ਜੀਰਕਪੁਰ ‘ਚ ਮੁਕਾਬਲੇ ਮਗਰੋਂ ਗੈਂਗਸਟਰ ਜ਼ੋਰਾ ਗਿ੍ਫ਼ਤਾਰ

Published: 

15 Jan 2023 08:20 AM

ਪੰਜਾਬ ਪੁਲਸ ਨੇ ਜ਼ੀਰਕਪੁਰ ਵਿਖੇ ਮੁਕਾਬਲੇ ਦੌਰਾਨ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ੋਰਾ ਹਾਲ ਹੀ ਵਿੱਚ ਜਲੰਧਰ ਪੁਲਿਸ ਕਾਂਸਟੇਬਲ ਦੀ ਹੱਤਿਆ ਦੇ ਦੋਸ਼ ਵਿੱਚ ਨਾਮਜ਼ਦ ਸੀ। ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਨੇੜੇ ਜ਼ੀਰਕਪੁਰ ਦੇ ਇੱਕ ਹੋਟਲ ਵਿਚ ਜਦੋਂ ਪੁਲਿਸ ਕਥਿਤ ਦੋਸ਼ੀ ਨੂੰ ਫੜਨ ਪੁੱਜੀ ਤਾਂ ਉਸਨੇ ਏਜੀਟੀਐਫ ਦੇ ਆਈ.ਜੀ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਜੀਰਕਪੁਰ ਚ ਮੁਕਾਬਲੇ ਮਗਰੋਂ ਗੈਂਗਸਟਰ ਜ਼ੋਰਾ ਗਿ੍ਫ਼ਤਾਰ
Follow Us On

ਪੰਜਾਬ ਪੁਲਸ ਨੇ ਜ਼ੀਰਕਪੁਰ ਵਿਖੇ ਮੁਕਾਬਲੇ ਦੌਰਾਨ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜ਼ੋਰਾ ਹਾਲ ਹੀ ਵਿੱਚ ਜਲੰਧਰ ਪੁਲਿਸ ਕਾਂਸਟੇਬਲ ਦੀ ਹੱਤਿਆ ਦੇ ਦੋਸ਼ ਵਿੱਚ ਨਾਮਜ਼ਦ ਸੀ। ਸ਼ਨੀਵਾਰ ਦੀ ਸ਼ਾਮ ਚੰਡੀਗੜ੍ਹ ਨੇੜੇ ਜ਼ੀਰਕਪੁਰ ਦੇ ਇੱਕ ਹੋਟਲ ਵਿਚ ਜਦੋਂ ਪੁਲਿਸ ਕਥਿਤ ਦੋਸ਼ੀ ਨੂੰ ਫੜਨ ਪੁੱਜੀ ਤਾਂ ਉਸਨੇ ਏਜੀਟੀਐਫ ਦੇ ਆਈ.ਜੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ।

ਨਕਲੀ ਪਹਿਚਾਣ ਬਣਾ ਕੇ ਰਹਿ ਰਿਹਾ ਸੀ ਗੈਂਗਸਟਰ ਜ਼ੋਰਾ

ਪਿਛਲੇ ਦਿਨੀਂ ਜਲੰਧਰ ਨੇੜੇ ਗੈਂਗਸਟਰਾਂ ਨੇ ਹੌਲਦਾਰ ਕੁਲਦੀਪ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਮਾਮਲੇ ‘ਚ ਪੁਲਿਸ ਹੋਰਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ, ਪ੍ਰੰਤੂ ਯੁਵਰਾਜ ਸਿੰਘ ਉਰਫ਼ ਜੋਰਾ ਫਰਾਰ ਸੀ। ਪੰਜਾਬ ਪੁਲਸ ਦੀ ਏਜੀਟੀਐਫ ਨੂੰ ਸੂਚਨਾ ਮਿਲੀ ਕਿ ਦੋਸ਼ੀ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਨਾਮ ਬਦਲ ਕੇ ਰੁਕਿਆ ਹੋਇਆ ਹੈ। ਇਸ ਸੂਚਨਾ ਦੇ ਅਧਾਰ ‘ਤੇ ਏਜੀਟੀਐਫ ਦੀ ਟੀਮ ਨੇ ਜ਼ੀਰਕਪੁਰ ਦੇ ਹੋਟਲ ਦੀ ਘੇਰਾਬੰਦੀ ਕਰਕੇ ਛਾਪਾ ਮਾਰਿਆ ਤਾਂ ਪਤਾ ਲੱਗਿਆ ਕਿ ਦੋਸ਼ੀ ਜ਼ੋਰਾ ਨੇ ਰਮਜ਼ਾਨ ਮਲਿਕ ਦੀ ਨਕਲੀ ਪਹਿਚਾਣ ਬਣਾ ਕੇ ਢਕੋਲੀ, ਜ਼ੀਰਕਪੁਰ ਦੇ ਆਲਪਸ ਹੋਟਲ ਵਿੱਚ ਰਹਿ ਰਿਹਾ ਹੈ। ਏ.ਆਈ.ਜੀ. ਸੰਦੀਪ ਗੋਇਲ ਅਤੇ ਡੀਐੱਸਪੀ ਬਿਕ੍ਰਮ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਟੀਮ ਨੇ ਹੋਟਲ ਆਲਪਸ ਨੂੰ ਘੇਰ ਲਿਆ ਅਤੇ ਹੋਟਲ ਦੇ ਪ੍ਰਬੰਧਕਾਂ ਤੋਂ ਹੋਟਲ ਦ ਕਮਰਾ ਨੰ: 105 ਵਿੱਚ ਦੋਸ਼ੀ ਜ਼ੋਰਾ ਦੀ ਮੌਜੂਦਗੀ ਦੀ ਪੁਸ਼ਟੀ ਹੋਈ।

ਮੁੱਠਭੇੜ ਮਗਰੋਂ ਏਜੀਟੀਐਫ ਦੀ ਟੀਮ ਨੇ ਦੋਸ਼ੀ ਨੂੰ ਕਾਬੂ ਕਰ ਲਿਆ

ਇਸ ਤੋਂ ਬਾਅਦ ਏ.ਜੀ.ਟੀ.ਐਫ. ਟੀਮ ਨੇ ਦੋਸ਼ੀ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਤਾਂ ਉਸਨੇ ਟੀਮ ‘ਤੇ ਗੋਲੀਬਾਰੀ ਕਰਨੀ ਸ਼ੁਰੂ ਕਰ ਦਿੱਤੀ। ਕਮਰਾ ਨੰ. 105 ਦਾ ਦਰਵਾਜ਼ਾ ਟੁੱਟਿਆ ਹੋਇਆ ਸੀ। ਦੋਸ਼ੀ ਨੇ 2 ਫਾਇਰ ਕੀਤੇ। ਮਾਮੂਲੀ ਮੁੱਠਭੇੜ ਮਗਰੋਂ ਏਜੀਟੀਐਫ ਦੀ ਟੀਮ ਨੇ ਦੋਸ਼ੀ ਨੂੰ ਕਾਬੂ ਕਰ ਲਿਆ। ਪੰਜਾਬ ਪੁਲਸ ਦੇ ਡਾਇਰੈਕਟਰ ਜਨਰਲ ਗੌਰਵ ਯਦਵ ਅਨੁਸਾਰ ਦੋਸ਼ੀ ਪਹਿਲਾਂ ਢਕੌਲੀ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿਤਾ ਗਿਆ। ਦੋਸ਼ੀ ਦਾ ਇਲਾਜ਼ ਚਲ ਰਿਹਾ ਹੈ। ਡਾਕਟਰਾਂ ਦੀ ਮਨਜ਼ੂਰੀ ਮਗਰੋਂ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਲੈ ਲਿਆ ਜਾਵੇਗਾ।

Exit mobile version