Travel Agent Arrest:ਕਪੂਰਥਲਾ 'ਚ ਟ੍ਰੈਵਲ ਏਜੰਟ ਗ੍ਰਿਫਤਾਰ, ਵਿਦੇਸ਼ ਭੇਜਣ ਦੇ ਨਾਂ 'ਤੇ ਮਾਰ ਦੇ ਸਨ ਠੱਗੀ | Kapurthala Travel agent arrested cheat name of abroad know full in punjabi Punjabi news - TV9 Punjabi

Travel Agent Arrest:ਕਪੂਰਥਲਾ ‘ਚ ਟ੍ਰੈਵਲ ਏਜੰਟ ਗ੍ਰਿਫਤਾਰ, ਵਿਦੇਸ਼ ਭੇਜਣ ਦੇ ਨਾਂ ‘ਤੇ ਮਾਰ ਦੇ ਸਨ ਠੱਗੀ

Published: 

18 Sep 2024 19:48 PM

Travel Agent Arrest: ਐਸਪੀ ਨੇ ਦੱਸਿਆ ਕਿ ਅਨਿਕੇਤ ਆਨੰਦ ਨੂੰ ਲੋਕਾਂ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਬੀਐਨਐਸ ਦੀ ਧਾਰਾ 318 (4) 60 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਗੈਰ-ਕਾਨੂੰਨੀ ਢੰਗ ਨਾਲ ਦਫਤਰ ਚਲਾ ਰਿਹਾ ਸੀ।

Travel Agent Arrest:ਕਪੂਰਥਲਾ ਚ ਟ੍ਰੈਵਲ ਏਜੰਟ ਗ੍ਰਿਫਤਾਰ, ਵਿਦੇਸ਼ ਭੇਜਣ ਦੇ ਨਾਂ ਤੇ ਮਾਰ ਦੇ ਸਨ ਠੱਗੀ

(ਸੰਕੇਤਕ ਤਸਵੀਰ)

Follow Us On

ਕਪੂਰਥਲਾ ਜ਼ਿਲ੍ਹੇ ਦੀ ਫਗਵਾੜਾ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਟਰੈਵਲ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਐਸਪੀ ਰੁਪਿੰਦਰ ਕੌਰ ਭੱਟੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਗੁਰੂ ਹਰਗੋਵਿੰਦ ਨਗਰ ਵਿੱਚ ਡਰੀਮ ਵੀਜ਼ਾ ਓਵਰਸੀਜ਼ ਦੇ ਨਾਂ ਤੇ ਨਾਜਾਇਜ਼ ਤੌਰ ਤੇ ਦਫ਼ਤਰ ਖੋਲ੍ਹਿਆ ਹੋਇਆ ਸੀ।

ਮੁਲਜ਼ਮ ਦੀ ਪਛਾਣ ਅਨਿਕੇਤ ਆਨੰਦ ਉਰਫ਼ ਅੰਕੁਸ਼ ਪੁੱਤਰ ਰਾਜੇਸ਼ ਕੁਮਾਰ ਵਾਸੀ ਭਾਮੀਆਂ ਖੁਰਦ, ਲੁਧਿਆਣਾ ਵਜੋਂ ਹੋਈ ਹੈ।

ਵਿਦੇਸ਼ ਭੇਜਣ ਦੇ ਨਾਮ ਤੇ ਮਾਰਦੇ ਸਨ ਠੱਗੀ

ਐਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਮੁਲਜ਼ਮ ਅਨਿਕੇਤ ਆਨੰਦ ਕੁਝ ਹੋਰ ਲੋਕਾਂ ਨਾਲ ਮਿਲ ਕੇ ਫਗਵਾੜਾ ਅਤੇ ਇਸ ਦੇ ਆਸਪਾਸ ਦੇ ਲੋਕਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਮਾਰਦਾ ਸੀ ਅਤੇ ਉਨ੍ਹਾਂ ਤੋਂ ਮੋਟੀ ਰਕਮ ਵਸੂਲਦਾ ਸੀ। ਉਹਨਾਂ ਨੇ ਦੱਸਿਆ ਕਿ ਹੁਣ ਤੱਕ ਉਹਨਾਂ ਕੋਲ 13 ਲੋਕ ਸ਼ਿਕਾਇਤਾਂ ਦਰਜ ਕਰਵਾ ਚੁੱਕੇ ਹਨ ਅਤੇ ਅਨਿਕੇਤ ਆਨੰਦ ਨੇ ਵਿਦੇਸ਼ ਭੇਜਣ ਦੇ ਨਾਂ ‘ਤੇ ਇਨ੍ਹਾਂ ਲੋਕਾਂ ਤੋਂ 2-2 ਲੱਖ ਰੁਪਏ ਲਏ ਸਨ।

ਗ਼ੈਰਕਾਨੂੰਨੀ ਢੰਗ ਨਾਲ ਚੱਲ ਰਿਹਾ ਸੀ ਦਫ਼ਤਰ

ਐਸਪੀ ਨੇ ਦੱਸਿਆ ਕਿ ਅਨਿਕੇਤ ਆਨੰਦ ਨੂੰ ਲੋਕਾਂ ਨਾਲ ਧੋਖਾਧੜੀ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਖ਼ਿਲਾਫ਼ ਬੀਐਨਐਸ ਦੀ ਧਾਰਾ 318 (4) 60 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਮੁਲਜ਼ਮ ਗੈਰ-ਕਾਨੂੰਨੀ ਢੰਗ ਨਾਲ ਦਫਤਰ ਚਲਾ ਰਿਹਾ ਸੀ। ਅਤੇ ਮੁਲਜ਼ਮ ਦੇ ਦੋ ਹੋਰ ਸਾਥੀਆਂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।

Exit mobile version