ਪਿਤਾ ਅਤੇ ਭਰਾ ਦੀ ਲੜਾਈ ‘ਚ ਭੈਣ, ਕੱਟੀਆਂ ਗਈਆਂ 2 ਉਂਗਲਾਂ | Fazilka fight with brother attack on sister know full in punjabi Punjabi news - TV9 Punjabi

ਪਿਤਾ ਅਤੇ ਭਰਾ ਦੀ ਲੜਾਈ ਚ ਭੈਣ, ਕੱਟੀਆਂ ਗਈਆਂ 2 ਉਂਗਲਾਂ

Published: 

28 Sep 2024 14:46 PM

ਲੜਕੀ ਦੇ ਪਿਤਾ ਸੂਰਜ ਨੇ ਦੱਸਿਆ ਕਿ ਉਹ ਖਾਣ-ਪੀਣ ਦੇ ਸਮਾਨ ਦੀ ਰੇਹੜੀ ਲਗਾਉਂਦਾ ਹੈ। ਉਹਨਾਂ ਦਾ ਲੜਕਾ ਰੋਜ਼ ਉਹਨਾਂ ਅਤੇ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗਦਾ ਰਹਿੰਦਾ ਜੇਕਰ ਕੋਈ ਨਾ ਦਿੰਦਾ ਤਾਂ ਝਗੜਾ ਕਰਦਾ। ਜਿਸ ਕਾਰਨ ਉਹਨਾਂ ਨੇ ਲੜਕੇ ਨੂੰ ਬੇਦਖਲ ਕਰ ਦਿੱਤਾ। ਜਿਸ ਤੋਂ ਬਾਅਦ ਵੀ ਉਹ ਘਰ ਵਿੱਚ ਰਹਿੰਦਾ ਰਿਹਾ ਅਤੇ ਕਿਸੇ ਨਾਲ ਕਿਸੇ ਬਹਾਨੇ ਉਹਨਾਂ ਨਾਲ ਲੜਾਈ ਕਰਦਾ ਸੀ।

ਪਿਤਾ ਅਤੇ ਭਰਾ ਦੀ ਲੜਾਈ ਚ ਭੈਣ, ਕੱਟੀਆਂ ਗਈਆਂ 2 ਉਂਗਲਾਂ

ਸੰਕੇਤਕ ਤਸਵੀਰ

Follow Us On

ਫਾਜ਼ਿਲਕਾ ਦੇ ਅਰਨੀਵਾਲਾ ‘ਚ ਪਿਤਾ ਅਤੇ ਭਰਾ ‘ਚ ਹੋਈ ਲੜਾਈ ਦੌਰਾਨ ਭਰਾ ਨੇ ਛੋਟੀ ਭੈਣ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਭੈਣ ਦੇ ਹੱਥ ਦੀਆਂ ਦੋ ਉਂਗਲਾਂ ਕੱਟ ਦਿੱਤੀਆਂ ਗਈਆਂ ਅਤੇ ਉਸ ਦੇ ਸਿਰ ‘ਤੇ ਵੀ ਸੱਟ ਲੱਗੀ ਹੈ

ਹਸਪਤਾਲ ‘ਚ ਦਾਖਲ ਲੜਕੀ ਕਾਜਲ ਨੇ ਦੱਸਿਆ ਕਿ ਉਸ ਦਾ ਭਰਾ ਜਿਵੇਂ ਹੀ ਉਸ ਦੇ ਪਿਤਾ ਨਾਲ ਘਰ ‘ਚ ਲੜਨ ਲੱਗਾ ਤਾਂ ਲੜਾਈ ਐਨੀ ਵਧ ਗਈ ਕਿ ਉਸ ਦਾ ਭਰਾ ਤੇਜ਼ਧਾਰ ਹਥਿਆਰ ਲੈ ਕੇ ਆਇਆ ਅਤੇ ਉਸ ਦੇ ਪਿਤਾ ‘ਤੇ ਹਮਲਾ ਕਰਨਾ ਚਾਹਿਆ। ਜਿਸ ਕਾਰਨ ਬਚਾਅ ਕਰਨ ਲਈ ਉਹ ਅੱਗੇ ਆਈ। ਜਿਸ ਕਾਰਨ ਉਹ ਲੜਾਈ ਦਾ ਸ਼ਿਕਾਰ ਹੋ ਗਈ। ਲੜਾਈ ਵਿੱਚ ਉਸਦੀਆਂ ਉਂਗਲਾਂ ਕੱਟੀਆਂ ਗਈਆਂ, ਜਦੋਂ ਕਿ ਉਸ ਦੇ ਭਰਾ ਨੇ ਉਸ ‘ਤੇ ਲੋਹੇ ਦੀ ਰਾਡ ਨਾਲ ਹਮਲਾ ਕੀਤਾ, ਉਸ ਦੇ ਸਿਰ ‘ਤੇ ਸੱਟ ਲੱਗ ਗਈ ਅਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।

ਬੇਦਖਲ ਕਰਨ ਤੋਂ ਬਾਅਦ ਰਹਿ ਰਿਹਾ ਸੀ ਨਾਲ

ਲੜਕੀ ਦੇ ਪਿਤਾ ਸੂਰਜ ਨੇ ਦੱਸਿਆ ਕਿ ਉਹ ਖਾਣ-ਪੀਣ ਦੇ ਸਮਾਨ ਦੀ ਰੇਹੜੀ ਲਗਾਉਂਦਾ ਹੈ। ਉਹਨਾਂ ਦਾ ਲੜਕਾ ਰੋਜ਼ ਉਹਨਾਂ ਅਤੇ ਰਿਸ਼ਤੇਦਾਰਾਂ ਕੋਲੋਂ ਪੈਸੇ ਮੰਗਦਾ ਰਹਿੰਦਾ ਜੇਕਰ ਕੋਈ ਨਾ ਦਿੰਦਾ ਤਾਂ ਝਗੜਾ ਕਰਦਾ। ਜਿਸ ਕਾਰਨ ਉਹਨਾਂ ਨੇ ਲੜਕੇ ਨੂੰ ਬੇਦਖਲ ਕਰ ਦਿੱਤਾ। ਜਿਸ ਤੋਂ ਬਾਅਦ ਵੀ ਉਹ ਘਰ ਵਿੱਚ ਰਹਿੰਦਾ ਰਿਹਾ ਅਤੇ ਕਿਸੇ ਨਾਲ ਕਿਸੇ ਬਹਾਨੇ ਉਹਨਾਂ ਨਾਲ ਲੜਾਈ ਕਰਦਾ।

ਵੀਡੀਓ ਬਣਾਉਣ ਨੂੰ ਲੈ ਕੇ ਹੋਇਆ ਵਿਵਾਦ

ਲੜਕੇ ਸਤੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਭੈਣ ਉਸ ਦੇ ਪਿਤਾ ਨਾਲ ਹੋ ਰਹੇ ਝਗੜੇ ਦੀ ਵੀਡੀਓ ਬਣਾ ਰਹੀ ਸੀ, ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੀ ਭੈਣ, ਪਿਤਾ, ਮਾਂ ਅਤੇ ਜਵਾਈ ਨੇ ਉਸ ਦੀ ਕੁੱਟਮਾਰ ਕੀਤੀ। ਲੜਕੇ ਨੇ ਦੱਸਿਆ ਕਿ ਉਹ ਵੀ ਰੇਹੜੀ ਲਗਾਉਂਦਾ ਹੈ। ਬਾਕੀ ਸਾਰੇ ਮਿਲਕੇ ਉਸਦੀ ਰੇਹੜੀ ਹਟਾਉਣਾ ਚਾਹੁੰਦੇ ਹਨ।

ਜਿਸ ਮਾਮਲੇ ਵਿੱਚ ਉਹ ਆਪਣੇ ਪਿਤਾ ਨਾਲ ਗੱਲ ਕਰ ਰਿਹਾ ਸੀ, ਉਸ ਵਿੱਚ ਇੱਕ ਵੀਡੀਓ ਬਣਾਉਣ ਕਾਰਨ ਝਗੜਾ ਹੋਇਆ ਸੀ, ਫਿਲਹਾਲ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਜਾ ਰਹੀ ਹੈ ਅਤੇ ਪੁਲਿਸ ਹੀ ਮਾਮਲੇ ਦੀ ਜਾਂਚ ਕਰਕੇ ਅਸਲੀਅਤ ਸਾਹਮਣੇ ਲਿਆਵੇਗੀ।

Exit mobile version