27-07- 2024
TV9 Punjabi
Author: Isha Sharma
ਪੀਜ਼ਾ ਅਤੇ ਬਰਗਰ ਖਾਣਾ ਹਰ ਕੋਈ ਪਸੰਦ ਕਰਦਾ ਹੈ। ਖਾਸ ਕਰਕੇ ਨੌਜਵਾਨ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਨੌਜਵਾਨ ਅਕਸਰ ਕਾਲਜ ਦੀਆਂ ਕੰਟੀਨਾਂ ਵਿੱਚ ਪੀਜ਼ਾ ਅਤੇ ਬਰਗਰ ਦਾ ਆਨੰਦ ਲੈਂਦੇ ਹਨ।
ਪਰ ਕੀ ਤੁਸੀਂ ਜਾਣਦੇ ਹੋ ਕਿ ਹੁਣ ਕਾਲਜਾਂ ਅਤੇ ਯੂਨੀਵਰਸਿਟੀਆਂ ਦੀਆਂ ਕੰਟੀਨਾਂ ਵਿੱਚ ਪੀਜ਼ਾ ਜਾਂ ਬਰਗਰ ਨਹੀਂ ਮਿਲੇਗਾ। ਹੁਣ ਇਨ੍ਹਾਂ ਥਾਵਾਂ 'ਤੇ ਪੀਜ਼ਾ ਪਾਰਟੀਆਂ ਨਹੀਂ ਹੋਣਗੀਆਂ।
ਹੁਣ ਝਾਰਖੰਡ ਦੀ ਰਾਜਧਾਨੀ ਰਾਂਚੀ ਅਤੇ ਹੋਰ ਜ਼ਿਲ੍ਹਿਆਂ ਵਿੱਚ ਕਿਸੇ ਵੀ ਕਾਲਜ ਅਤੇ ਯੂਨੀਵਰਸਿਟੀ ਦੀ ਕੰਟੀਨ ਵਿੱਚ ਪੀਜ਼ਾ ਜਾਂ ਬਰਗਰ ਨਹੀਂ ਮਿਲੇਗਾ।
ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਨੇ ਵਿਦਿਆਰਥੀਆਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਲਜ ਅਤੇ ਯੂਨੀਵਰਸਿਟੀ ਦੀਆਂ ਕੰਟੀਨਾਂ ਵਿੱਚ ਜੰਕ ਫੂਡ 'ਤੇ ਪਾਬੰਦੀ ਲਗਾਉਣ ਲਈ ਕਿਹਾ ਹੈ।
ਯੂਜੀਸੀ ਨੇ ਦੇਸ਼ ਦੇ ਸਾਰੇ ਕਾਲਜਾਂ ਅਤੇ ਉੱਚ ਸਿੱਖਿਆ ਸੰਸਥਾਵਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ। ਜਿਸ ਵਿੱਚ ਕਾਲਜ ਦੀ ਕੰਟੀਨ ਵਿੱਚ ਪੀਜ਼ਾ ਬਰਗਰ ਵਰਗੇ ਜੰਕ ਫੂਡ ਨੂੰ ਪਰੋਸਣ ਤੋਂ ਰੋਕਣ ਦੀ ਗੱਲ ਕਹੀ ਗਈ ਹੈ।
ਇਨ੍ਹਾਂ ਫਾਸਟ ਫੂਡਜ਼ ਕਾਰਨ ਸ਼ੂਗਰ, ਹਾਈ ਬੀਪੀ, ਮੋਟਾਪਾ ਅਤੇ ਹੋਰ ਬਿਮਾਰੀਆਂ ਦਾ ਖਤਰਾ ਵੱਧ ਰਿਹਾ ਹੈ। ਅਜਿਹੇ ਜੰਕ ਫੂਡ ਦੇ ਸੇਵਨ ਨਾਲ ਸਿਹਤ 'ਤੇ ਗੰਭੀਰ ਨਤੀਜੇ ਹੋ ਰਹੇ ਹਨ।
ਆਪਣੀ ਐਡਵਾਈਜ਼ਰੀ 'ਚ ICMR ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ UGC ਨੇ ਲਿਖਿਆ ਹੈ ਕਿ ਦੇਸ਼ 'ਚ ਮੋਟਾਪਾ ਅਤੇ ਡਾਇਬਟੀਜ਼ ਵੱਡੀ ਸਮੱਸਿਆ ਦੇ ਰੂਪ 'ਚ ਉਭਰਿਆ ਹੈ। ਇਸ ਦਾ ਮੁੱਖ ਕਾਰਨ ਪੀਜ਼ਾ ਅਤੇ ਬਰਗਰ ਵਰਗੇ ਜੰਕ ਫੂਡ ਹਨ।