ਟੈਕਸੀ ਡਰਾਈਵਰ ਨੂੰ ਰਾਹ ਮੰਗਣਾ ਪਿਆ ਭਾਰੀ, ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

davinder-kumar-jalandhar
Updated On: 

14 May 2025 10:53 AM

ਡਰਾਈਵਰ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਗੱਡੀ ਘਰ ਵਿੱਚ ਕਾਰ ਖੜ੍ਹੀ ਕੀਤੀ, ਅਚਾਨਕ ਇੱਕ ਦਰਜਨ ਦੇ ਕਰੀਬ ਹਮਲਾਵਰ ਆਏ ਅਤੇ ਉਸ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਉਹ ਜਖਮੀ ਹੋਕੇ ਹੇਠਾਂ ਡਿੱਗਿਆ, ਹਮਲਾਵਰ ਮੋਟਰਸਾਈਕਲ 'ਤੇ ਮੌਕੇ ਤੋਂ ਭੱਜ ਗਏ।

ਟੈਕਸੀ ਡਰਾਈਵਰ ਨੂੰ ਰਾਹ ਮੰਗਣਾ ਪਿਆ ਭਾਰੀ, ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ
Follow Us On

ਜਲੰਧਰ ਦੇ ਸੰਤੋਖਪੁਰਾ ਵਿੱਚ, ਇੱਕ ਟੈਕਸੀ ਡਰਾਈਵਰ ਨੂੰ ਰਾਹ ਮੰਗਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ ਗੁੱਸੇ ਵਿੱਚ ਆਏ ਲੋਕਾਂ ਨੇ ਉਸ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇਲਜ਼ਾਮ ਹੈ ਕਿ ਲਗਭਗ ਇੱਕ ਦਰਜਨ ਦੇ ਕਰੀਬ ਹਮਲਾਵਰਾਂ ਨੇ ਡਰਾਈਵਰ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਭੱਜ ਗਏ। ਇਸ ਘਟਨਾ ਵਿੱਚ ਡਰਾਈਵਰ ਗੰਭੀਰ ਜ਼ਖਮੀ ਹੋ ਗਿਆ।

ਹਮਲੇ ਵਿੱਚ ਜਖਮੀ ਹੋਏ ਡਰਾਈਵਰ ਨੂੰ ਲੋਕਾਂ ਦੀ ਮਦਦ ਨਾਲ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਰੋਹਿਤ ਪੁੱਤਰ ਰਾਜਿੰਦਰ ਕੁਮਾਰ ਵਾਸੀ ਸੰਤੋਖਪੁਰਾ ਨੇ ਦੱਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ। ਜਦੋਂ ਉਹ ਯਾਤਰੀਆਂ ਨੂੰ ਛੱਡਣ ਤੋਂ ਬਾਅਦ ਗੱਡੀ ਘਰ ਦੇ ਬਾਹਰ ਕਾਰ ਨੂੰ ਪਾਰਕ ਕਰਨ ਜਾ ਰਿਹਾ ਸੀ ਤਾਂ ਉਹ ਇਸ ਦੌਰਾਨ ਜਿਵੇਂ ਹੀ ਉਹ ਲਾਂਬਾ ਪਿੰਡ ਚੌਕ ਤੋਂ ਅੱਗੇ ਆਇਆ, ਮੋਟਰਸਾਈਕਲਾਂ ‘ਤੇ ਸਵਾਰ ਕੁਝ ਨੌਜਵਾਨ ਸੜਕ ‘ਤੇ ਖੜ੍ਹੇ ਸਨ। ਜਿਨ੍ਹਾਂ ਤੋਂ ਉਸਨੇ ਸਾਈਡ ਮੰਗੀ, ਪਹਿਲਾਂ ਮੋਟਰਸਾਈਕਲ ਸਵਾਰ ਪਿੱਛੇ ਹਟ ਗਏ।

ਡਰਾਈਵਰ ਨੇ ਦੱਸਿਆ ਕਿ ਜਿਵੇਂ ਹੀ ਉਸਨੇ ਗੱਡੀ ਘਰ ਵਿੱਚ ਕਾਰ ਖੜ੍ਹੀ ਕੀਤੀ, ਅਚਾਨਕ ਇੱਕ ਦਰਜਨ ਦੇ ਕਰੀਬ ਹਮਲਾਵਰ ਆਏ ਅਤੇ ਉਸ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਵੇਂ ਹੀ ਉਹ ਜਖਮੀ ਹੋਕੇ ਹੇਠਾਂ ਡਿੱਗਿਆ, ਹਮਲਾਵਰ ਮੋਟਰਸਾਈਕਲ ‘ਤੇ ਮੌਕੇ ਤੋਂ ਭੱਜ ਗਏ। ਰੋਹਿਤ ਦਾ ਕਹਿਣਾ ਹੈ ਕਿ ਹਮਲਾਵਰ ਨਸ਼ੇ ਵਿੱਚ ਸਨ। ਮੌਕੇ ‘ਤੇ ਮੌਜੂਦ ਲੋਕਾਂ ਨੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਅਤੇ ਉਸਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ।

ਸਥਾਨਕ ਲੋਕਾਂ ਵੱਲੋਂ ਘਟਨਾ ਬਾਰੇ ਥਾਣਾ 8 ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਕਿਹਾ ਕਿ ਅੱਜ ਕੋਈ ਵੀ ਸੁਰੱਖਿਅਤ ਨਹੀਂ ਹੈ। ਹਮਲੇ ਤੋਂ ਕੁਝ ਦੂਰੀ ‘ਤੇ ਲਾਂਬਾ ਪਿੰਡ ਚੌਕ ਹੈ ਜਿੱਥੇ ਇੱਕ ਭਾਰੀ ਪੁਲਿਸ ਚੈੱਕ ਪੋਸਟ ਸਥਾਪਤ ਕੀਤੀ ਗਈ ਹੈ। ਪਰ ਹਮਲਾਵਰਾਂ ਦੇ ਹੌਂਸਲੇ ਇੰਨੇ ਬੁਲੰਦ ਸਨ ਕਿ ਉਹ ਪੁਲਿਸ ਦੇ ਡਰ ਤੋਂ ਬਿਨਾਂ ਡਰਾਈਵਰ ਨੂੰ ਲਹੂ-ਲੁਹਾਣ ਛੱਡ ਕੇ ਮੌਕੇ ਤੋਂ ਭੱਜ ਗਏ। ਪੀੜਤ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।