ਜਲੰਧਰ ‘ਚ ਪੁਲਿਸ ਨੂੰ ਵੇਖ ਤਸਕਰ ਨੇ ਮਾਰੀ ਛੱਤ ਤੋਂ ਛਾਲ, ਟੁੱਟੀ ਲੱਤ
ਰਾਮਾ ਮੰਡੀ ਥਾਣੇ ਦੇ ਪੁਲਿਸ ਟੀਮ ਪਾਰਟੀ 'ਚ ਹਥਿਆਰਾਂ ਨਾਲ ਨੱਚਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਇਸ ਦੌਰਾਨ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੇ ਛੱਤ ਤੋਂ ਛਾਲ ਮਾਰ ਦਿੱਤੀ। ਇਸ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਕੇ ਪੁਲਿਸ ਉਸ ਨੂੰ ਕੋਰਟ ਤੇ ਪੇਸ਼ ਕਰੇਗੀ ਅਤੇ ਅਦਾਲਤ ਤੋਂ ਰਿਮਾਂਡ ਤੇ ਦੀ ਮੰਗ ਕਰੇਗੀ।
ਜਲੰਧਰ (Jalandhar) ਦੇ ਰਾਮਾ ਮੰਡੀ ਥਾਣੇ ਦੇ ਪੁਲਿਸ ਟੀਮ ਪਾਰਟੀ ‘ਚ ਹਥਿਆਰਾਂ ਨਾਲ ਨੱਚਣ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਗਈ ਸੀ। ਇਸ ਦੌਰਾਨ ਫਾਇਰਿੰਗ ਕਰਨ ਵਾਲੇ ਮੁਲਜ਼ਮ ਨੇ ਛੱਤ ਤੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਸ ਦੀ ਲੱਤ ਦੀ ਹੱਡੀ ਟੁੱਟ ਗਈ ਹੈ। ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕੁਝ ਦਿਨ ਪਹਿਲਾਂ ਇੱਕ ਪਾਰਟੀ ਦੌਰਾਨ ਹਥਿਆਰਾਂ ਨਾਲ ਨੱਚਦੇ ਹੋਏ ਉਸ ਦੀ ਵੀਡੀਓ ਵਾਇਰਲ ਹੋਇਆ ਸੀ। ਇਸ ਤੇ ਕਾਰਵਾਈ ਕਰਦਿਆਂ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਜਾਣਕਾਰੀ ਮਿਲ ਰਹੀ ਹੈ ਕਿ ਪੁਲਿਸ ਨੂੰ ਦੇਖ ਕੇ ਦੋਸ਼ੀ ਭੱਜਣ ਦੀ ਤਿਆਰੀ ਸੀ। ਇਸ ਲਈ ਉਸ ਨੇ ਛੱਤ ਤੋਂ ਛਾਲ ਮਾਰ ਦਿੱਤੀ। ਜਿਸ ਦੇ ਕਾਰਨ ਉਸ ਦੀ ਲੱਤ ਟੁੱਟ ਗਈ। ਮੁਲਜ਼ਮ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਕੇ ਪੁਲਿਸ ਉਸ ਨੂੰ ਕੋਰਟ ਤੇ ਪੇਸ਼ ਕਰੇਗੀ ਅਤੇ ਅਦਾਲਤ ਤੋਂ ਰਿਮਾਂਡ ਤੇ ਦੀ ਮੰਗ ਕਰੇਗੀ। ਮੁਲਜ਼ਮ ਦਾ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਨਾਂਅ ਸ਼ਾਮਲ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਉਹ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ।
ਵਾਇਰਲ ਹੋਇਆ ਸੀ ਵੀਡੀਓ
ਪ੍ਰਾਪਤ ਜਾਣਕਾਰੀ ਅਨੁਸਾਰ ਮੀਸ਼ਾ ਬੀਤੇ ਦਿਨ ਆਪਣੇ ਇੱਕ ਜਾਣਕਾਰ ਦੇ ਘਰ ਇੱਕ ਪਾਰਟੀ ਵਿੱਚ ਗਈ ਸੀ। ਉੱਥੇ ਡੀਜੇ ‘ਤੇ ਡਾਂਸ ਕਰਦੇ ਹੋਏ ਉਸ ਨੇ ਆਪਣੇ ਪਾਸਿਓਂ ਹਥਿਆਰ ਕੱਢ ਲਿਆ ਅਤੇ ਹਵਾ ‘ਚ ਲਹਿਰਾਉਣਾ ਸ਼ੁਰੂ ਕਰ ਦਿੱਤਾ। ਇਸ ਦਾ ਵੀਡੀਓ ਵਾਇਰਲ ਹੋ ਗਿਆ ਅਤੇ ਰਾਮਾਮੰਡੀ ਥਾਣੇ ਪਹੁੰਚ ਗਿਆ। ਪੁਲੀਸ ਨੇ ਤੁਰੰਤ ਇਸ ਮਾਮਲੇ ਵਿੱਚ ਧਾਰਾ 188 ਤਹਿਤ ਕੇਸ ਦਰਜ ਕਰ ਲਿਆ ਹੈ। ਜਾਂਚ ‘ਚ ਪਤਾ ਲੱਗਾ ਕਿ ਫੜਿਆ ਗਿਆ ਹਥਿਆਰ ਗੈਰ-ਕਾਨੂੰਨੀ ਸੀ, ਜਿਸ ਨੂੰ ਉਹ ਆਪਣੇ ਕਿਸੇ ਜਾਣਕਾਰ ਤੋਂ ਲੈ ਕੇ ਆਇਆ ਸੀ।