ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਨੌਜਵਾਨ ‘ਤੇ ਫਾਇਰਿੰਗ, ਲੁਧਿਆਣਾ ਕੀਤਾ ਗਿਆ ਰੈਫ਼ਰ
ਫਿਰੋਜ਼ਪੁਰ ਦੀ ਕੇਂਦਰੀ ਜੇਲ੍ਹ ਦੇ ਬਾਹਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਕਾਰਨ ਇੱਕ ਵਿਅਕਤੀ ਜਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ। ਜਿੱਥੇ ਪੀੜਤ ਦੀ ਹਾਲਤ ਨੂੰ ਨਾਜ਼ੁਕ ਦੇਖਦਿਆਂ ਉਹਨਾਂ ਨੂੰ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ।
![ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਨੌਜਵਾਨ ‘ਤੇ ਫਾਇਰਿੰਗ, ਲੁਧਿਆਣਾ ਕੀਤਾ ਗਿਆ ਰੈਫ਼ਰ ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਨੌਜਵਾਨ ‘ਤੇ ਫਾਇਰਿੰਗ, ਲੁਧਿਆਣਾ ਕੀਤਾ ਗਿਆ ਰੈਫ਼ਰ](https://images.tv9punjabi.com/wp-content/uploads/2024/06/ferozpur.jpg?w=1280)
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਇੱਕ ਨੌਜਵਾਨ ਨੂੰ ਤਿੰਨ ਮੁਲਜ਼ਮਾਂ ਨੇ ਗੋਲੀ ਮਾਰ ਦਿੱਤੀ। ਜਿਸ ਵਿੱਚ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੌਜਵਾਨ ਦੀ ਪਛਾਣ ਲਲਿਤ ਪਾਸੀ ਉਰਫ਼ ਲਾਲੀ ਵਜੋਂ ਹੋਈ ਹੈ। ਲਾਲੀ ਜੇਲ੍ਹ ਦੇ ਬਾਹਰ ਆਪਣੇ ਦੋਸਤ ਦਾ ਵੇਟ ਕਰ ਰਿਹਾ ਸੀ, ਕਿਉਂਕਿ ਉਸਦਾ ਦੋਸਤ ਜ਼ਮਾਨਤ ਤੇ ਬਾਹਰ ਆਇਆ ਰਿਹਾ ਸੀ
ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਇਲਾਜ ਲਈ ਲੁਧਿਆਣਾ D. M. C. ਰੈਫਰ ਕਰ ਦਿੱਤਾ ਗਿਆ। ਲਾਲੀ ਖ਼ਿਲਾਫ਼ ਫ਼ਿਰੋਜ਼ਪੁਰ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕੁੱਲ 8 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼ ਅਤੇ ਹੋਰ ਮਾਮਲੇ ਸ਼ਾਮਿਲ ਹਨ।
ਜ਼ਮਾਨਤ ਤੇ ਆ ਰਿਹਾ ਸੀ ਦੋਸਤ
ਪੀੜਤ ਲਲਿਤ ਪਾਸੀ ਪੁੱਤਰ ਜਵਾਲਾ ਪ੍ਰਸਾਦ ਵਾਸੀ ਖਟੀਕ ਮੰਡੀ ਫ਼ਿਰੋਜ਼ਪੁਰ ਕੈਂਟ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਦੇਰ ਸ਼ਾਮ ਉਹ ਆਪਣੇ ਦੋਸਤ ਰਵੀ ਨੂੰ ਲੈਣ ਲਈ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹਾ ਸੀ ਕਿਉਂਕਿ ਰਵੀ ਜ਼ਮਾਨਤ ‘ਤੇ ਜੇਲ੍ਹ ‘ਚੋਂ ਰਿਹਾਅ ਹੋ ਰਿਹਾ ਸੀ। ਪੀੜਤ ਆਪਣੇ ਦੋਸਤਾਂ ਕਰਨ ਅਤੇ ਲਵ ਨਾਲ ਇਨੋਵਾ ਕਾਰ ‘ਚ ਸਵਾਰ ਸੀ। ਫਿਰ ਫ਼ਿਰੋਜ਼ਪੁਰ ਛਾਉਣੀ ਦੇ ਰਹਿਣ ਵਾਲੇ ਨੰਨਾ, ਸਲੀਮ ਅਤੇ ਅਜੈ ਜੋਸ਼ੀ ਫ਼ਿਰੋਜ਼ਪੁਰ ਸ਼ਹਿਰ ਤੋਂ ਬੁਲਟ ਮੋਟਰਸਾਈਕਲ ‘ਤੇ ਆਏ, ਜਿਨ੍ਹਾਂ ਨੂੰ ਪੀੜਤ ਪਹਿਲਾਂ ਤੋਂ ਜਾਣਦਾ ਸੀ।
ਜਿਉਂ ਹੀ ਮੁਲਜ਼ਮ ਨੇੜੇ ਆਏ ਤਾਂ ਉਨ੍ਹਾਂ ਨੇ ਦੋ ਪਿਸਤੌਲਾਂ ਨਾਲ ਉਸ ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚੋਂ ਇੱਕ ਗੋਲੀ ਉਸ ਦੇ ਪੇਟ ਵਿੱਚ ਅਤੇ ਦੂਜੀ ਉਸ ਦੇ ਪੱਟ ਵਿੱਚ ਲੱਗੀ, ਗੋਲੀਆਂ ਚਲਾਉਣ ਮਗਰੋਂ ਮੁਲਜ਼ਮ ਮੌਕੇ ਤੋਂ ਫ਼ਿਰੋਜ਼ਪੁਰ ਛਾਉਣੀ ਵੱਲ ਭੱਜ ਗਏ।
‘ਕਤਲ ਦੇ ਇਰਾਦੇ ਨਾਲ ਕੀਤਾ ਹਮਲਾ’
ਪੀੜਤਾ ਅਨੁਸਾਰ ਉਸ ਦੀ ਮੁਲਜ਼ਮਾਂ ਨਾਲ ਲੜਾਈ ਹੁੰਦੀ ਹੈ ਕਿਉਂਕਿ ਪੀੜਤ ਸਮਾਜ ਸੇਵੀ ਹੈ ਅਤੇ ਲੋਕਾਂ ਦੇ ਕੰਮ ਕਰਵਾਉਂਦਾ ਹੈ, ਜਿਸ ਕਾਰਨ ਸਾਬਕਾ ਐਮਸੀ ਅਜੇ ਜੋਸ਼ੀ ਨੂੰ ਉਸ ਨਾਲ ਰੰਜਿਸ਼ ਸੀ ਅਤੇ ਅੱਜ ਉਸ ਨੇ ਜੇਲ੍ਹ ਦੇ ਬਾਹਰ ਮੇਰੇ ਤੇ ਹਮਲਾ ਕਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।