ਜਲੰਧਰ ਪੁਲਿਸ ਨੇ ਅੰਤਰਰਾਜੀ ਗੈਂਗ ਦੇ ਮੈਂਬਰ ਕੀਤੇ ਕਾਬੂ, ਵੱਡੀ ਗਿਣਤੀ 'ਚ ਅਸਲਾ ਬਰਾਮਦ | Jalandhar Police arrested members of international gang recovered huge number of weapons know full detail in punjabi Punjabi news - TV9 Punjabi

ਜਲੰਧਰ ਪੁਲਿਸ ਨੇ ਅੰਤਰਰਾਜੀ ਗੈਂਗ ਦੇ ਮੈਂਬਰ ਕੀਤੇ ਕਾਬੂ, ਵੱਡੀ ਗਿਣਤੀ ‘ਚ ਅਸਲਾ ਬਰਾਮਦ

Updated On: 

29 Jun 2024 15:30 PM

ਜਲੰਧਰ ਦੀ ਫਿਲੌਰ ਡਿਵੀਜ਼ਨ ਪੁਲਿਸ ਨੇ ਅੰਤਰਰਾਜੀ ਗਰੋਹ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ 5 ਮੁਲਜ਼ਮਾਂ ਨੂੰ 32 ਬੋਰ ਦੇ 4 ਦੇਸੀ ਪਿਸਤੌਲ, 8 ਪਿਸਤੌਲ, 8 ਮੈਗਜ਼ੀਨ, 1 ਪਿਸਤੌਲ, ਦੇਸੀ ਪਿਸਤੌਲ ਅਤੇ 2 ਬਾਈਕ ਸਮੇਤ ਕਾਬੂ ਕੀਤਾ ਹੈ।

ਜਲੰਧਰ ਪੁਲਿਸ ਨੇ ਅੰਤਰਰਾਜੀ ਗੈਂਗ ਦੇ ਮੈਂਬਰ ਕੀਤੇ ਕਾਬੂ, ਵੱਡੀ ਗਿਣਤੀ ਚ ਅਸਲਾ ਬਰਾਮਦ

(ਸੰਕੇਤਕ ਤਸਵੀਰ)

Follow Us On

ਜਲੰਧਰ ਦੀ ਫਿਲੌਰ ਡਿਵੀਜ਼ਨ ਪੁਲਿਸ ਨੇ ਅੰਤਰਰਾਜੀ ਗਰੋਹ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੇ ਵੱਡੀ ਗਿਣਤੀ ਚ ਅਸਲਾ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ‘ਚ ਜਾਣਕਾਰੀ ਦਿੱਤੀ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਪਹਿਲਾਂ ਹੀ ਕਈ ਮਾਮਲੇ ਦਰਜ ਹਨ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਫਿਲੌਰ ਦੇ ਇੰਸਪੈਕਟਰ ਸੁਖਦੇਵ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ 5 ਮੁਲਜ਼ਮਾਂ ਨੂੰ 32 ਬੋਰ ਦੇ 4 ਦੇਸੀ ਪਿਸਤੌਲ, 8 ਪਿਸਤੌਲ, 8 ਮੈਗਜ਼ੀਨ, 1 ਪਿਸਤੌਲ, ਦੇਸੀ ਪਿਸਤੌਲ ਅਤੇ 2 ਬਾਈਕ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸ਼ਿਵ ਦਿਆਲ ਉਰਫ਼ ਬਿੱਲਾ ਪੁੱਤਰ ਗੁਰਦੀਪ ਸਿੰਘ ਵਾਸੀ ਸਲਾਰਾਂ ਥਾਣਾ, ਜਸਵਿੰਦਰ ਸਿੰਘ ਉਰਫ਼ ਕਾਲਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਾਲੜਾ, ਬਲਜੀਤ ਸਿੰਘ ਉਰਫ਼ ਗੋਰਾ ਪੁੱਤਰ ਬਹਾਦਰ ਸਿੰਘ ਵਾਸੀ ਪਿੰਡ ਕਾਲੜਾ, ਚੰਦਰ ਸ਼ੇਖਰ ਉਰਫ਼ ਪੰਡਤ ਵਜੋਂ ਹੋਈ ਹੈ। ਦੇਸਰਾਜ ਪੁੱਤਰ ਭਵਿੰਡਾ ਅਹਰਿਆਣਾ, ਹੁਸ਼ਿਆਰਪੁਰ ਅਤੇ ਗੁਰਵਿੰਦਰ ਸਿੰਘ ਉਰਫ਼ ਸੁੱਚਾ ਉਰਫ਼ ਗਿੰਦੂ ਪੁੱਤਰ ਹਰਮੇਸ਼ ਲਾਲ ਵਾਸੀ ਨਸੀਰਾਬਾਦ ਕਪੂਰਥਲਾ ਸ਼ਾਮਲ ਹਨ।

ਇਹ ਵੀ ਪੜ੍ਹੋ: ਬਾਈਕ ਰਿਕਵਰੀ ਲਈ ਗਈ ਪੁਲਿਸ ਨੂੰ ਚੋਰਾਂ ਨੇ ਦਿੱਤਾ ਚਕਮਾ, ਮੁਲਾਜ਼ਮ ਨੂੰ ਜ਼ਖਮੀ ਕਰ ਹੋਏ ਫਰਾਰ

ਵਿਦੇਸ਼ ਚ ਬੈਠੇ ਮੁਲਜ਼ਮਾਂ ਨਾਲ ਹਨ ਲਿੰਕ

ਐਸਐਸਪੀ ਨੇ ਦੱਸਿਆ ਕਿ ਫੜੇ ਗਏ ਮੁਲਜ਼ਮ ਸੋਨੂੰ ਖੱਤਰੀ ਅਤੇ ਸੌਰਵ ਗੁੱਜਰ ਗੈਂਗ ਦੇ ਸਾਥੀ ਹਨ, ਜੋ ਅਮਰੀਕਾ ਤੋਂ ਇਹ ਕੰਮ ਚਲਾਉਂਦੇ ਹਨ। ਪੁਲਿਸ ਨੇ ਦੱਸਿਆ ਕਿ ਬਿੰਨੀ ਅਤੇ ਗਜਨੀ ਭਾਰਤ ਦੀ ਜੇਲ੍ਹ ਵਿੱਚ ਉਨ੍ਹਾਂ ਦੇ ਸੰਪਰਕ ਵਿੱਚ ਰਹਿੰਦੇ ਹਨ। ਇਸ ਦੇ ਨਾਲ ਹੀ ਸੌਰਵ ਚੰਦਰ ਅਤੇ ਗੁੱਜਰ ਗੈਂਗ ਦੇ ਉਸ ਦੇ ਨਵੇਂ ਭਰਤੀ ਕੀਤੇ ਸਾਥੀਆਂ ਨੂੰ ਪੈਸੇ ਅਤੇ ਹਥਿਆਰ ਸਪਲਾਈ ਕਰਦਾ ਹੈ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਨੰਬਰ 176 ਦੀ ਧਾਰਾ 25(6), 25(7)(i), 25(8), 29 ਅਸਲਾ ਐਕਟ 120ਬੀ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮੁਲਜ਼ਮ ਜਸਵਿੰਦ ਕਾਲਾ ਅਤੇ ਬਲਜੀਤ ਖ਼ਿਲਾਫ਼ ਫਗਵਾੜਾ ਥਾਣੇ ਵਿੱਚ ਪਹਿਲਾਂ ਵੀ ਕੇਸ ਦਰਜ ਹੈ।

Exit mobile version