MLA ਲਾਲਪੁਰਾ ਨੂੰ ਕੋਰਟ ਨੇ ਸੁਣਾਈ 4 ਸਾਲ ਦੀ ਸਜ਼ਾ, ਲੜਕੀ ਨਾਲ ਕੀਤੀ ਸੀ ਕੁੱਟਮਾਰ
MLA Manjinder Singh Lalpura: ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਦਲਿਤ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਤਰਨਤਾਰਨ ਦੀ ਅਦਾਲਤ ਵੱਲੋਂ ਸੁਣਾਇਆ ਗਿਆ ਹੈ। ਇਹ ਘਟਨਾ 4 ਸਤੰਬਰ, 2013 ਨੂੰ ਵਾਪਰੀ ਸੀ। ਉਸ ਸਮੇਂ 19 ਸਾਲਾ ਦਲਿਤ ਔਰਤ ਅਤੇ ਉਸਦੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਜਦੋਂ ਇੱਕ ਟੈਕਸੀ ਡਰਾਈਵਰ ਅਤੇ ਕੁਝ ਹੋਰ ਲੋਕਾਂ ਨੇ ਉਸ ਨਾਲ ਛੇੜਛਾੜ ਕੀਤੀ।
ਖਡੂਰ ਸਾਹਿਬ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਦਲਿਤ ਲੜਕੀ ਨਾਲ ਛੇੜਛਾੜ ਅਤੇ ਕੁੱਟਮਾਰ ਮਾਮਲੇ ਵਿੱਚ ਚਾਰ ਸਾਲ ਦੀ ਸਜ਼ਾ ਸੁਣਾਈ ਹੈ। ਇਹ ਸਜ਼ਾ ਤਰਨਤਾਰਨ ਦੀ ਅਦਾਲਤ ਵੱਲੋਂ ਸੁਣਾਈ ਗਈ ਹੈ। ਇਸ ਤੋਂ ਪਹਿਲਾਂ 10 ਸਤੰਬਰ ਨੂੰ ਲਾਲਪੁਰਾ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਹ ਫੈਸਲਾ ਸੁਣਾਇਆ ਗਿਆ ਹੈ।
ਇਸ ਮਾਮਲੇ ‘ਚ 10 ਲੋਕਾਂ ਨੂੰ ਸਜ਼ਾ ਸੁਣਾਈ ਗਈ ਹੈ, ਜਿਸ ‘ਚ ਦਵਿੰਦਰ ਕੁਮਾਰ, ਸਾਰਜ ਸਿੰਘ , ਅਸ਼ਵਨੀ ਕੁਮਾਰ, ਹਰਜਿੰਦਰ ਸਿੰਘ ਤੇ ਤਰਸੇਮ ਸਿੰਘ ਕਵਲਦੀਪ ਸਿੰਘ 4 ਸਾਲ ਦੀ ਸਜ਼ਾ ਅਤੇ 50 ਹਜ਼ਾਰ ਰੁਪਏ ਜੁਰਮਾਨਾ ਲਗਾਇਆ ਹੈ। ਮਨਜਿੰਦਰ ਸਿੰਘ ਲਾਲਪੁਰਾ ਖਿਲਾਫ਼ 354 ਧਾਰਾ ਜੋੜੀ ਗਈ ਹੈ, ਜਿਸ ਵਿੱਚ 4 ਸਾਲ ਸਜ਼ਾ ਤੇ 20 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੁਰਮਾਨਾ ਨਾ ਦੇਣ ਤੇ 3 ਮਹੀਨੇ ਦੀ ਹੋਰ ਸਜ਼ਾ ਹੋਵੇਗੀ। ਤਿੰਨ ਹੋਰ ਦੋਸ਼ੀ ਨਰਿੰਦਰਜੀਤ ਸਿੰਘ ਤੇ ਗੁਰਦੀਪ ਰਾਜ ਅਤੇ ਗਗਨਦੀਪ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ। ਸਰਕਾਰ ਨੂੰ ਪੀੜਤ ਲੜਕੀ ਨੂੰ ਅਵਾਰਡ ਦੇਣ ਲਈ ਵੀ ਕਿਹਾ ਗਿਆ ਹੈ।
ਖਡੂਰ ਸਾਹਿਬ ਤੋਂ ‘ਆਪ’ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੇ ਨਾਲ ਛੇ ਪੁਲਿਸ ਮੁਲਾਜ਼ਮਾਂ ਸਮੇਤ ਦਸ ਲੋਕਾਂ ਨੂੰ ਅਦਾਲਤ ਨੇ ਦੋਸ਼ੀ ਪਾਇਆ ਸੀ। ਇਹ ਮਾਮਲਾ 13 ਸਾਲ ਪਹਿਲਾਂ ਇੱਕ ਔਰਤ ਨਾਲ ਛੇੜਛਾੜ ਅਤੇ ਹਮਲਾ ਕਰਨ ਦਾ ਹੈ। ਤਰਨਤਾਰਨ ਦੀ ਜ਼ਿਲ੍ਹਾ ਅਦਾਲਤ ਵੱਲੋਂ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਵਿਧਾਇਕ ਅਤੇ ਹੋਰ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਕਸਬੇ ਦੀ ਸਬ-ਜੇਲ੍ਹ ਭੇਜ ਦਿੱਤਾ ਗਿਆ।
2013 ਵਿੱਚ ਵਾਪਰੀ ਸੀ ਘਟਨਾ
ਇਹ ਘਟਨਾ 4 ਸਤੰਬਰ, 2013 ਨੂੰ ਵਾਪਰੀ ਸੀ। ਉਸ ਸਮੇਂ 19 ਸਾਲਾ ਦਲਿਤ ਔਰਤ ਅਤੇ ਉਸਦੇ ਪਰਿਵਾਰਕ ਮੈਂਬਰ ਇੱਕ ਵਿਆਹ ਸਮਾਗਮ ਵਿੱਚ ਗਏ ਹੋਏ ਸਨ ਜਦੋਂ ਇੱਕ ਟੈਕਸੀ ਡਰਾਈਵਰ ਅਤੇ ਕੁਝ ਹੋਰ ਲੋਕਾਂ ਨੇ ਉਸ ਨਾਲ ਛੇੜਛਾੜ ਕੀਤੀ। ਉਸਨੇ ਵਿਰੋਧ ਕੀਤਾ ਪਰ ਛੇੜਛਾੜ ਕਰਨ ਵਾਲਿਆਂ ਨੇ ਉਸ ‘ਤੇ ਹਮਲਾ ਕਰ ਦਿੱਤਾ। ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਪਰ ਉਨ੍ਹਾਂ ਨੇ ਵੀ ਔਰਤ ‘ਤੇ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ
ਘਟਨਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਸਾਂਝਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਅਤੇ ਅਧਿਕਾਰੀਆਂ ਨੂੰ ਪੀੜਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ।
