ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਘਰ ‘ਚ ਇਨਵਰਟਰ ਲਗਾਉਣ ‘ਤੇ ਨਰਾਜ਼ ਪੁੱਤ ਨੇ ਇੱਟਾਂ ਮਾਰ ਕੇ ਕੀਤਾ ਮਾਂ ਦਾ ਕਤਲ

Ferozpur son killed murder: ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕਾ ਦੇ ਅਪਾਹਿਜ ਪੁੱਤਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ 'ਚ ਸੀ। ਉਸ ਸਮੇਂ ਉਸ ਦੀ ਮਾਂ ਪਿਆਰੋ ਉਸ ਨੂੰ ਰਾਤ ਦਾ ਖਾਣਾ ਦੇ ਰਹੀ ਸੀ। ਪਰ ਜਦੋਂ ਉਸਦਾ ਭਰਾ ਅਮਰਜੀਤ ਸਿੰਘ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ਚ ਨਵਾਂ ਇਨਵਰਟਰ ਲਿਆਂਦਾ ਗਿਆ ਹੈ। ਇਹ ਦੇਖ ਕੇ ਉਸਨੇ ਸੋਚਿਆ ਕਿ ਉਹ ਘਰ ਦਾ ਮੁਖੀਆ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਹੀ ਘਰ 'ਚ ਇਨਵਰਟਰ ਕਿਉਂ ਲਗਾਇਆ ਗਿਆ?

ਘਰ ‘ਚ ਇਨਵਰਟਰ ਲਗਾਉਣ ‘ਤੇ ਨਰਾਜ਼ ਪੁੱਤ ਨੇ ਇੱਟਾਂ ਮਾਰ ਕੇ ਕੀਤਾ ਮਾਂ ਦਾ ਕਤਲ
ਘਰ ‘ਚ ਇਨਵਰਟ ਲਗਾਉਣ ਤੋਂ ਮਾਂ ਤੋਂ ਨਰਾਜ਼ ਹੋਇਆ ਪੁੱਤ, ਇੱਟਾਂ ਮਾਰ-ਮਾਰ ਕਰ ਦਿੱਤਾ ਕਤਲ
Follow Us
sunny-chopra-ferozepur
| Updated On: 10 May 2024 14:41 PM

Ferozpur son killed murder: ਫ਼ਿਰੋਜ਼ਪੁਰ ਦੇ ਕਸਬਾ ਮਮਦੋਟ ਦੇ ਢਾਣੀ ਕਸ਼ਮੀਰ ਸਿੰਘ ਵਾਲਾ ਵਿੱਚ ਇੱਕ ਬੇਟੇ ਨੇ ਆਪਣੀ ਮਾਂ ਦੇ ਸਿਰ ਵਿੱਚ ਇੱਟਾਂ ਮਾਰ ਕੇ ਕਤਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮ ਪੁੱਤਰ ਜਦੋਂ ਕੰਮ ਤੋਂ ਘਰ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਂ ਅਤੇ ਉਸ ਦਾ ਅਪਾਹਜ ਭਰਾ ਨਵਾਂ ਇਨਵਰਟਰ ਲੈ ਕੇ ਆਏ ਸਨ। ਉਸ ਨੂੰ ਇਸ ਗੱਲ ‘ਤੇ ਗੁੱਸਾ ਆਇਆ ਕਿ ਉਹ ਸਖ਼ਤ ਮਿਹਨਤ ਕਰ ਰਿਹਾ ਹੈ ਅਤੇ ਉਸ ਦੇ ਪਰਿਵਾਰਕ ਮੈਂਬਰ ਬੇਲੋੜਾ ਖਰਚ ਕਰ ਰਹੇ ਹਨ।

ਪੁਲਿਸ ਨੂੰ ਦਿੱਤੇ ਬਿਆਨਾਂ ‘ਚ ਮ੍ਰਿਤਕਾ ਦੇ ਅਪਾਹਿਜ ਪੁੱਤਰ ਰਾਜ ਕੁਮਾਰ ਨੇ ਦੱਸਿਆ ਹੈ ਕਿ ਉਹ ਰਾਤ ਕਰੀਬ 9:30 ਵਜੇ ਘਰ ‘ਚ ਸੀ। ਉਸ ਸਮੇਂ ਉਸ ਦੀ ਮਾਂ ਪਿਆਰੋ ਉਸ ਨੂੰ ਰਾਤ ਦਾ ਖਾਣਾ ਦੇ ਰਹੀ ਸੀ। ਪਰ ਜਦੋਂ ਉਸ ਦਾ ਭਰਾ ਅਮਰਜੀਤ ਸਿੰਘ ਆਪਣੇ ਘਰ ਆਇਆ ਤਾਂ ਉਸ ਨੇ ਦੇਖਿਆ ਕਿ ਘਰ ‘ਚ ਨਵਾਂ ਇਨਵਰਟਰ ਲਿਆਂਦਾ ਗਿਆ ਹੈ। ਇਹ ਦੇਖ ਕੇ ਉਸ ਨੇ ਸੋਚਿਆ ਕਿ ਉਹ ਘਰ ਦਾ ਮੁਖੀਆ ਹੈ ਅਤੇ ਉਸ ਨੂੰ ਪੁੱਛੇ ਬਿਨਾਂ ਹੀ ਘਰ ‘ਚ ਇਨਵਰਟਰ ਕਿਉਂ ਲਗਾਇਆ ਗਿਆ? ਜਿਸ ਤੋਂ ਬਾਅਦ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।

ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਕਿ ਜਦੋਂ ਮੁਲਜ਼ਮ ਪੁੱਤਰ ਦਿਹਾੜੀਦਾਰ ਦਾ ਕੰਮ ਕਰਕੇ ਵਾਪਸ ਆਇਆ ਤਾਂ ਮਾਂ ਘਰ ਵਿੱਚ ਗਰਮੀ ਤੋਂ ਬਚਾਅ ਲਈ ਨਵਾਂ ਇਨਵਰਟਰ ਲੈ ਕੇ ਆਈ ਸੀ। ਜਿਸ ਕਾਰਨ ਵੱਡਾ ਬੇਟਾ ਗੁੱਸੇ ‘ਚ ਆ ਗਿਆ। ਜਾਂਚ ਅਧਿਕਾਰੀ ਨੇ ਦੱਸਿਆ ਕਿ ਜਿਸ ਕਾਰਨ ਉਨ੍ਹਾਂ ਦੀ ਆਪਸ ‘ਚ ਕੁਝ ਗੱਲਬਾਤ ਹੋ ਗਈ, ਜਿਸ ਕਾਰਨ ਮਾਂ ਬਚਣ ਲਈ ਭੱਜ ਕੇ ਗੁਆਂਢੀਆਂ ਦੇ ਘਰ ਚਲੀ ਗਈ। ਉਸ ਦਾ ਬੇਟਾ ਉਸ ਦੇ ਪਿੱਛੇ-ਪਿੱਛੇ ਗੁਆਂਢੀਆਂ ਦੇ ਘਰ ਗਿਆ। ਇਸ ਤੇ ਉਸ ਨੇ ਆਪਣੀ ਮਾਂ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਚ ਹਥਿਆਰਾਂ ਦੇ ਦੋ ਸਪਲਾਇਰ ਗ੍ਰਿਫਤਾਰ: ਕਾਊਂਟਰ ਇੰਟੈਲੀਜੈਂਸ ਵੱਲੋਂ ਕਾਰਵਾਈ, 6 ਪਿਸਤੌਲ-7 ਮੈਗਜ਼ੀਨ ਬਰਾਮਦ

ਪੁੱਤ ਖਿਲਾਫ਼ 302 ਮਾਮਲਾ ਦਰਜ

ਉਸ ਦੀ ਮੌਤ ਤੋਂ ਬਾਅਦ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਡਾਕਟਰ ਨੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫ਼ਰੀਦਕੋਟ ਮੈਡੀਕਲ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਇਸ ਦੌਰਾਨ ਜਾਂਚ ਅਧਿਕਾਰੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਲੜਕੇ ਖ਼ਿਲਾਫ਼ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ
International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ...
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?...
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?...
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ...
News9 Global Summit: ਟੀਵੀ9 ਨੈੱਟਵਰਕ ਦੇ MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?
News9 Global Summit: ਟੀਵੀ9 ਨੈੱਟਵਰਕ ਦੇ  MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?...
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ...
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?...
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ...
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...