਕਰਨ ਵਾਲਿਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਗਿਰੋਹ ਦੇ 13 ਮੈਂਬਰਾਂ ਨੂੰ ਕਾਬੂ

Updated On: 

19 Sep 2024 15:04 PM

Ludhiana Police: ਪੁਲਿਸ ਨੇ ਇਹਨਾਂ ਬਦਮਾਸ਼ਾਂ ਕੋਲੋਂ ਹਥਿਆਰ ਲੁੱਟੇ ਗਏ ਮੋਬਾਈਲ ਫੋਨ ਅਤੇ ਕਈ ਵਹੀਕਲ ਬਰਾਮਦ ਕੀਤੇ ਹਨ। ਹਾਲਾਂਕਿ ਪੁਲਿਸ ਨੇ ਇਹਨਾਂ ਖਿਲਾਫ ਥਾਣਾ ਪੀਏਯੂ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ ਭੇਜ ਦਿੱਤਾ ਹੈ। ਇਹਨਾਂ ਵਿੱਚੋਂ ਫੜੇ ਗਏ 7 ਬਦਮਾਸ਼ ਸ਼ਿਮਲਾਪੁਰੀ ਥਾਣੇ ਨਾਲ ਸੰਬੰਧਿਤ ਹਨ।

ਲੁੱਟਖੋਹ ਕਰਨ ਵਾਲਿਆਂ ਖਿਲਾਫ਼ ਪੁਲਿਸ ਦਾ ਵੱਡਾ ਐਕਸ਼ਨ, ਗਿਰੋਹ ਦੇ 13 ਮੈਂਬਰਾਂ ਨੂੰ ਕਾਬੂ
Follow Us On

Ludhiana Police: ਲੁਧਿਆਣਾ ਪੁਲਿਸ ਨੇ ਲੁੱਟਖੋਹ ਕਰਨ ਵਾਲੇ ਗਿਰੋਹ ਦੇ 13 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਨੇ ਇਹਨਾਂ ਬਦਮਾਸ਼ਾਂ ਕੋਲੋਂ ਹਥਿਆਰ ਲੁੱਟੇ ਗਏ ਮੋਬਾਈਲ ਫੋਨ ਅਤੇ ਕਈ ਵਹੀਕਲ ਬਰਾਮਦ ਕੀਤੇ ਹਨ। ਹਾਲਾਂਕਿ ਪੁਲਿਸ ਨੇ ਇਹਨਾਂ ਖਿਲਾਫ ਥਾਣਾ ਪੀਏਯੂ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਜੇਲ ਭੇਜ ਦਿੱਤਾ ਹੈ। ਇਹਨਾਂ ਵਿੱਚੋਂ ਫੜੇ ਗਏ 7 ਬਦਮਾਸ਼ ਸ਼ਿਮਲਾਪੁਰੀ ਥਾਣੇ ਨਾਲ ਸੰਬੰਧਿਤ ਹਨ।

ਇਸ ਸਬੰਧ ਵਿੱਚ ਪ੍ਰੈਸ ਕਾਨਫਰੰਸ ਕਰ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਖੁਲਾਸਾ ਕੀਤਾ ਹੈ ਕਿ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਸੱਤ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਜਿਸ ਵਿੱਚ ਪੁਲਿਸ ਨੇ ਕਮਲਜੀਤ ਸਿੰਘ ਨਿਵਾਸੀ ਲੁਧਿਆਣਾ ਗੁਰਸੇਵਕ ਸਿੰਘ ਉਰਫ ਗੋਰਾ ਸੌਰਭ ਬੇਦੀ ਸ਼ਿਵਮ ਰਕੇਸ਼ ਕੁਮਾਰ ਸਾਹਿਲ ਉਰਫ ਗੋਰੂ ਮਹਾਰਿਸ਼ੀ ਉਰਫ ਨੋਟਿਸ ਨੂੰ ਕਾਬੂ ਕੀਤਾ ਹੈ।

ਤੇਜਧਾਰ ਹਥਿਆਰਾਂ ਸਮੇਤ ਹੋਰ ਸਮਾਨ ਬਰਾਮਦ

ਪੁਲਿਸ ਨੇ ਇਨ੍ਹਾਂ ਬਦਮਾਸ਼ਾਂ ਦੇ ਕੋਲੋਂ 68 ਮੋਬਾਈਲ ਫੋਨ, 2 ਬਾਈਕ ਅਤੇ 2 ਲੋਹੇ ਦੇ ਦਾਤ ਬਰਾਮਦ ਕੀਤੇ ਹਨ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ 5 ਡੰਡੇ ਅਤੇ ਇੱਕ ਪਿਸਟਲ ਵੀ ਇਹਨਾਂ ਪਾਸੋਂ ਬਰਾਮਦ ਕੀਤਾ ਗਿਆ ਹੈ। ਹਾਲਾਂਕਿ ਥਾਣਾ ਪੀਏਯੂ ਦੀ ਪੁਲਿਸ ਨੇ 6 ਬਦਮਾਸ਼ਾਂ ਨੂੰ ਕਾਬੂ ਕੀਤਾ ਹੈ।

ਡੀਸੀਪੀ ਨੇ ਇਹ ਵੀ ਦੱਸਿਆ ਕਿ ਇਹਨਾਂ 6 ਬਦਮਾਸ਼ਾਂ ਕੋਲੋਂ 6 ਮੋਬਾਇਲ ਫੋਨ, 52 ਬਾਈਕ ਅਤੇ 2 ਲੋਹੇ ਦੇ ਦਾਤ ਬਰਾਮਦ ਕੀਤੇ ਹਨ। ਡੀਸੀਪੀ ਤੇਜਾ ਨੇ ਕਿਹਾ ਕਿ ਇਹਨਾਂ ਬਦਮਾਸ਼ਾਂ ਤੇ ਪਹਿਲਾਂ ਵੀ ਵੱਖ-ਵੱਖ ਥਾਣਿਆਂ ‘ਚ ਮਾਮਲੇ ਦਰਜ ਹਨ ਅਤੇ ਪੁੱਛਗਿੱਛ ਦੌਰਾਨ ਇਹਨਾਂ ਪਾਸੋਂ ਹੋਰ ਵੀ ਖੁਲਾਸੇ ਹੋ ਸਕਦੇ ਹਨ। ਫਿਲਹਾਲ ਉਹਨਾਂ ਕਿਹਾ ਕਿ ਇਹਨਾਂ ਦਾ ਰਿਮਾਂਡ ਹਾਸਲ ਕਰਨ ਅਗਲੀ ਪੁੱਛਗਿਛ ਕੀਤੀ ਜਾਵੇਗੀ।

Exit mobile version