ਨਕਲੀ ਪੁਲਿਸ ਮੁਲਾਜ਼ਮ ਬਣ ਕਰਦੇ ਸਨ ਠੱਗੀਆਂ, ਗਿੱਦੜਬਾਹਾ ‘ਚ ਪੁਲਿਸ ਨੇ ਕੀਤਾ ਕਾਬੂ

Updated On: 

11 Aug 2025 19:34 PM IST

ਮੁਖੀ ਦੀਪਿਕਾ ਕੰਬੋਜ ਨੇ ਦੱਸਿਆ ਕੀ ਪੁਲਿਸ ਦੇ ਨਾਮ 'ਤੇ ਪੈਸੇ ਲੈਣ ਦੀ ਲਗਾਤਾਰ ਆ ਰਹੀਆਂ ਸ਼ਿਕਾਇਤਾਂ 'ਤੇ ਟ੍ਰੇਸ ਕਰਦਿਆਂ ਪੁਲਿਸ ਦੇ ਹੱਥ ਦੋ ਨਕਲੀ ਪੁਲਿਸ ਵਾਲੇ ਲੱਗੇ ਹਨ। ਇਸ ਸੱਭ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲ ਕਰਦੇ ਸੀ। ਪੁਲਿਸ ਨੂੰ ਤਿੰਨ ਮਾਮਲੇ ਦਰਜ ਕੀਤੇ ਸਨ ਅਤੇ ਥਾਣਾ ਮੁਖੀ ਨੇ ਦੱਸਿਆ ਕੀ ਹੁਣ ਤੱਕ ਇਹ 7 ਲੋਕਾਂ ਕੋਲੋਂ ਪੈਸੇ ਲਏ ਮਨੇ ਹਨ।

ਨਕਲੀ ਪੁਲਿਸ ਮੁਲਾਜ਼ਮ ਬਣ ਕਰਦੇ ਸਨ ਠੱਗੀਆਂ, ਗਿੱਦੜਬਾਹਾ ਚ ਪੁਲਿਸ ਨੇ ਕੀਤਾ ਕਾਬੂ
Follow Us On

ਬੀਤੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਮੁਕਤਸਰ ਦੇ ਹਲਕਾ ਗਿਦੜਬਾਹਾ ‘ਚ ਪੁਲਿਸ ਦੀ ਵਰਦੀ ਵਿੱਚ ਦੁਕਾਨਦਾਰਾਂ ਕੋਲੋਂ ਬਹਾਨੇ ਲਗਾ ਓਨਲਾਈਨ ਕੈਸ਼ ਦੇਣ ਦੇ ਨਾਮ ‘ਤੇ ਠੱਗੀ ਕਰਨ ਵਾਲੇ ਬਹਰੁਪਿਆ ਕਾਬੂ ਕੀਤਾ ਸੀ। ਇਹ ਪੁਲਿਸ ਦੇ ਨਾਮ ‘ਤੇ ਲੋਕਾਂ ਨੂੰ ਡਰਾ ਕੇ ਪੈਸੇ ਵਸੂਲ ਕਰਦੇ ਸਨ। ਜਿਨ੍ਹਾਂ ਨੂੰ ਪਕੜਣ ਵਿੱਚ ਪੁਲਿਸ ਨੇ ਸਫ਼ਲਤਾ ਹਾਸਲ ਕੀਤੀ ਹੈ। ਮੁਢਲੀਂ ਪੁੱਛਗਿੱਛ ਦੋਰਾਨ ਹੁਣ ਤੱਕ ਸਤ ਵਿਅਕਤੀਆਂ ਕੋਲੋਂ ਪੈਸੇ ਲੈ ਚੁਕੇ ਸਨ।

ਗਿੱਦੜ੍ਬਾਹਾ ਦੀ ਥਾਣਾ ਮੁਖੀ ਦੀਪਿਕਾ ਕੰਬੋਜ ਨੇ ਦੱਸਿਆ ਕੀ ਪੁਲਿਸ ਦੇ ਨਾਮ ‘ਤੇ ਪੈਸੇ ਲੈਣ ਦੀ ਲਗਾਤਾਰ ਆ ਰਹੀਆਂ ਸ਼ਿਕਾਇਤਾਂ ‘ਤੇ ਟ੍ਰੇਸ ਕਰਦਿਆਂ ਪੁਲਿਸ ਦੇ ਹੱਥ ਦੋ ਨਕਲੀ ਪੁਲਿਸ ਵਾਲੇ ਲੱਗੇ ਹਨ। ਇਸ ਸੱਭ ਭੋਲੇ-ਭਾਲੇ ਲੋਕਾਂ ਨੂੰ ਡਰਾ ਧਮਕਾ ਕੇ ਪੈਸੇ ਵਸੂਲ ਕਰਦੇ ਸੀ। ਪੁਲਿਸ ਨੂੰ ਤਿੰਨ ਮਾਮਲੇ ਦਰਜ ਕੀਤੇ ਸਨ ਅਤੇ ਥਾਣਾ ਮੁਖੀ ਨੇ ਦੱਸਿਆ ਕੀ ਹੁਣ ਤੱਕ ਇਹ 7 ਲੋਕਾਂ ਕੋਲੋਂ ਪੈਸੇ ਲਏ ਮਨੇ ਹਨ। ਪਕੜੇ ਗਏ ਦੋਨਾਂ ਵਿਚੋਂ ਇੱਕ ਤੇ NDPC ਐਕਟ ਦਾ ਮਾਮਲਾ ਪਹਿਲਾਂ ਵੀ ਦਰਜ ਹੈ।

ਥਾਣਾ ਮੁਖੀ ਨੇ ਕਿਹਾ ਹੈ ਕਿ ਪੁਲਿਸ ਨੇ ਦੋਨਾਂ ਨੂੰ ਪਕੜ, ਹੁਣ ਪੁਲਿਸ ਇਹਨਾਂ ਕੋਲੋਂ ਹੋਰ ਗਹਰਾਈ ਨਾ ਪੁੱਛਗਿੱਛ ਕਰਨ ਲੱਗੀ ਹੈ। ਇਸ ਵਾਰਦਾਤ ‘ਚ ਹੋਰ ਕਿੰਨੇ ਵਿਅਕਤੀਆਂ ਕੋਲੋਂ ਪੈਸੇ ਲਏ ਤੇ ਕਦੋਂ ਤੋਂ ਇਹ ਨਕਲੀ ਪੁਲਿਸ ਬਣ ਕੰਮ ਕਰਦੇ ਆ ਰਹੇ ਹਨ ਇਸ ਦੀ ਜਾਣਕਾਰੀ ਮਿਲੇਗੀ। ਨਾਲ ਹੀ ਥਾਣਾ ਮੁਖੀ ਨੇ ਕਿਹਾ ਹੈ ਕਿ ਇਸ ਤਰ੍ਹਾਂ ਦਾ ਕੋਈ ਹੋਰ ਮਾਮਲਾ ਜੇਕਰ ਸਾਹਮਣੇ ਆਵੇ ਤਾਂ ਪੁਲਿਸ ਨੂੰ ਦੱਸਿਆ ਜਾਵੇ।