ਜਲੰਧਰ ‘ਚ DSP ਨੂੰ ਪਿੰਡ ਵਾਲਿਆਂ ਕੁੱਟਿਆ, ਫਾਇਰਿੰਗ ਕਰਨ ਦੇ ਲੱਗੇ ਇਲਜ਼ਾਮ

Published: 

17 Dec 2023 09:34 AM

ਜਲੰਧਰ ਦੇ ਪਿੰਡ ਕੋਟਲੀ ਚ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹੈ ਇਸ ਮੁਲਾਜ਼ਮ ਨੇ ਫਾਇਰਿੰਗ ਕੀਤੀ ਹੈ ਤੇ ਲੋਕਾਂ ਨੂੰ ਡਰਾ ਰਿਹਾ ਸੀ। ਪਿੰਡ ਵਾਸੀਆਂ ਨੇ ਇਸ ਮੁਲਾਜ਼ਮ ਵੱਲੋਂ ਚਲਾਏ ਗਏ ਫਾਇਰ ਦੇ ਖੋਲ੍ਹ ਇੱਕਠੇ ਕਰ ਲਏ। ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਮੁਲਾਜ਼ਮ ਵੱਲੋਂ ਫਾਇਰਿੰਗ ਕਰਨ ਦੇ ਵੀਡੀਓ ਬਣਾਏ ਹਨ ਜੋ ਕੀ ਵਾਇਰਲ ਹੋ ਰਹੇ ਹਨ।

ਜਲੰਧਰ ਚ DSP ਨੂੰ ਪਿੰਡ ਵਾਲਿਆਂ ਕੁੱਟਿਆ, ਫਾਇਰਿੰਗ ਕਰਨ ਦੇ ਲੱਗੇ ਇਲਜ਼ਾਮ
Follow Us On

ਜਲੰਧਰ (Jalandhar) ਦੇ ਪਿੰਡ ਕੋਟਲੀ ਚ ਇੱਕ ਪੁਲਿਸ ਮੁਲਾਜ਼ਮ ਨਾਲ ਕੁੱਟਮਾਰ ਮਾਮਲਾ ਸਾਹਮਣੇ ਆਇਆ ਹੈ। ਇਸ ਦਾ ਵੀਡੀਓ ਵੀ ਸਾਹਮਣੇ ਆਇਆ ਹੈ। ਲੋਕਾਂ ਦਾ ਇਲਜ਼ਾਮ ਹੈ ਇਸ ਮੁਲਾਜ਼ਮ ਨੇ ਫਾਇਰਿੰਗ ਕੀਤੀ ਹੈ ਤੇ ਲੋਕਾਂ ਨੂੰ ਡਰਾ ਰਿਹਾ ਸੀ। ਜਿਸ ਕਾਰਨ ਤੈਸ਼ ਚ ਆਏ ਲੋਕਾਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ। ਜਾਣਕਾਰੀ ਮਿਲ ਰਹੀ ਹੈ ਕਿ ਮੁਲਾਜ਼ਮ ਨੂੰ ਪਿੰਡ ਵਾਲਿਆਂ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।

ਵਸਨੀਕ ਗੁਰਜੋਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਰਪੰਚ ਦੇ ਘਰ ਕੁਝ ਵਿਅਕਤੀ ਆਏ ਸਨ। ਉਹ ਆਪਣੀ ਗੱਡੀ ਨੂੰ ਪਾਰਕ ਕਰਨ ਲਈ ਪਾਰਕਿੰਗ ਚ ਗਿਆ ਸੀ। ਉਸ ਸਮੇਂ ਇਹ ਪੁਲਿਸ ਮੁਲਾਜ਼ਮ ਵੀ ਉੱਥੇ ਸ਼ਰਾਬ ਪੀ ਰਿਹਾ ਸੀ। ਉਸ ਨੇ ਇਨ੍ਹਾਂ ਨੂੰ ਗੱਡੀ ਪਾਰਕ ਲਈ ਸਾਈਡ ਕਰਨ ਲਈ ਕਿਹਾ ਪਰ ਪੁਲਿਸ ਮੁਲਾਜ਼ਮ ਨੇ ਉਸ ਨੂੰ ਡਰਾਉਣਾ ਸ਼ੁਰੂ ਕਰ ਦਿੱਤਾ। ਗੁਰਜੋਤ ਅਨੁਸਾਰ ਪੁਲਿਸ ਮੁਲਾਜ਼ਮ ਨੇ ਹਵਾ ਚ ਫਾਇਰਿੰਗ ਵੀ ਕੀਤੀ ਜਿਸ ਤੋਂ ਬਾਅਦ ਮਾਮਲਾ ਭੱਖ ਗਿਆ। ਇਸ ਨੂੰ ਲੈ ਕੇ ਪੁਲਿਸ ਵੱਲੋਂ ਅਜੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

ਪਿੰਡ ਵਾਲਿਆਂ ਨੇ ਕੀਤੀ ਕੁੱਟਮਾਰ

ਹੁਣ ਤੱਕ ਜਾਣਕਾਰੀ ਮਿਲ ਰਹੀ ਹੈ ਪੁਲਿਸ ਮੁਲਾਜ਼ਮ ਦਾ ਨਾਂਅ ਦਲਬੀਰ ਸਿੰਘ ਹੈ ਅਤੇ ਉਹ ਆਪਣੇ ਇੱਕ ਸਾਥੀ ਨਾਲ ਪਿੰਡ ਦੇ ਸਰਪੰਚ ਦੇ ਘਰ ਆਇਆ ਸੀ। ਸ਼ਰਾਬੀ ਪੁਲਿਸ ਮੁਲਾਜ਼ਮ ਦੀ ਪਿੰਡ ਵਾਸੀ ਨਾਲ ਪਾਰਕਿੰਗ ਨੂੰ ਲੈ ਕੇ ਕੋਈ ਗੱਲਬਾਤ ਹੋਈ ਜਿਸ ਤੋਂ ਡਰਾਉਣ ਲੱਗਾ ਅਤੇ ਗੋਲੀ ਚਲਾ ਵੀ ਚਲਾ ਦਿੱਤੀ ਦਿੱਤੀ।

ਵੀਡੀਓ ਚ ਦੇਖਿਆ ਜਾ ਰਿਹਾ ਹੈ ਕਿ ਪਿੰਡ ਵਾਲੇ ਇਸ ਡੀਐਸਪੀ ਦੀ ਪੁਲਿਸ ਵਾਲਿਆਂ ਸਾਹਮਣੇ ਕੁੱਟ ਰਹੇ ਹਨ। ਪਿੰਡ ਵਾਸੀਆਂ ਨੇ ਇਸ ਮੁਲਾਜ਼ਮ ਵੱਲੋਂ ਚਲਾਏ ਗਏ ਫਾਇਰ ਦੇ ਖੋਲ੍ਹ ਇੱਕਠੇ ਕਰ ਲਏ। ਇਸ ਦੌਰਾਨ ਕੁਝ ਪਿੰਡ ਵਾਸੀਆਂ ਨੇ ਮੁਲਾਜ਼ਮ ਵੱਲੋਂ ਫਾਇਰਿੰਗ ਕਰਨ ਦੇ ਵੀਡੀਓ ਬਣਾਏ ਹਨ ਜੋ ਕੀ ਵਾਇਰਲ ਹੋ ਰਹੇ ਹਨ। ਪੁਲਿਸ ਵੱਲੋਂ ਇਸ ਮਾਮਲੇ ਚ ਜਾਣਕਾਰੀ ਲੈਣ ਦੀ ਕੋਸ਼ੀਸ ਕੀਤੀ ਗਈ ਹੈ ਪਰ ਅਜੇ ਤੱਕ ਪੁਲਿਸ ਦਾ ਬਿਆਨ ਸਾਹਮਣੇ ਨਹੀਂ ਆਇਆ ਹੈ।