ਲੁਧਿਆਣਾ ‘ਚ ਪਟਾਕੇ ਚਲਾਉਣ ਨੂੰ ਲੈ ਕੇ 2 ਧਿਰਾਂ ‘ਚ ਝੜਪ, ਹਸਪਤਾਲ ਕਰਵਾਇਆ ਦਾਖਲ – Punjabi News

ਲੁਧਿਆਣਾ ‘ਚ ਪਟਾਕੇ ਚਲਾਉਣ ਨੂੰ ਲੈ ਕੇ 2 ਧਿਰਾਂ ‘ਚ ਝੜਪ, ਹਸਪਤਾਲ ਕਰਵਾਇਆ ਦਾਖਲ

Updated On: 

31 Oct 2024 09:57 AM

ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚੇਤਨ ਜਿਸ ਨੇ ਗਲੀ ਦੇ ਵਿੱਚ ਆਪਣੀ ਦੁਕਾਨ ਦੇ ਅੱਗੇ ਪਟਾਕਾ ਚਲਾਇਆ ਸੀ ਤੇ ਇਸ ਦੌਰਾਨ ਨਾਲ ਦੇ ਗੁਆਂਢੀਆਂ ਨੇ ਉਸ ਨੂੰ ਪਟਾਕੇ ਚਲਾਉਣ ਤੋਂ ਰੋਕਿਆ। ਹਾਲਾਂਕਿ ਸਾਰੀ ਗੱਲ ਕੱਲ੍ਹ ਖਤਮ ਹੋ ਗਈ ਸੀ, ਪਰ ਅੱਜ ਉਹਨਾਂ ਕਿਹਾ ਕਿ ਪਰਿਵਾਰ ਵਾਲਿਆਂ ਨੇ ਅਚਾਨਕ ਹਮਲਾ ਕਰ ਦਿੱਤਾ।

ਲੁਧਿਆਣਾ ਚ ਪਟਾਕੇ ਚਲਾਉਣ ਨੂੰ ਲੈ ਕੇ 2 ਧਿਰਾਂ ਚ ਝੜਪ, ਹਸਪਤਾਲ ਕਰਵਾਇਆ ਦਾਖਲ
Follow Us On

ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੇ ਵਿੱਚ ਪੈਂਦੀ ਚਿਮਨੀ ਰੋਡ ‘ਤੇ ਦੋ ਧਿਰਾਂ ਵਿਚਕਾਰ ਪਟਾਕੇ ਚਲਾਉਣ ਨੂੰ ਲੈ ਕੇ ਖੂਨੀ ਝੜਪ ਹੋ ਗਈ। ਇਸ ਵਿੱਚ 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਇਨ੍ਹਾਂ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਝੜਪ ਦੇ ਵਿੱਚ ਜ਼ਖ਼ਮੀ ਹੋਏ ਦੋਵਾਂ ਧਿਰਾਂ ਵੱਲੋਂ ਇੱਕ ਦੂਜੇ ‘ਤੇ ਇਲਜ਼ਾਮ ਲਗਾਏ ਗਏ ਹਨ।

ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਚੇਤਨ ਜਿਸ ਨੇ ਗਲੀ ਦੇ ਵਿੱਚ ਆਪਣੀ ਦੁਕਾਨ ਦੇ ਅੱਗੇ ਪਟਾਕਾ ਚਲਾਇਆ ਸੀ ਤੇ ਇਸ ਦੌਰਾਨ ਨਾਲ ਦੇ ਗੁਆਂਢੀਆਂ ਨੇ ਉਸ ਨੂੰ ਪਟਾਕੇ ਚਲਾਉਣ ਤੋਂ ਰੋਕਿਆ। ਹਾਲਾਂਕਿ ਸਾਰੀ ਗੱਲ ਕੱਲ੍ਹ ਖਤਮ ਹੋ ਗਈ ਸੀ, ਪਰ ਅੱਜ ਉਹਨਾਂ ਕਿਹਾ ਕਿ ਪਰਿਵਾਰ ਵਾਲਿਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਕਰਕੇ ਉਹ ਅਤੇ ਉਸ ਦਾ ਭਰਾ ਦੋਵੇਂ ਜ਼ਖਮੀ ਹੋ ਗਏ। ਉਹਨਾਂ ਕਿਹਾ ਕਿ ਉਹ ਸਿਰਫ ਛੁਡਵਾਉਣ ਲਈ ਗਿਆ ਸੀ, ਪਰ ਉਸ ਤੇ ਵੀ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਇੱਟਾ ਪੱਥਰ ਚਲਾਏ ਗਏ।

ਜਦੋਂ ਕਿ ਦੂਜੀ ਧਿਰ ਨੇ ਕਿਹਾ ਹੈ ਕਿ ਗਲੀ ਵਿੱਚ ਪਟਾਕੇ ਚਲਾਏ ਜਾ ਰਹੇ ਸਨ। ਉਹਨਾਂ ਨੇ ਕਿਹਾ ਕਿ ਉਹਨਾਂ ਦੇ ਘਰ ਅੱਗੇ ਨਾ ਚਲਾਉਣ ਕਿਉਂਕਿ ਉਹਨਾਂ ਦੇ ਘਰ ਛੋਟਾ ਬੱਚਾ ਹੈ, ਪਰ ਇਸ ਦੌਰਾਨ ਉਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਕੱਲ੍ਹ ਸਾਰੀ ਗੱਲ ਖਤਮ ਹੋ ਗਈ ਸੀ, ਪਰ ਅੱਜ ਉਹਨਾਂ ਨੇ ਆਪਣੇ ਕੁਝ ਸਾਥੀਆਂ ਦੇ ਨਾਲ ਸਾਡੇ ਘਰ ਦੇ ਇੱਟਾਂ ਰੋੜਿਆਂ ਦੇ ਨਾਲ ਹਮਲਾ ਕਰ ਦਿੱਤਾ। ਇਸ ਵਿੱਚ ਸਾਡੇ ਇੱਕ ਵਿਅਕਤੀ ਦੀਆਂ ਸੱਟਾਂ ਲੱਗੀਆਂ ਹਨ। ਮਹਿਲਾ ਨੇ ਕਿਹਾ ਕਿ ਉਹ ਜਾਣ-ਬੁਝ ਕੇ ਸਾਡੇ ਘਰ ਦੇ ਅੱਗੇ ਪਟਾਕੇ ਚਲਾ ਰਹੇ ਸਨ। ਵਾਰ-ਵਾਰ ਰੋਕਣ ‘ਤੇ ਵੀ ਉਹ ਨਹੀਂ ਰੁਕੇ। ਇਸ ਕਰਕੇ ਇਹ ਪੂਰਾ ਵਿਵਾਦ ਹੋਇਆ ਹੈ।

ਪੁਲਿਸ ਨੇ ਮੌਕੇ ‘ਤੇ ਪਹੁੰਚ ਕੀਤੀ ਕਾਰਵਾਈ

ਮੌਕੇ ‘ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਸ਼ਿਮਲਾਪੁਰੀ ਪੁਲਿਸ ਸਟੇਸ਼ਨ ਦੇ ਅਧੀਨ ਪੈਂਦੇ ਇਲਾਕੇ ਦਾ ਇਹ ਮਾਮਲਾ ਹੈ ਅਤੇ ਅਸੀਂ ਆ ਕੇ ਮਾਮਲਾ ਸ਼ਾਂਤ ਕਰਵਾਇਆ ਹੈ। ਉਹਨਾਂ ਕਿਹਾ ਕਿ 2 ਦਿਨਾਂ ਵਿਚਕਾਰ ਝਗੜਾ ਹੋਇਆ ਹੈ। ਜਿਨ੍ਹਾਂ ਨੇ ਇੱਕ ਦੂਜੇ ਦੇ ਇੱਟਾਂ ਰੋੜੇ ਚਲਾਏ ਹਨ। ਉਹਨਾਂ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਦਰਵਾਜ਼ੇ ਘਰ ਵਾਲਿਆਂ ਨੇ ਲਗਾ ਲਏ ਹਨ ਅਤੇ ਉਹ ਖੁਦ ਛੱਤ ‘ਤੇ ਚੜੇ ਹੋਏ ਸਨ। ਫਿਲਹਾਲ ਹਾਲਾਤ ਕਾਬੂ ਹਨ।

Exit mobile version