ਜਲੰਧਰ ਨਿਊਜ਼। ਸੂਬੇ ਵਿੱਚ ਲਗਾਤਾਰ ਵਧ ਰਹੇ ਕ੍ਰਾਈਮ ਦੇ ਮਾਲਮਲਿਆਂ ‘ਤੇ ਨਕੇਲ ਕੱਸਣ ਲਈ ਪੰਜਾਬ ਪੁਲਿਸ ਦੀਆਂ ਟੀਮਾਂ ਕਈ ਤਰ੍ਹਾਂ ਦੇ ਐਕਸ਼ਨ ਲੈ ਰਹੀ ਹੈ। ਤਾਜਾ ਹੀ ਮਾਮਲਾ ਜਲੰਧਰ ਦੇ ਕਸਬਾ ਨੂਰ ਮਹਿਲ ਦਾ ਹੈ, ਜਿੱਥੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪੰਜਾਬ ਦਾ ਇਕ ਵੱਡਾ ਨਸ਼ਾ ਤਸਕਰ ਇਕ ਘਰ ‘ਚ ਲੁਕਿਆ ਹੋਇਆ ਹੈ। ਫਿਲੌਰ ਪੁਲਿਸ ਦਾ ਤਸਕਰ ਨਾਲ ਮੁਕਾਬਲਾ ਹੋਇਆ। ਇਸ ਮੁਕਾਬਲੇ ਦੌਰਾਨ ਨਸ਼ਾ ਤਸਕਰ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ। ਇਸ ਗੋਲੀਬਾਰੀ ਦੌਰਾਨ ਦੋ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਇਸ ਦੌਰਾਨ ਨਸ਼ਾ ਤਸਕਰ ਤੋਂ ਭਾਰੀ ਮਾਤਰਾ ਵਿੱਚ ਸਾਮਾਨ ਬਰਾਮਦ ਕੀਤਾ ਹੈ।
ਸੂਚਨਾ ਦੇ ਅਧਾਰ ‘ਤੇ ਕਾਰਵਾਈ
ਮਿਲ ਜਾਣਕਾਰੀ ਮੁਤਾਬਕ ਫਿਲੌਰ ਪੁਲਿਸ ਨੂੰ ਤੜਕੇ 3 ਵਜੇ ਸੂਚਨਾ ਮਿਲੀ ਸੀ ਕਿ ਇੱਕ ਵੱਡਾ ਨਸ਼ਾ ਤਸਕਰ ਪੰਜਾਬ ਵਿੱਚ ਨਸ਼ਿਆਂ ਦਾ ਸਰਗਨਾ ਹੈ ਅਤੇ ਉਸ ਨੇ ਨਸ਼ਾ ਤਸਕਰੀ ਰਾਹੀਂ ਕਰੋੜਾਂ ਰੁਪਏ ਦਾ ਸਾਮਰਾਜ ਬਣਾਇਆ ਹੋਇਆ ਹੈ। ਉਹ ਨੂਰਮਹਿਲ ਇਲਾਕੇ ਦੀ ਇੱਕ ਕੋਠੀ ਵਿੱਚ ਲੁਕਿਆ ਹੋਇਆ ਹੈ।
ਨਸ਼ਾ ਤਸਕਰ ਨੇ ਪੁਲਿਸ ‘ਤੇ ਚਲਾਈ ਗੋਲੀ
ਜਦੋਂ ਪੁਲਿਸ ਨੇ ਨਸ਼ਾ ਤਸਕਰ ਨੂੰ ਫੜਨ ਲਈ ਸੈੱਲ ਨੂੰ ਘੇਰ ਲਿਆ ਤਾਂ ਨਸ਼ਾ ਤਸਕਰ ਨੇ ਸੈੱਲ ਦੇ ਅੰਦਰੋਂ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਪੁਲਿਸ ਨੇ ਨਸ਼ਾ ਤਸਕਰ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ, ਜਿਸ ਪਾਸੋਂ ਭਾਰੀ ਮਾਤਰਾ ‘ਚ ਸਮਾਨ ਬਰਾਮਦ ਹੋਇਆ ਹੈ। ਜਿਸ ਦਾ ਖੁਲਾਸਾ ਉੱਚ ਅਧਿਕਾਰੀ ਪ੍ਰੈਸ ਕਾਨਫਰੰਸ ਵਿੱਚ ਕਰਨਗੇ।