ਫਰੀਦਕੋਟ ‘ਚ ਗੁਰਦੁਆਰਾ ਖਜਾਨਚੀ ਦੀ ਕੁੱਟਮਾਰ, ਕੇਸਾਂ ਦੀ ਬੇਅਦਬੀ ਦੇ ਲੱਗੇ ਇਲਜ਼ਾਮ
Faridkot Crime: ਜਾਣਕਾਰੀ ਦਿੰਦਿਆ ਪੀੜਤ ਦੇ ਭਰਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਗੋਲੇਵਾਲਾ 'ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਚਲਦੇ ਉਹਨਾਂ ਦੇ ਪਿੰਡ ਕਾਬਲ ਵਾਲਾ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਮੀਟਿੰਗ ਰੱਖੀ ਗਈ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਵੇਲੇ ਗੁਰਦੁਆਰਾ ਸਾਹਿਬ 'ਚ ਨਹੀਂ ਰਹਿੰਦਾ।
Faridkot Crime: ਫਰੀਦਕੋਟ ਜਿਲ੍ਹੇ ਦੇ ਪਿੰਡ ਕਾਬਲ ਵਾਲਾ ਵਿੱਚ ਕੁਝ ਲੋਕਾਂ ਵਲੋਂ ਪਿੰਡ ਦੀ ਗੁਰਦੁਆਰਾ ਕਮੇਟੀ ਦੇ ਬਜ਼ੁਰਗ ਖਜਾਨਚੀ ਦੀ ਕੁੱਟਮਾਰ ਕੀਤੀ ਹੈ। ਉਨ੍ਹਾਂ ‘ਤੇ ਪੱਗ ਉਤਾਰਨ ਅਤੇ ਕੇਸਾਂ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਟਮਾਰ ਦੀ ਪੂਰੀ ਵਾਰਦਾਤ CCTV ਕੈਮਰੇ ਵਿਚ ਕੈਦ ਹੋ ਗਈ ਹੈ। ਜਖ਼ਮੀ ਹਾਲਤ ‘ਚ ਬਜ਼ੁਰਗ ਖਜਾਨਚੀ ਨੂੰ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਦਿੰਦਿਆ ਪੀੜਤ ਦੇ ਭਰਾ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਗੋਲੇਵਾਲਾ ‘ਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਦੇ ਚਲਦੇ ਉਹਨਾਂ ਦੇ ਪਿੰਡ ਕਾਬਲ ਵਾਲਾ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਮੀਟਿੰਗ ਰੱਖੀ ਗਈ ਸੀ। ਪਿੰਡ ਦੇ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਸਿੰਘ ਰਾਤ ਵੇਲੇ ਗੁਰਦੁਆਰਾ ਸਾਹਿਬ ‘ਚ ਨਹੀਂ ਰਹਿੰਦਾ। ਨੇੜਲੇ ਪਿੰਡਾਂ ਵਿਚ ਹੋ ਰਹੀ ਬੇਅਦਬੀ ਵਰਗੀਆਂ ਘਟਨਾਵਾਂ ਕੀਤੇ ਉਹਨਾਂ ਦੇ ਪਿੰਡ ਨਾ ਵਾਪਰ ਇਸ ਲਈ ਗੁਰਦੁਆਰਾ ਸਾਹਿਬ ਵਿਚ ਪੱਕੇ ਤੌਰ ‘ਤੇ ਗ੍ਰੰਥੀ ਸਿੰਘ ਰੱਖਣ ਬਾਰੇ ਗੱਲਬਾਤ ਕੀਤੀ ਜਾ ਰਹੀ ਸੀ।
ਇਸ ਮਾਮਲੇ ‘ਚ ਪਿੰਡ ਦੇ ਹੀ ਗੁਰਲਾਲ ਸਿੰਘ ਨਾਮ ਦਾ ਵਿਅਕਤੀ ਆਪਣੇ 2-3 ਹੋਰ ਸਾਥੀਆਂ ਸਮੇਤ ਗੁਰਦੁਆਰਾ ਸਾਹਿਬ ‘ਚ ਪਹੁੰਚ ਗਿਆ। ਉਸ ਨੇ ਆਉਂਦਿਆ ਹੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਖਜਾਨਚੀ ਕਸ਼ਮੀਰ ਸਿੰਘ ਜੋ ਗੁਰਸਿਖ ਹਨ ਉਨ੍ਹਾਂ ਦੀ ਕੁੱਟਮਾਰ ਕਰਨ ਲੱਗ ਗਏ। ਉਹਨਾਂ ਦੀ ਉਮਰ ਕਰੀਬ 70 ਸਾਲ ਸੀ। ਉਹਨਾਂ ਦੱਸਿਆ ਕਿ ਕੁੱਟਮਾਰ ਦੌਰਾਨ ਕਸ਼ਮੀਰ ਸਿੰਘ ਜਖਮੀ ਹੋ ਗਿਆ ਤੇ ਉਸ ਦੀ ਪੱਗ ਵੀ ਉਤਾਰੀ ਗਈ। ਇਸ ਦੌਰਾਨ ਕੇਸਾਂ ਦੀ ਵੀ ਬੇਅਦਬੀ ਕੀਤੀ ਗਈ। ਉਹਨਾਂ ਕਿਹਾ ਕਿ ਇਸ ਵਕਤ ਕਸ਼ਮੀਰ ਸਿੰਘ ਫਰੀਦਕੋਟ ਦੇ GGS ਮੈਡੀਕਲ ਹਸਪਤਾਲ਼ ਵਿਚ ਦਾਖਲ ਹੈ ਜਿਥੇ ਉਸ ਦਾ ਇਲਾਜ ਚੱਲ ਰਿਹਾ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਸ ਪੂਰੇ ਮਾਮਲੇ ਬਾਰੇ ਜਦ ਪੁਲਿਸ ਚੌਂਕੀ ਗੋਲੇਵਾਲਾ ਦੇ ਇੰਚਾਰਜ ਚਮਕੌਰ ਸਿੰਘ ਨਾਲ ਗੱਲ ਕੀਤੀ ਗਈ। ਉਹਨਾਂ ਕਿਹਾ ਕਸ਼ਮੀਰ ਸਿੰਘ ਫਰੀਦਕੋਟ ਦੇ GGS ਮੈਡੀਕਲ ਹਸਪਤਾਲ ‘ਚ ਦਾਖਲ ਹੈ, ਜਿਸ ਵਲੋਂ ਗੁਰਲਾਲ ਸਿੰਘ ਵਗੈਰਾ ਤੇ ਕੁੱਟਮਾਰ ਦੇ ਇਲਜ਼ਾਮ ਲਗਾਏ ਗਏ ਹਨ। ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਵਿਚ ਜੋ ਵੀ ਤੱਥ ਸਾਹਮਣੇ ਆਉਣਗੇ ਉਸੇ ਮੁਤਾਬਿਕ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।