ਨਿੱਜੀ ਵਾਹਨ ਹੇਠ ਆਉਣ ਨਾਲ 4 ਸਾਲ ਦੇ ਵਿਦਿਆਰਥੀ ਦੀ ਮੌਤ, ਜਾਂਚ ਲਈ ਬਣਾਈ ਗਈ ਕਮੇਟੀ
ਗੁਰਦਾਸਪੁਰ ਦੇ ਪਿੰਡ ਕੰਨਵਣ 'ਚ ਇੱਕ ਨਿੱਜੀ ਵਾਹਨ ਹੇਠ ਆਉਣ ਕਾਰਨ ਇੱਕ 4 ਸਾਲਾ ਵਿਦਿਆਰਥੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਖੁਦ ਹੀ ਵਾਹਨਾਂ ਪ੍ਰਬੰਧ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਣਾਈ ਕਮੇਟੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਗੁਰਦਾਸਪੁਰ ਦੇ ਪਿੰਡ ਕੰਨਵਣ ‘ਚ ਇੱਕ ਨਿੱਜੀ ਸਕੂਲ ਦੇ 4 ਸਾਲਾ ਵਿਦਿਆਰਥੀ ਦੀ ਨਿੱਜੀ ਵਾਹਨ ਹੇਠ ਆਉਣ ਕਾਰਨ ਮੌਤ ਹੋ ਗਈ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਸਕੂਲ ਪ੍ਰਿੰਸੀਪਲ ਅਤੇ ਹੋਰ ਕਈ ਕਮਰਚਾਰੀਆਂ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਮੁਲਜ਼ਮ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਮ੍ਰਿਤਕ ਦੀ ਪਛਾਣ ਰਿਚਰਡ ਮਸੀਹ ਪੁੱਤਰ ਰਾਜੂ ਮਸੀਹ ਵੱਜੋਂ ਹੋਈ ਹੈ। ਬੱਚੇ ਦੀ ਮੌਤ ਤੋਂ ਬਾਅਦ ਪਰਿਵਾਰਕ ਮੈਂਬਕ ਬਹੁਤ ਦੁਖੀ ਹਨ ਅਤੇ ਪਿੰਡ ‘ਚ ਸੋਗ ਦੀ ਲਹਿਰ ਹੈ।
ਸਕੂਲ ਪ੍ਰਿੰਸੀਪਲ ਨਾਲ ਜਦ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਸਕੂਲ ਚਲਾਉਣਾ ਹੈ ਸਾਡੇ ਸਕੂਲ ਪ੍ਰਸ਼ਾਸਨ ਵੱਲੋਂ ਵਾਹਨ ਦੀ ਸੁਵਿਧਾ ਨਹੀਂ ਦਿੱਤੀ ਜਾਂਦੀ। ਮਾਪੇ ਆਪਣੇ ਬੱਚਿਆਂ ਲਈ ਖੁਦ ਹੀ ਵਾਹਨ ਦਾ ਇੰਤਜ਼ਾਮ ਨਹੀਂ ਕਰਦੇ। ਅਸੀਂ ਬੱਚਿਆਂ ਦਾ ਸਕੂਲ ਚ ਪੂਰਾ ਖਿਆਲ ਰੱਖਦੇ ਹਾਂ। ਇਸ ਬੱਚੇ ਨੂੰ ਵੀ ਹਸਪਤਾਲ ਮਿਲਣ ਲਈ ਸਾਡੇ ਟੀਚਰ ਗਏ ਸਨ।
ਤਿੰਨ ਮੈਂਬਰੀ ਕਮੇਟੀ ਕਰ ਰਹੀ ਮਾਮਲੇ ਦੀ ਜਾਂਚ
ਜ਼ਿਲ੍ਹਾ ਪ੍ਰਸਾਸਨ ਵੱਲੋਂ ਤਿੰਨ ਮੈਂਬਰੀ ਕਮੇਟੀ ਬਣਾਈ ਗਈ ਹੈ ਜੋ ਕਿ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਡੁੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜੇਕਰ ਸਕੂਲ ਪ੍ਰਬੰਧਕਾਂ ਚੋਂ ਇਸ ਮਾਮਲੇ ‘ਚ ਕੋਈ ਵੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।