ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਜੱਗੂ ਭਗਵਾਨਪੁਰੀਆ ਗੈਂਗ ‘ਤੇ ਇਲਜ਼ਾਮ

Updated On: 

01 Aug 2023 09:47 AM

ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਜਸਪ੍ਰੀਤ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਸਪ੍ਰੀਤ ਨੇ ਜੱਗੂ ਭਗਵਾਨਪੁਰੀਆ ਗੈਂਗ 'ਤੇ ਕਿਡਨੈਪ ਕਰਨ ਦੇ ਇਲਜ਼ਾਮ ਲਗਾਏ ਹਨ।

ਗੈਂਗਸਟਰ ਰਾਣਾ ਕੰਦੋਵਾਲੀਆ ਦੇ ਭਰਾ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼, ਜੱਗੂ ਭਗਵਾਨਪੁਰੀਆ ਗੈਂਗ ਤੇ ਇਲਜ਼ਾਮ
Follow Us On

ਅੰਮ੍ਰਿਤਸਰ ਨਿਊਜ਼। ਗੈਂਗਸਟਰ ਰਾਣਾ ਕੰਦੋਵਾਲੀਆ ਦੇ ਪਰਿਵਾਰ ਨਾਲ ਸੰਬਧਿਤ ਮਾਮਲਾ ਸਾਹਮਣੇ ਆਇਆ ਹੈ। ਜਿਸ ਸੰਬਧੀ ਰਾਣਾ ਕੰਦੋਵਾਲੀਆ ਦੇ ਭਰਾ ਜਸਪ੍ਰੀਤ ਨੇ ਇਲਜ਼ਾਮ ਲਾਉਂਦਿਆ ਕਿਹਾ ਕਿ ਸਾਡੇ ਭਰਾ ਰਾਣਾ ਕੰਦੋਵਾਲੀਆ ਦੇ ਕਤਲ ਤੋਂ ਬਾਅਦ ਹੁਣ ਜੱਗੂ ਭਗਵਾਨਪੂਰੀਆ (Jaggu Bhagwanpuria) ਵੱਲੋਂ ਸਾਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਜਿਸ ਦੇ ਚਲਦੇ ਕੁਝ ਨੌਜਵਾਨਾਂ ਵੱਲੋਂ ਪਹਿਲਾਂ ਮੇਰੇ ਘਰ ਆ ਕੇ ਧਮਕੀਆਂ ਦਿੱਤੀਆਂ ਗਈਆਂ ਅਤੇ ਬਾਅਦ ਵਿੱਚ ਭੰਨ-ਤੋੜ ਕੀਤੀ ਗਈ।

ਜੱਗੂ ਭਗਵਾਨਪੁਰੀਆ ਗੈਂਗ ‘ਤੇ ਇਲਜ਼ਾਮ

ਰਾਣਾ ਕੰਦੋਵਾਲੀਆ ਦੇ ਭਰਾ ਜਸਪ੍ਰੀਤ ਨੇ ਕਿਹਾ ਕਿ ਮੈਨੂੰ ਕਿਡਨੈਪ ਕਰਕੇ ਲਿਜਾਇਆ ਜਾ ਰਿਹਾ ਸੀ। ਉਸ ਨੇ ਕਿਹਾ ਕਿ ਹੁਸ਼ਿਆਰੀ ਦੇ ਚੱਲਦਿਆਂ ਮੇਰੇ ਭਰਾ ਸਮਸ਼ੇਰ ਵੱਲੋਂ ਮੈਨੂੰ ਬਚਾ ਲਿਆ ਗਿਆ, ਨਹੀਂ ਤੇ ਜੱਗੂ ਭਗਵਾਨਪੁਰੀਆ ਦੇ ਗੁਰਗੀਆਂ ਨੇ ਮੈਨੂੰ ਮਾਰ ਦੇਣਾ ਸੀ।

ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ

ਇਸ ਸੰਬਧੀ ਪੀੜੀਤ ਜਸਪ੍ਰੀਤ ਦੇ ਭਰਾ ਸ਼ਮਸ਼ੇਰ ਸੇਰਾ ਨੇ ਦੱਸਿਆ ਕਿ ਉਸ ਨੂੰ ਉਸਦੇ ਭਰਾ ਜਸਪ੍ਰੀਤ ਨੇ ਫੋਨ ਕੀਤਾ ਸੀ। ਜਿਸ ਨੂੰ ਸੁਣਦਿਆਂ ਹੀ ਉਹ ਉਸ ਨੂੰ ਲੱਭਦਾ ਲਭਦਾ ਕਿਡਨੇਪਰਾ ਦੀ ਗੱਡੀ ਕੋਲ ਪਹੁੰਚ ਗਿਆ ਅਤੇ ਉਸ ਨੇ ਆਪਣੇ ਭਰਾ ਦੀ ਜਾਨ ਬਚਾਈ। ਉਨ੍ਹਾਂ ਨੇ ਪੁਲਿਸ ਪ੍ਰਸ਼ਾਸ਼ਨ ਤੋਂ ਇਨਸਾਫ ਦੀ ਮੰਗ ਕੀਤੀ ਹੈ।

ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ

ਗੈਂਗਸਟਰ ਰਾਣਾ ਕੰਦੋਵਾਲੀਆ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ (Police) ਨੇ ਮੁਲਜ਼ਮ ਨਨਿਤ ਸ਼ਰਮਾ ਨੂੰ ਕਾਰ ਸਮੇਤ ਗ੍ਰਿਫ਼ਤਾਰ ਕੀਤਾ ਸੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ