ਕੌਣ ਚਲਾ ਰਿਹਾ ਹੈ ਖਾਲਿਸਤਾਨ ਜ਼ਿੰਦਾਬਾਦ ਫੋਰਸ, ਜਿਸ ਦੇ 3 ਕਾਰਕੁਨਾਂ ਦਾ ਪੀਲੀਭੀਤ ‘ਚ ਹੋਇਆ ਐਨਕਾਊਂਟਰ ?
Khalistan Zindabad Force: ਪੰਜਾਬ ਪੁਲਿਸ ਅਤੇ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਅੱਜ ਉੱਤਰ ਪ੍ਰਦੇਸ਼ ਦੇ ਪੀਲੀਭੀਤ ਵਿੱਚ ਇੱਕ ਮੁਕਾਬਲਾ ਕੀਤਾ। ਇਸ ਮੁਕਾਬਲੇ 'ਚ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇ.ਜੇ.ਐੱਫ.) ਦੇ ਵਰਿੰਦਰ ਸਿੰਘ ਉਰਫ ਰਵੀ, ਗੁਰਵਿੰਦਰ ਸਿੰਘ ਅਤੇ ਜਸਨਪ੍ਰੀਤ ਸਿੰਘ ਮਾਰੇ ਗਏ ਸਨ।
Khalistan Zindabad Force: ਪੰਜਾਬ ਪੁਲਿਸ ਤੇ ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ ਨੇ ਅੱਜ ਯੂਪੀ ਦੇ ਪੀਲੀਭੀਤ ‘ਚ ਇੱਕ ਮੁਕਾਬਲਾ ਕੀਤਾ। ਖਾਲਿਸਤਾਨ ਜ਼ਿੰਦਾਬਾਦ ਫੋਰਸ (KZF) ਦੇ ਸਰਗਰਮ ਮੈਂਬਰ ਵਰਿੰਦਰ ਸਿੰਘ ਉਰਫ਼ ਰਵੀ, ਗੁਰਵਿੰਦਰ ਸਿੰਘ ਤੇ ਜਸਨਪ੍ਰੀਤ ਸਿੰਘ ਅੱਜ ਇੱਕ ਮੁਕਾਬਲੇ ਵਿੱਚ ਮਾਰੇ ਗਏ। ਪੰਜਾਬ ਪੁਲਿਸ ਦੇ DGP ਨੇ ਇਸ ਐਨਕਾਊਂਟਰ ਸਬੰਧੀ ਸੋਸ਼ਲ ਮੀਡੀਆ ‘ਤੇ ਪੋਸਟ ਕੀਤੀ ਹੈ। ਜਿਸ ਕਾਰਨ ਸਾਨੂੰ ਇਸ ਪੂਰੇ ਮੁਕਾਬਲੇ ਅਤੇ ਇਸ ਖਾਲਿਸਤਾਨੀ ਸੰਗਠਨ ਬਾਰੇ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ।
ਡੀਜੀਪੀ ਪੰਜਾਬ ਪੁਲਿਸ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਪਾਕਿਸਤਾਨ ਦੇ ਆਈਐਸਆਈ ਦੇ ਕਾਰਕੁਨਾਂ ਵਿਰੁੱਧ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ ਗਿਆ ਸੀ, ਜਿਸ ਵਿੱਚ ਯੂਪੀ ਪੁਲਿਸ ਅਤੇ ਪੰਜਾਬ ਪੁਲਿਸ ਨੇ ਮਿਲ ਕੇ ਕੰਮ ਕੀਤਾ ਸੀ ਅਤੇ ਉਨ੍ਹਾਂ ਦੇ ਸਾਂਝੇ ਯਤਨਾਂ ਸਦਕਾ, ਪੀਲੀਭੀਤ ਦੇ ਪੂਰਨਪੁਰ ਪੁਲਿਸ ਸਟੇਸ਼ਨ ਵਿੱਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਤਿੰਨ ਕਾਰਕੁਨਾਂ ਨੂੰ ਮਾਰਿਆ ਗਿਆ ਸੀ ਮੁਕਾਬਲੇ ਵਾਲੀ ਥਾਂ ਤੋਂ ਦੋ ਏਕੇ ਰਾਈਫਲਾਂ ਅਤੇ ਦੋ ਗਲਾਕ ਪਿਸਤੌਲ ਬਰਾਮਦ ਹੋਏ ਹਨ।
ਤਿੰਨ ਮੈਂਬਰ ਕਿੱਥੋਂ ਦੇ ਹਨ?
ਪੰਜਾਬ ਪੁਲਿਸ ਅਨੁਸਾਰ ਤਿੰਨੇ ਮੈਂਬਰ ਵਰਿੰਦਰ ਸਿੰਘ (ਉਰਫ਼ ਰਵੀ), ਗੁਰਵਿੰਦਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ (ਉਰਫ਼ ਪ੍ਰਤਾਪ ਸਿੰਘ) ਥਾਣਾ ਕਲਾਨੌਰ ਦੇ ਵਸਨੀਕ ਹਨ ਅਤੇ ਇਨ੍ਹਾਂ ‘ਤੇ ਕਲਾਨੌਰ ਦੇ ਬਖਸ਼ੀਵਾਲਾ ਥਾਣੇ ‘ਤੇ ਹਮਲਾ ਕਰਨ ਦਾ ਇਲਜ਼ਾਮ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਇਹ ਤਿੰਨੋਂ ਮਜ਼ਦੂਰਵਜੋਂ ਕੰਮ ਕਰਦੇ ਹਨ, ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਕਾਰਕੁਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਮੁਖੀ ਰਣਜੀਤ ਸਿੰਘ ਨੀਟਾ ਨੇ ਕੰਟਰੋਲ ਕੀਤਾ ਸੀ।
ਖਾਲਿਸਤਾਨ ਜ਼ਿੰਦਾਬਾਦ ਫੋਰਸ ਕੌਣ ਚਲਾ ਰਿਹਾ ਹੈ?
ਡੀਜੀਪੀ ਅਨੁਸਾਰ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਗ੍ਰੀਸ ਵਿੱਚ ਰਹਿਣ ਵਾਲੇ ਜਸਵਿੰਦਰ ਸਿੰਘ ਮੰਨੂ ਵੱਲੋਂ ਚਲਾਇਆ ਜਾਂਦਾ ਹੈ। ਪੰਜਾਬ ਪੁਲਿਸ ਅਨੁਸਾਰ ਜਸਵਿੰਦਰ ਸਿੰਘ ਮੰਨੂ ਅਗਵਾਨ ਦਾ ਰਹਿਣ ਵਾਲਾ ਹੈ। ਖਾਲਿਸਤਾਨ ਜ਼ਿੰਦਾਬਾਦ ਫੋਰਸ ਨੂੰ ਕੰਟਰੋਲ ਕਰਨ ਵਾਲਿਆਂ ਵਿਚ ਰਣਜੀਤ ਸਿੰਘ ਨੀਟਾ ਅਤੇ ਜਸਵਿੰਦਰ ਸਿੰਘ ਮੰਨੂ ਤੋਂ ਇਲਾਵਾ ਜਗਜੀਤ ਸਿੰਘ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ
ਪੰਜਾਬ ਪੁਲਿਸ ਅਨੁਸਾਰ ਜਗਜੀਤ ਸਿੰਘ ਯੂਕੇ ਵਿੱਚ ਰਹਿੰਦਾ ਹੈ ਅਤੇ ਬ੍ਰਿਟਿਸ਼ ਆਰਮੀ ਵਿੱਚ ਸੇਵਾ ਨਿਭਾ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਇਸ ਸੰਸਥਾ ਨੂੰ ਫਤਿਹ ਸਿੰਘ ਬੱਗੀ ਦੇ ਨਾਂ ‘ਤੇ ਚਲਾਉਂਦਾ ਹੈ। ਪੰਜਾਬ ਪੁਲਿਸ ਨੇ ਇਸ ਮੁਕਾਬਲੇ ਵਿੱਚ ਦਿੱਤੀ ਮਦਦ ਲਈ ਉੱਤਰ ਪ੍ਰਦੇਸ਼ ਪੁਲਿਸ ਦਾ ਧੰਨਵਾਦ ਕੀਤਾ ਹੈ।