Sambhav Jain Kidnapping: ਲੁਧਿਆਣਾ ‘ਚ ਪੁਲਿਸ ਨਾਲ ਮੁੱਠਭੇੜ ਦੌਰਾਨ ਦੋ ਗੈਂਗਸਟਰ ਢੇਰ, ਇਕ ASI ਜ਼ਖ਼ਮੀ
Encounter in Police & Kidnappers: 18 ਨਵੰਬਰ ਨੂੰ ਲੁਧਿਆਣਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਨੂਰਵਾਲਾ ਰੋਡ ਇਲਾਕੇ ਵਿੱਚ ਹੌਜ਼ਰੀ ਫੈਕਟਰੀ ਚਲਾਉਣ ਵਾਲੇ ਕਾਰੋਬਾਰੀ ਸੰਭਵ ਜੈਨ ਉਰਫ਼ ਸ਼ੋਬੀ ਨੂੰ ਮੁਲਜ਼ਮਾਂ ਨੇ ਅਗਵਾ ਕਰ ਲਿਆ ਸੀ। ਦੋਸ਼ੀ ਨੇ ਸੰਭਵ ਦੀ ਪਤਨੀ ਨੂੰ ਫੋਨ ਕਰਕੇ ਨਕਦੀ ਅਤੇ ਗਹਿਣਿਆਂ ਦੀ ਮੰਗ ਕੀਤੀ ਸੀ।
ਪੰਜਾਬ ਦੇ ਲੁਧਿਆਣਾ ‘ਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁੱਠਭੇੜ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਦੋ ਬਦਮਾਸ਼ਾਂ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ। ਇੱਕ ਏਐਸਆਈ ਜ਼ਖ਼ਮੀ ਹੈ। ਇਹ ਘਟਨਾ ਟਿੱਪਾ ਪੁਲ ਨੇੜੇ ਵਾਪਰੀ। ਪੁਲਿਸ ਨੇ ਇਹ ਵੱਡੀ ਕਾਰਵਾਈ ਵਪਾਰੀ ਸੰਭਵ ਜੈਨ ਦੀ ਲੁੱਟ ਅਤੇ ਅਗਵਾ ਦੇ ਮਾਮਲੇ ਵਿੱਚ ਕੀਤੀ ਹੈ।
18 ਨਵੰਬਰ ਨੂੰ ਲੁਧਿਆਣਾ ਦੇ ਸਭ ਤੋਂ ਭੀੜ-ਭੜੱਕੇ ਵਾਲੇ ਇਲਾਕੇ ਨੂਰਵਾਲਾ ਰੋਡ ਇਲਾਕੇ ਵਿੱਚ ਹੌਜ਼ਰੀ ਫੈਕਟਰੀ ਚਲਾਉਣ ਵਾਲੇ ਕਾਰੋਬਾਰੀ ਸੰਭਵ ਜੈਨ ਉਰਫ਼ ਸ਼ੋਬੀ ਨੂੰ ਮੁਲਜ਼ਮਾਂ ਨੇ ਅਗਵਾ ਕਰ ਲਿਆ ਸੀ। ਦੋਸ਼ੀ ਨੇ ਸੰਭਵ ਦੀ ਪਤਨੀ ਨੂੰ ਫੋਨ ਕਰਕੇ ਨਕਦੀ ਅਤੇ ਗਹਿਣਿਆਂ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਹ ਜੈਨ ਨੂੰ ਕਰੀਬ ਦੋ-ਤਿੰਨ ਘੰਟੇ ਤੱਕ ਸ਼ਹਿਰ ਵਿੱਚ ਘੁੰਮਾਉਂਦੇ ਰਹੇ।
ਇਸ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਨੂੰ ਫੜਨ ਲਈ ਜਾਲ ਵਿਛਾਇਆ। ਇਸ ਸਬੰਧੀ ਸੂਚਨਾ ਮਿਲਣ ਤੇ ਮੁਲਜ਼ਮਾਂ ਨੇ ਸੰਭਵ ਜੈਨ ਦੇ ਪੱਟ ਤੇ ਗੋਲੀ ਮਾਰ ਕੇ ਉਨ੍ਹਾਂ ਨੂੰ ਜਗਰਾਉਂ ਪੁਲ ਨੇੜੇ ਸੁੱਟ ਦਿੱਤਾ। ਉਹ ਉਥੋਂ ਸੰਭਵ ਜੈਨ ਦੀ ਕਾਰ ਵਿਚ ਫਰਾਰ ਹੋ ਗਏ। ਜੈਨ ਹੌਜ਼ਰੀ ਦੇ ਮਾਲਕ ਸੰਭਵ ਜੈਨ ਦੀ ਨੂਰਵਾਲਾ ਰੋਡ ਤੇ ਹੌਜ਼ਰੀ ਦੀ ਫੈਕਟਰੀ ਹੈ। ਜਿੱਥੇ ਹੌਜ਼ਰੀ ਦਾ ਸਮਾਨ ਤਿਆਰ ਕੀਤਾ ਜਾਂਦਾ ਹੈ। ਉਹ ਸਿੱਧ ਸ਼ਰਮਨ ਜੀ ਫੈਬਰਿਕਸ ਦੇ ਮਾਲਿਕ ਪ੍ਰੇਮ ਸਾਗਰ ਜੈਨ ਦੇ ਭਤੀਜਾ ਹਨ।
ਹਰਿਦੁਆਰ ਵਿੱਚ ਮਿਲੀ ਕਾਰ
ਕਾਰੋਬਾਰੀ ਦੀ ਕਾਰ ਉਤਰਾਖੰਡ ਦੇ ਹਰਿਦੁਆਰ ਤੋਂ ਬਰਾਮਦ ਹੋਈ ਹੈ। ਇਹ ਕਾਰ ਇੱਕ ਦਿਨਲੁਧਿਆਣਾ ਦੇ ਫੋਕਲ ਪੁਆਇੰਟ ਇਲਾਕੇ ਵਿੱਚ ਇੱਕ ਘਰ ਦੇ ਬਾਹਰ ਖੜ੍ਹੀ ਰਹੀ। ਮੁਲਜ਼ਮ ਅਗਲੇ ਦਿਨ ਉਥੋਂ ਭੱਜ ਗਏ। ਪੁਲਿਸ ਨੇ ਕਾਰ ਦੀ ਲੋਕੇਸ਼ਨ ਪਹਿਲਾਂ ਰੋਪੜ ਅਤੇ ਬਾਅਦ ਵਿੱਚ ਅੰਬਾਲਾ ਵਿੱਚ ਲੱਭੀ। ਇਸ ਤੋਂ ਬਾਅਦ ਹਰਿਆਣਾ ਪੁਲਿਸ ਨਾਲ ਸੰਪਰਕ ਕਰਕੇ ਮਾਮਲੇ ਦੀ ਜਾਂਚ ਨੂੰ ਅੱਗੇ ਵਧਾਇਆ ਗਿਆ ਤਾਂ ਪਤਾ ਲੱਗਾ ਕਿ ਕਾਰ ਉਤਰਾਖੰਡ ਦੇ ਹਰਿਦੁਆਰ ਵੱਲ ਗਈ ਸੀ। ਇਸ ਤੋਂ ਬਾਅਦ ਕਮਿਸ਼ਨਰੇਟ ਪੁਲਿਸ ਨੇ ਉਤਰਾਖੰਡ ਦੀ ਹਰਿਦੁਆਰ ਪੁਲਿਸ ਨਾਲ ਸੰਪਰਕ ਕੀਤਾ। ਜਦੋਂ ਜਾਂਚ ਕੀਤੀ ਗਈ ਤਾਂ ਉੱਥੋਂ ਕਾਰ ਬਰਾਮਦ ਹੋਈ।