ਫਰੀਦਕੋਟ ‘ਚ ਐਨਕਾਊਂਟਰ, ਪੁਲਿਸ ਨੇ ਗੈਂਗਸਟਰ ਸਿੰਮਾ ਬਹਿਬਲ ਦੇ 2 ਗੁਰਗੇ ਕੀਤੇ ਕਾਬੂ

Updated On: 

08 Jan 2025 07:39 AM

ਪੁਲਿਸ ਨੇ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨਜਦੀਕ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ ਵਜੋਂ ਹੋਈ ਹੈ

ਫਰੀਦਕੋਟ ਚ ਐਨਕਾਊਂਟਰ, ਪੁਲਿਸ ਨੇ ਗੈਂਗਸਟਰ ਸਿੰਮਾ ਬਹਿਬਲ ਦੇ 2 ਗੁਰਗੇ ਕੀਤੇ ਕਾਬੂ
Follow Us On

ਫਰੀਦਕੋਟ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਬੰਬੀਹਾ ਗੈਗ ਦੇ ਏ ਕੈਟਾਗਿਰੀ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਬਹਿਬਲ ਦੇ 2 ਸਾਥੀਆਂ ਨੂੰ ਫਰੀਦਕੋਟ ਦੇ ਬੀੜ ਸਿੱਖਾ ਵਾਲਾ ਨਜਦੀਕ ਮੁਠਭੇੜ ਤੋਂ ਬਾਅਦ ਕਾਬੂ ਕੀਤਾ ਗਿਆ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੈਂਗਸਟਰ ਹਰਸਿਮਰਨਜੀਤ ਉਰਫ ਸਿੰਮਾ ਜਿਸ ਉੱਪਰ ਕਤਲ, ਨਸ਼ੇ, ਚੋਰੀ, ਖੋਹ ਅਤੇ ਅਸਲੇ ਐਕਟ ਤਹਿਤ ਕਰੀਬ 26 ਮੁਕੱਦਮੇ ਦਰਜ ਰਜਿਸਟਰ ਹਨ, ਉਸ ਦੇ ਸਾਥੀ ਫਰੀਦਕੋਟ ਦੇ ਏਰੀਆਂ ਵਿੱਚ ਘੁੰਮ ਰਹੇ ਹਨ।

ਗੈਂਗਟਰ ਸਿੰਮਾ ਬਹਿਬਲ ਦੇ 2 ਗੁਰਗੇ ਕਾਬੂ

ਜਿਸ ‘ਤੇ ਸੀ.ਆਈ.ਏ ਜੈਤੋ ਅਤੇ ਥਾਣਾ ਜੈਤੋ ਦੀਆਂ ਟੀਮਾਂ ਵੱਲੋਂ ਬੀੜ ਸਿੱਖਾ ਵਾਲਾ ਨਜਦੀਕ ਨਾਕਾ ਲਗਾਇਆ ਹੋਇਆ ਸੀ, ਉਸ ਸਮੇਂ ਇਹ ਦੋਸ਼ੀ ਫੋਰਚਿਊਨਰ ਗੱਡੀ ਉੱਪਰ ਆਉਦੇ ਦਿਖਾਈ ਦਿੱਤੇ ਜਿਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨਾਂ ਨੇ ਪੁਲਿਸ ਟੀਮ ਤੇ ਹਮਲਾ ਕਰ ਦਿੱਤਾ। ਜਿਸ ਵਿੱਚ ਸਰਕਾਰੀ ਗੱਡੀ ਉੱਪਰ ਵੀ 03 ਫਾਇਰ ਲੱਗੇ ਅਤੇ ਮੌਕੇ ਤੋ ਭੱਜਣ ਦੀ ਕੋਸ਼ਿਸ਼ ਕੀਤੀ। ਜਿਸ ਦੇ ਜਵਾਬ ਵਿੱਚ ਪੁਲਿਸ ਨੇ ਆਤਮਰੱਖਿਆ ਵਿੱਚ ਕਾਰਵਾਈ ਕਰਦਿਆ ਜਵਾਬੀ ਫਾਇਰਿੰਗ ਕੀਤੀ। ਜਿਸ ਵਿੱਚ ਇਹ 02 ਮੁਲਜ਼ਮ ਜਖਮੀ ਹੋ ਗਏ।

ਸੁਖਜੀਤ ਸਿੰਘ ਤੇ ਹਰਮਨਦੀਪ ਸਿੰਘ ਵਜੋਂ ਹੋਈ ਦੋਵਾਂ ਦੀ ਪਛਾਣ

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਉਰਫ ਸੁੱਖ ਰੋਮਾਣਾ ਉਰਫ ਕਾਲਾ ਪੁੱਤਰ ਬਲਜੀਤ ਸਿੰਘ ਵਾਸੀ ਰੋਮਾਣਾ ਅਲਬੇਲ ਸਿੰਘ ਅਤੇ ਹਰਮਨਦੀਪ ਸਿੰਘ ਉਰਫ ਰੂਸ਼ਾ ਪੁੱਤਰ ਜੋਰਾ ਸਿੰਘ ਵਾਸੀ ਬਹਿਬਲ ਕਲਾ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਇਨ੍ਹਾਂ ਤੋ ਇੱਕ ਪਿਸਟਲ .315 ਬੋਰ ਅਤੇ ਇੱਕ ਪਿਸਟਲ .32 ਬੋਰ ਅਤੇ 06 ਕਾਰਤੂਸ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ ਇਨ੍ਹਾਂ ਦੀ ਫੋਰਚਿਊਨਰ ਗੱਡੀ ਵੀ ਜਬਤ ਕੀਤੀ ਗਈ ਹੈ। ਜਿਸ ਉੱਤੇ ਉਹ ਸਵਾਰ ਹੋ ਕੇ ਆ ਰਹੇ ਸਨ।

SSP ਫ਼ਰੀਦਕੋਟ ਪ੍ਰਗਿਆ ਜੈਨ ਨੇ ਕਿਹਾ ਕਿ ਪੰਜਾਬ ਪੁਲਿਸ ਸੰਗਠਿਤ ਅਪਰਾਧ ਨੂੰ ਖਤਮ ਕਰਨ ‘ਤੇ ਪੰਜਾਬ ਭਰ ਵਿੱਚ ਸ਼ਾਤੀ ਤੇ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।