ਸੰਕੇਤਕ ਤਸਵੀਰ
ਅਮ੍ਰਿਤਸਰ ਨਿਊਜ: ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ
ਕਸਟਮ ਵਿਭਾਗ (ਕਸਟਮ ਵਿਭਾਗ) ਨੇ 29 ਲੱਖ ਰੁਪਏ ਦੀਆਂ ਸਿਗਰਟਾਂ ਦੀ ਖੇਪ ਫੜੀ ਹੈ। ਤਸਕਰ ਸਿਗਰਟਾਂ ਨੂੰ ਨਾਈਕੀ ਦੇ ਬੂਟਾਂ ਦੀ ਆੜ ਵਿੱਚ ਦੁਬਈ ਤੋਂ ਭਾਰਤ ਲੈ ਕੇ ਆਏ ਸਨ। ਫਿਲਹਾਲ ਅੰਮ੍ਰਿਤਸਰ ਕਸਟਮ ਵਿਭਾਗ ਨੇ ਖੇਪ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਖੇਪ ਨਾਈਕੀ ਦੇ ਜੁੱਤੇ ਦੇ ਕਾਲੇ ਪੈਕਟਾਂ ਵਿੱਚ ਛੁਪਾ ਕੇ ਲਿਆਂਦੀ ਜਾ ਰਹੀ ਸੀ।
ਸਿਗਰਟਾਂ ਦੀ ਕੁੱਲ ਗਿਣਤੀ 2.60 ਲੱਖ
ਜਾਣਕਾਰੀ ਅਨੁਸਾਰ ਕਸਟਮ ਵਿਭਾਗ ਵੱਲੋਂ ਜਦੋਂ ਖੇਪ ਖੋਲ੍ਹ ਕੇ ਜਾਂਚ ਸ਼ੁਰੂ ਕੀਤੀ ਗਈ ਤਾਂ ਉਸ ਵਿੱਚੋਂ 2.60 ਲੱਖ ਸਿਗਰੇਟ ਬਰਾਮਦ ਹੋਈਆਂ। ਜਿਸ ਦੀ ਅੰਤਰਰਾਸ਼ਟਰੀ ਕੀਮਤ 29.5 ਲੱਖ ਰੁਪਏ ਦੇ ਕਰੀਬ ਦੱਸੀ ਜਾ ਰਹੀ ਹੈ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਖੇਪ ਨੂੰ ਆਰਡਰ ਕਰਨ ਅਤੇ ਭੇਜਣ ਵਾਲੇ ਵਿਅਕਤੀ ਦੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਦੁਬਈ ਤੋਂ ਸਮਾਨ ਲਿਆ ਕੇ ਭਾਰਤ ਅੰਦਰ ਕਰਦੇ ਹਨ ਤਸਕਰੀ
ਕਸਟਮ ਵਿਭਾਗ ਨੇ ਬੀਤੇ ਦਸੰਬਰ ਮਹੀਨੇ ਵਿਚ ਵੀ ਇਕ ਔਰਤ ਅਤੇ ਇਕ ਲੜਕੇ ਨੂੰ ਗ੍ਰਿਫਤਾਰ ਕੀਤਾ ਸੀ ਜੋ ਤਸਕਰੀ ਦੇ ਮੰਤਵ ਨਾਲ
ਜਾਅਲੀ ਕਰੰਸੀ ਲੈ ਕੇ ਦੁਬਈ ਜਾ ਰਹੇ ਸਨ । ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ ਬੀਤੇ ਸਾਲ ਦਸੰਬਰ ਮਹੀਨੇ ਵਿਚ ਇਕ ਔਰਤ ਨੁੰ ਕਾਬੂ ਕੀਤਾ ਸੀ ਜੋ 18.18 ਲੱਖ ਰੁਪਏ ਦੀ ਵਿਦੇਸ਼ੀ ਕਰੰਸੀ ਲੈ ਕੇ ਦੁਬਈ ਜਾ ਰਹੀ ਸੀ। ਤਲਾਸ਼ੀ ਲੈਣ ‘ਤੇ ਉਸ ਕੋਲੋਂ 4.10 ਲੱਖ ਦੇ ਯੂਰੋ, 4.53 ਲੱਖ ਪੌਂਡ, 7.91 ਲੱਖ ਦੇ ਆਸਟ੍ਰੇਲੀਅਨ ਡਾਲਰ ਅਤੇ ਹੋਰ ਕਰੰਸੀ ਬਰਾਮਦ ਹੋਈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ