ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦਾ ਮਾਮਲਾ, ਮੁਲਜ਼ਮ ਦਿਵਯਾਂਸ਼ੂ ਨੂੰ ਤਿਹਾੜ ਤੋਂ ਪਟਿਆਲਾ ਜੇਲ੍ਹ ਕੀਤਾ ਜਾਵੇਗਾ ਸ਼ਿਫਟ

Updated On: 

21 Jul 2025 12:34 PM IST

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਵੱਲੋਂ ਵਕੀਲ ਨੂੰ ਤਿੰਨ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਬੁਰੀ ਤਰ੍ਹਾਂ ਦੇ ਨਾਲ ਜਖ਼ਮੀ ਕਰ ਦਿੱਤਾ ਗਿਆ। ਜਿਸ ਦੇ ਚਲਦੇ ਜਖ਼ਮੀ ਵਕੀਲ ਨੂੰ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ ਅਤੇ ਪੁਲਿਸ ਵੱਲੋ ਮੌਕੇ 'ਤੇ ਪਹੁੰਚ ਜਾਂਚ ਕੀਤੀ ਜਾ ਰਹੀ ਹੈ।

ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਤੇ ਹਮਲੇ ਦਾ ਮਾਮਲਾ, ਮੁਲਜ਼ਮ ਦਿਵਯਾਂਸ਼ੂ ਨੂੰ ਤਿਹਾੜ ਤੋਂ ਪਟਿਆਲਾ ਜੇਲ੍ਹ ਕੀਤਾ ਜਾਵੇਗਾ ਸ਼ਿਫਟ
Follow Us On

2022 ਵਿੱਚ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲਾ ਹੋਇਆ ਸੀ। ਜਿਸ ਦੇ ਚਲਦਿਆਂ ਦਿਵਯਾਂਸ਼ੂ ਨੂੰ ਹੁਣ ਤਿਹਾੜ ਜੇਲ੍ਹ ਤੋਂ ਪੰਜਾਬ ਲਿਆਂਦਾ ਜਾਵੇਗਾ ਅਤੇ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਰੱਖਿਆ ਗਿਆ ਸੀ। ਦੱਸ ਦਈਏ ਕਿ ਮੋਹਾਲੀ ਕੋਰਟ ਨੇ ਇਸ ਸਬੰਧੀ ਤਿਹਾੜ ਜੇਲ੍ਹ ਦੇ ਡਿਪਟੀ ਸੁਪਰਡੈਂਟ ਨੂੰ ਅਰਜ਼ੀ ਭੇਜੀ ਹੈ।

ਦਰਅਸਲ, ਦਿਵਯਾਂਸ਼ੂ ਨੂੰ ਦਿੱਲੀ ਵਿੱਚ ਚੱਲ ਰਹੇ ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਹੈ, ਜਦੋਂ ਕਿ ਉਸ ਖਿਲਾਫ ਪੰਜਾਬ ਦੇ ਮੋਹਾਲੀ ਅਤੇ ਅੰਮ੍ਰਿਤਸਰ ਵਿੱਚ ਮਾਮਲੇ ਅਜੇ ਵੀ ਚੱਲ ਰਹੇ ਹਨ।

ਇਸ ਕਾਰਨ ਕਰਕੇ ਉਸ ਨੂੰ ਹੁਣ ਪੰਜਾਬ ਦੀ ਪਟਿਆਲਾ ਜੇਲ੍ਹ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਇਸ ਮਾਮਲੇ ਦੇ ਤਿੰਨ ਹੋਰ ਮੁਲਜ਼ਮਾਂ – ਹਰਵਿੰਦਰ ਸਿੰਘ ਰਿੰਦਾ, ਲਖਵੀਰ ਸਿੰਘ ਲੰਡਾ ਅਤੇ ਦੀਪਕ ਨੂੰ ਭਗੌੜਾ ਐਲਾਨਣ ਦੀ ਪ੍ਰਕਿਰਿਆ ਵੀ ਪੁਲਿਸ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ਪੰਜ ਮੁਲਜ਼ਮਾਂ ਲਈ ਪ੍ਰੋਡਕਸ਼ਨ ਵਾਰੰਟ ਜਾਰੀ

ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਵਿੱਚ ਨਾਮਜ਼ਦ ਪੰਜ ਮੁਲਜ਼ਮਾਂ, ਗੁਰਪਿੰਦਰ ਸਿੰਘ ਉਰਫ਼ ਪਿੰਦਾ, ਨਿਸ਼ਾਨ ਸਿੰਘ, ਚੜ੍ਹਤ ਸਿੰਘ, ਵਿਕਾਸ ਕੁਮਾਰ ਅਤੇ ਬਲਜਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਜਾ ਰਿਹਾ ਹੈ। ਇਸ ਦਾ ਨੋਟਿਸ ਲੈਂਦੇ ਹੋਏ ਅਦਾਲਤ ਨੇ ਇਨ੍ਹਾਂ ਸਾਰੇ ਮੁਲਜ਼ਮਾਂ ਲਈ 19 ਅਗਸਤ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਹਨ।

ਦੋਸ਼ੀ ਨਿਸ਼ਾਨ ਸਿੰਘ ਵੱਲੋਂ ਧਾਰਾ 207 ਸੀਆਰਪੀਸੀ ਤਹਿਤ ਦਾਇਰ ਅਰਜ਼ੀ ਦੀ ਸੁਣਵਾਈ ਵੀ 19 ਅਗਸਤ ਨੂੰ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਅਦਾਲਤ ਉਸੇ ਦਿਨ ਦੋ ਹੋਰ ਅਰਜ਼ੀਆਂ ‘ਤੇ ਵੀ ਸੁਣਵਾਈ ਕਰੇਗੀ, ਜਿਨ੍ਹਾਂ ਵਿੱਚੋਂ ਇੱਕ ਚਲਾਨ ਦੀ ਕਾਪੀ ਨਾਲ ਸਬੰਧਤ ਹੈ ਅਤੇ ਦੂਜੀ ਸੋਹਾਣਾ ਥਾਣੇ ਦੇ ਐਸਐਚਓ ਵੱਲੋਂ ਦਾਇਰ ਅਰਜ਼ੀ ਹੈ।

ਜਾਂਚ ‘ਚ ਸਾਹਮਣੇ ਆਇਆ ਟੁਕੜੇ ਇੱਕ ਰਾਕੇਟ ਲਾਂਚਰ ਦੇ ਸਨ

ਇਸ ਮਾਮਲੇ ਦੀ ਫੋਰੈਂਸਿਕ ਰਿਪੋਰਟ ਵਿੱਚ ਇਹ ਸਪੱਸ਼ਟ ਹੋ ਗਿਆ ਹੈ ਕਿ ਘਟਨਾ ਤੋਂ ਕੁਝ ਦੂਰੀ ‘ਤੇ ਮਿਲੇ ਹਿੱਸੇ ਇੱਕ ਰਾਕੇਟ ਲਾਂਚਰ ਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਰੁਪਿੰਦਰ ਸਿੰਘ ਪਿੰਦਾ, ਲਖਬੀਰ ਸਿੰਘ ਲੰਡਾ, ਹਰਿੰਦਰ ਸਿੰਘ ਰਿੰਦਾ ਅਤੇ ਦੀਪਕ ਨੂੰ ਵੀ ਨਾਮਜ਼ਦ ਕੀਤਾ ਹੈ। ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਸ਼ਾਮਲ ਦਿਵਯਾਂਸ਼ੂ ਉਰਫ਼ ਨੂੰ ਜਾਂਚ ਵਿੱਚ ਬਾਲਗ ਐਲਾਨਿਆ ਗਿਆ ਹੈ।

ਜਾਂਚ ਤੋਂ ਸਾਬਤ ਹੋਇਆ ਕਿ ਉਹ ਇੱਕ ਬਹੁਤ ਹੀ ਸ਼ਕਤੀਸ਼ਾਲੀ ਅਤੇ ਗੰਭੀਰ ਅਪਰਾਧੀ ਹੈ। ਇਸ ਮਾਮਲੇ ਵਿੱਚ ਪਾਕਿਸਤਾਨ ਵਿੱਚ ਲੁਕੇ ਹੋਏ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ, ਵਿਦੇਸ਼ ਵਿੱਚ ਰਹਿੰਦੇ ਲਖਵੀਰ ਸਿੰਘ ਲੰਡਾ ਅਤੇ ਸੁਰਖਪੁਰ ਨਿਵਾਸੀ ਦੀਪਕ ਨੂੰ ਭਗੌੜਾ ਐਲਾਨਣ ਦੀ ਕਾਰਵਾਈ ਚੱਲ ਰਹੀ ਹੈ।

Related Stories