Encounter In Tarn Taran: ਤਰਨਤਾਰਨ ਵਿੱਚ ਇਨਕਾਉਂਟਰ, ਪੁਲਿਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ | Tarn Taran Encounter Police arrested the accused with weapons know full in punjabi Punjabi news - TV9 Punjabi

Encounter In Tarn Taran: ਤਰਨਤਾਰਨ ਵਿੱਚ ਇਨਕਾਉਂਟਰ, ਪੁਲਿਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Published: 

19 Sep 2024 17:05 PM

Encounter In Tarn Taran: ਪੁਲਿਸ ਵੱਲੋਂ ਕਾਬੂ ਗਏ ਵਿਅਕਤੀਆਂ ਕੋਲੋ ਇਕ ਅਸਟਰੀਆਂ ਮੇਡ ਗਲੋਕ ਪਿਸਟਲ ਸਮੇਤ ਮੈਗਜੀਨ, ਇਕ ਦੇਸੀ 32 ਬੋਰ ਦਾ ਪਿਸਟਲ ਸਮੇਂਤ ਰੋਂਦ ਬਰਾਮਦ ਕੀਤਾ ਹੈ। ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਲੋਕ ਜਿਨ੍ਹਾਂ ਕੋਲ ਅਸਲਾ ਹੈ ਉਹ ਪੱਟੀ ਦੇ ਮੁਠਿਆਵਾਲਾ ਇਲਾਕੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਖ ਵਿੱਚ ਘੁੰਮ ਰਹੇ ਨੇ।

Encounter In Tarn Taran: ਤਰਨਤਾਰਨ ਵਿੱਚ ਇਨਕਾਉਂਟਰ, ਪੁਲਿਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

ਤਰਨਤਾਰਨ ਵਿੱਚ ਇਨਕਾਉਂਟਰ, ਪੁਲਿਸ ਨੇ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕੀਤਾ ਕਾਬੂ

Follow Us On

Encounter: ਤਰਨ ਤਾਰਨ ਪੁਲਿਸ ਵੱਲੋ ਵਿਦੇਸ਼ ਬੈਠੇ ਗੈਗਸਟਰ ਪ੍ਰਭ ਦਾਸੂਵਾਲ ਦੇ ਦੋ ਗੁਰਗਿਆਂ ਨੂੰ ਪੱਟੀ ਦੇ ਪਿੰਡ ਮੁੱਠਿਆਵਾਲਾ ਨਜਦੀਕ ਮੁਠਭੇੜ ਤੋ ਬਾਅਦ ਅਸਲੇ ਸਮੇਤ ਗਿਰਫਤਾਰ ਕੀਤਾ ਗਿਆ ਹੈ। ਫੜੇ ਗਏ ਬਦਮਾਸਾਂ ਵਿੱਚੋ ਇਕ ਨਬਾਲਿਗ ਦੱਸਿਆ ਜਾ ਰਿਹਾ ਹੈ। ਪ੍ਰਾਪਤ ਜਾਣਤਾਕੀ ਅਨੁਸਾਰ ਮੁਠਭੇੜ ਦੌਰਾਨ ਪਵਨਦੀਪ ਸਿੰਘ ਨਾਮਕ ਨੌਜਵਾਨ ਜਖਮੀ ਹੋ ਗਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।

ਪੁਲਿਸ ਵੱਲੋਂ ਕਾਬੂ ਗਏ ਵਿਅਕਤੀਆਂ ਕੋਲੋ ਇਕ ਅਸਟਰੀਆਂ ਮੇਡ ਗਲੋਕ ਪਿਸਟਲ ਸਮੇਤ ਮੈਗਜੀਨ, ਇਕ ਦੇਸੀ 32 ਬੋਰ ਦਾ ਪਿਸਟਲ ਸਮੇਂਤ ਰੋਂਦ ਬਰਾਮਦ ਕੀਤਾ ਹੈ। ਸਾਰੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸ ਐਸ ਪੀ ਗੌਰਵ ਤੂਰਾ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਕਿ ਦੋ ਲੋਕ ਜਿਨ੍ਹਾਂ ਕੋਲ ਅਸਲਾ ਹੈ ਉਹ ਪੱਟੀ ਦੇ ਮੁਠਿਆਵਾਲਾ ਇਲਾਕੇ ਵਿੱਚ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦੀ ਫਰਾਖ ਵਿੱਚ ਘੁੰਮ ਰਹੇ ਨੇ। ਜਿਸ ਤੇ ਸੀ ਆਈ ਏ ਸਟਾਫ ਅਤੇ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋ ਨਾਕੇਬੰਦੀ ਕਰਕੇ ਰੋਕਣ ਦੀ ਕੋਸ਼ਿਸ ਕੀਤੀ ਤਾਂ ਉਕਤ ਲੋਕਾਂ ਵੱਲੋ ਪੁਲਿਸ ਤੇ ਗੋਲੀ ਚਲਾ ਦਿੱਤੀ ਗਈ ਪੁਲਿਸ ਵੱਲੋ ਬਚਾਅ ਲਈ ਕੀਤੀ ਜਾਵਾਬੀ ਫਾਇਰਿੰਗ ਵਿੱਚ ਪਵਨਦੀਪ ਸਿੰਘ ਨਾਮਕ ਨੌਜਵਾਨ ਲੱਤ ਵਿੱਚ ਗੋਲੀ ਲੱਗਣ ਨਾਲ ਜਖਮੀ ਹੋ ਗਿਆ।

ਕਿਸੇ ਵਿਅਕਤੀ ਦੀ ਰੇਕੀ ਕਰ ਰਹੇ ਸਨ ਮੁਲਜ਼ਮ

ਐਸ ਐਸ ਪੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਵੱਲੋ ਇਲਾਕੇ ਵਿੱਚ ਫਿਰੋਤੀ ਮੰਗਣ ਤੋਂ ਇਲਾਵਾ ਫਾਇਰਿੰਗ ਦੀਆਂ ਕਈ ਘਟਨਾਵਾਂ ਨੂੰ ਵੀ ਅੰਜਾਮ ਦਿੱਤਾ ਹੈ। ਜਿਨਾਂ ਵਿੱਚ 12 ਅਗਸਤ ਨੂੰ ਵਲਟੋਹਾ ਵਿਖੇ ਮੋਦੀਖਾਨਾ ਕਰਿਆਨਾ ਸਟੋਰ ਤੇ ਗੋਲੀਆਂ ਚਲਾਉਣ ਇਸ ਤੋ ਇਲਾਵਾ 18 ਜੁਲਾਈ ਨੂੰ ਚੂਸਲੇਵੜ ਵਿਖੇ ਡਾਕਟਰ ਦੇ ਘਰ ਤੇ ਗੋਲੀਆ ਚਲਾਉਣ, 3 ਸਤੰਬਰ ਨੂੰ ਘਰਿਆਲਾ ਵਿਖੇ ਸੁਣਿਆਰੇ ਦੀ ਦੁਕਾਨ ਤੇ ਗੋਲੀਆ ਚਲਾਉਣ ਵਰਗੀਆਂ ਘਟਨਾਵਾਂ ਨੂੰ ਅੰਜਾਮ ਦੇਣ ਤੋਂ ਬਾਅਦ ਹੁਣ ਉਕਤ ਲੋਕਾਂ ਵੱਲੋ ਕਿਸੇ ਵਿਅਕਤੀ ਦੀ ਰੈਕੀ ਕੀਤੀ ਜਾ ਰਹੀ ਸੀ ਅਤੇ ਹੁਣ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ।

ਐਸ ਐਸ ਪੀ ਨੇ ਦੱਸਿਆ ਕਿ ਉਕਤ ਲੋਕਾਂ ਦੇ ਫੜੇ ਜਾਣ ਕਾਰਨ ਕਈ ਘਟਨਾਵਾਂ ਟਰੇਸ ਹੋ ਗਈਆ ਹਨ ਐਸ ਐਸ ਪੀ ਨੇ ਦੱਸਿਆ ਕਿ ਫੜੇ ਗਏ ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਤਫਤੀਸ ਕੀਤੀ ਜਾ ਰਹੀ ਜਾਂਚ ਤੋ ਬਾਅਦ ਹੀ ਪਤਾ ਚੱਲ ਪਾਵੇਗਾ ਕਿ ਉਕਤ ਲੋਕਾਂ ਵੱਲੋ ਹੋਰ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ।

Exit mobile version