ਚੰਡੀਗੜ੍ਹ ਕਲੱਬ ਬੰਬ ਧਮਾਕਾ ਮਾਮਲੇ ‘ਚ 2 ਨਵੀਆਂ ਸੀਸੀਟੀਵੀ ਫੁਟੇਜ ਆਈਆਂ ਸਾਹਮਣੇ, ਪੁਲਿਸ ਵੱਲੋਂ ਭਾਲ ਜਾਰੀ

Updated On: 

27 Nov 2024 15:55 PM

ਚੰਡੀਗੜ੍ਹ ਦੇ ਅਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਜ਼ਿਲ੍ਹਾ ਸੈੱਲ ਅਤੇ ਪੁਲਿਸ ਸਟੇਸ਼ਨ ਮਾਮਲੇ ਦੀ ਜਾਂਚ ਕਰ ਰਹੇ ਹਨ। ਟੀਮਾਂ ਚੰਡੀਗੜ੍ਹ ਲਾਈਟ ਪੁਆਇੰਟ ਅਤੇ ਚੌਰਾਹਿਆਂ ਦੇ ਕੈਮਰਿਆਂ ਦੀ ਸਕੈਨਿੰਗ ਕਰਨ ਤੋਂ ਬਾਅਦ ਮੁਹਾਲੀ ਦੇ ਏਅਰਪੋਰਟ ਰੋਡ 'ਤੇ ਆਈਸ਼ਰ ਲਾਈਟ ਪੁਆਇੰਟ 'ਤੇ ਪਹੁੰਚੀਆਂ। ਇੱਥੋਂ ਤੱਕ ਕਿ ਮੁਲਜ਼ਮ ਕੈਮਰੇ 'ਤੇ ਨਜ਼ਰ ਆਏ। ਮੁਲਜ਼ਮਾਂ ਨੂੰ ਆਈਸ਼ਰ ਲਾਈਟ ਪੁਆਇੰਟ ਨੇੜੇ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਦੇਖਿਆ ਗਿਆ। ਜਿਸ ਵਿੱਚ ਬਾਈਕ ਸਵਾਰ ਤੇਜ਼ੀ ਨਾਲ ਜਾ ਰਹੇ ਹਨ।

ਚੰਡੀਗੜ੍ਹ ਕਲੱਬ ਬੰਬ ਧਮਾਕਾ ਮਾਮਲੇ ਚ 2 ਨਵੀਆਂ ਸੀਸੀਟੀਵੀ ਫੁਟੇਜ ਆਈਆਂ ਸਾਹਮਣੇ, ਪੁਲਿਸ ਵੱਲੋਂ ਭਾਲ ਜਾਰੀ

ਚੰਡੀਗੜ੍ਹ ਕਲੱਬ ਬੰਬ ਧਮਾਕਾ ਮਾਮਲਾ ਵਿੱਚ 2 ਨਵੀਆਂ ਸੀਸੀਟੀਵੀ ਫੁਟੇਜ ਆਈਆਂ ਸਾਹਮਣੇ

Follow Us On

ਚੰਡੀਗੜ੍ਹ ਦੇ ਸੈਕਟਰ-24 ਸਥਿਤ ਦੋ ਕਲੱਬਾਂ ਦੇ ਬਾਹਰ ਬੰਬ ਧਮਾਕੇ ਕਰਨ ਵਾਲੇ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਪੁਲਿਸ ਚੰਡੀਗੜ੍ਹ ਤੋਂ ਮੁਹਾਲੀ ਦੇ ਰਸਤੇ ਪਟਿਆਲਾ ਰੋਡ ‘ਤੇ ਸਥਿਤ ਟੋਲ ਪਲਾਜ਼ਾ ‘ਤੇ ਪੁੱਜੀ। ਇਸ ਦੌਰਾਨ ਪੁਲਿਸ ਨੂੰ 2 ਸੀਸੀਟੀਵੀ ਫੁਟੇਜ ਮਿਲੀਆਂ ਹਨ। ਬਾਈਕ ਸਵਾਰ ਬਦਮਾਸ਼ ਮਾਲ, ਘਰ ਦੇ ਬਾਹਰ ਤੇ ਆਈਸ਼ਰ ਲਾਈਟ ਪੁਆਇੰਟ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ‘ਚ ਕੈਦ ਹੋਏ ਹਨ। ਦੋਵੇਂ ਥਾਵਾਂ ‘ਤੇ ਮੁਲਜ਼ਮ ਤੇਜ਼ ਰਫ਼ਤਾਰ ਨਾਲ ਬਾਈਕ ‘ਤੇ ਜਾਂਦੇ ਹੋਏ ਨਜ਼ਰ ਆ ਰਹੇ ਹਨ।

ਮੁਹਾਲੀ ਤੋਂ ਬਾਅਦ ਉਹ ਗਾਇਬ ਹੋ ਗਏ। ਇਸ ਤੋਂ ਬਾਅਦ ਉਹ ਕਿਸੇ ਵੀ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਨਹੀਂ ਆਏ। ਪੁਲਿਸ ਵੱਲੋਂ ਮੁਹਾਲੀ ਅਤੇ ਨੇੜਲੇ ਇਲਾਕੀਆਂ ਵਿੱਚ ਲਗੇ ਕੈਮਰਿਆਂ ਨੂੰ ਸਕੈਨ ਕੀਤਾ ਜਾ ਰਿਹਾ ਹੈ।

ਕ੍ਰਾਈਮ ਬ੍ਰਾਂਚ ਵੱਲੋਂ ਇਸ ਮਾਮਲੇ ਨੂੰ ਲੈ ਕੇ ਬਹੁਤ ਹੀ ਗਹਿਣਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਕਲੱਬ ਸੰਚਾਲਕਾਂ ਤੇ ਕਲੱਬ ਬਾਊਂਸਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ। ਪੁਲਿਸ ਇਸ ਮਾਮਲੇ ਨੂੰ ਫਿਰੌਤੀ ਨਾਲ ਜੋੜ ਕੇ ਵੀ ਦੇਖ ਰਹੀ ਹੈ ਕਿਉਂਕਿ ਕਈ ਕਲੱਬ ਮਾਲਕਾਂ ਨੂੰ ਫਿਰੌਤੀ ਦੀਆਂ ਕਾਲਾਂ ਆਈਆਂ ਹਨ। ਇਸ ਮਾਮਲੇ ਵਿੱਚ ਵੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੋਸਟ ਵਿੱਚ ਕਿਹਾ ਗਿਆ ਹੈ ਕਿ ਇਹ ਹਮਲਾ ਪ੍ਰੋਟੈਕਸ਼ਨ ਮਨੀ ਨਾ ਦੇਣ ਕਾਰਨ ਕੀਤਾ ਗਿਆ ਹੈ।

ਹੁਣ ਤੱਕ ਪੁਲਿਸ ਨੂੰ ਜਾਂਚ ਵਿੱਚ ਕੀ ਮਿਲਿਆ

ਚੰਡੀਗੜ੍ਹ ਦੇ ਅਪਰੇਸ਼ਨ ਸੈੱਲ, ਕ੍ਰਾਈਮ ਬ੍ਰਾਂਚ, ਜ਼ਿਲ੍ਹਾ ਸੈੱਲ ਅਤੇ ਪੁਲਿਸ ਸਟੇਸ਼ਨ ਮਾਮਲੇ ਦੀ ਜਾਂਚ ਕਰ ਰਹੇ ਹਨ। ਟੀਮਾਂ ਚੰਡੀਗੜ੍ਹ ਲਾਈਟ ਪੁਆਇੰਟ ਅਤੇ ਚੌਰਾਹਿਆਂ ਦੇ ਕੈਮਰਿਆਂ ਦੀ ਸਕੈਨਿੰਗ ਕਰਨ ਤੋਂ ਬਾਅਦ ਮੁਹਾਲੀ ਦੇ ਏਅਰਪੋਰਟ ਰੋਡ ‘ਤੇ ਆਈਸ਼ਰ ਲਾਈਟ ਪੁਆਇੰਟ ‘ਤੇ ਪਹੁੰਚੀਆਂ। ਇੱਥੋਂ ਤੱਕ ਕਿ ਮੁਲਜ਼ਮ ਕੈਮਰੇ ‘ਤੇ ਨਜ਼ਰ ਆਏ। ਮੁਲਜ਼ਮਾਂ ਨੂੰ ਆਈਸ਼ਰ ਲਾਈਟ ਪੁਆਇੰਟ ਨੇੜੇ ਇੱਕ ਘਰ ਦੇ ਬਾਹਰ ਲੱਗੇ ਸੀਸੀਟੀਵੀ ਵਿੱਚ ਦੇਖਿਆ ਗਿਆ। ਜਿਸ ਵਿੱਚ ਬਾਈਕ ਸਵਾਰ ਤੇਜ਼ੀ ਨਾਲ ਜਾ ਰਹੇ ਹਨ।

ਦੋਵੇਂ ਮੁਲਜ਼ਮ ਮੁਹਾਲੀ ਏਅਰਪੋਰਟ ਚੌਕ ਵੱਲ ਭੱਜਦੇ ਨਜ਼ਰ ਆ ਰਹੇ ਹਨ। ਮੁਲਜ਼ਮਾਂ ਨੇ ਹੈਲਮੇਟ ਪਹਿਨੇ ਹੋਏ ਸਨ ਅਤੇ ਉਨ੍ਹਾਂ ਦੇ ਸਰੀਰ ਕੱਪੜੇ ਨਾਲ ਢਕੇ ਹੋਏ ਸਨ। ਘਟਨਾ ਤੋਂ ਬਾਅਦ ਮੁਲਜ਼ਮ ਕਿਤੇ ਨਹੀਂ ਰੁਕਿਆ। ਜਿਸ ਕਾਰਨ ਪੁਲਿਸ ਉਨ੍ਹਾਂ ਦੀ ਬਾਈਕ ਦਾ ਨੰਬਰ ਨੋਟ ਨਹੀਂ ਕਰ ਸਕੀ। ਇੱਕ ਹੋਰ ਵੱਡਾ ਕਾਰਨ ਇਹ ਸੀ ਕਿ ਉਸ ਸਮੇਂ ਹਨੇਰਾ ਸੀ। ਪੁਲਿਸ ਦਾ ਮੰਨਣਾ ਹੈ ਕਿ ਇਸ ਘਟਨਾ ਨੂੰ ਪੂਰੀ ਯੋਜਨਾਬੰਦੀ ਨਾਲ ਅੰਜਾਮ ਦਿੱਤਾ ਗਿਆ ਹੈ। ਉਨ੍ਹਾਂ ਨੂੰ ਸ਼ਹਿਰ ਵਿੱਚ ਦਾਖਲ ਹੋਣ ਅਤੇ ਭੱਜਣ ਦੇ ਰਸਤਿਆਂ ਬਾਰੇ ਪਹਿਲਾਂ ਹੀ ਪਤਾ ਸੀ।

ਏਅਰਪੋਰਟ ਰੋਡ ਦੇ ਆਲੇ-ਦੁਆਲੇ ਬਹੁਤ ਸਾਰੇ ਪਿੰਡ ਹਨ। ਪੁਲਿਸ ਨੇ ਏਅਰਪੋਰਟ ਰੋਡ ਰਾਹੀਂ ਪਟਿਆਲਾ ਰੋਡ ‘ਤੇ ਆਉਂਦੇ ਟੋਲ ਪਲਾਜ਼ਾ ਦੇ ਸੀਸੀਟੀਵੀ ਕੈਮਰੇ ਵੀ ਚੈੱਕ ਕੀਤੇ ਪਰ ਹਾਲੇ ਤੱਕ ਪੁਲਿਸ ਨੂੰ ਕੋਈ ਲੀਡ ਨਹੀਂ ਮਿਲੀ। ਪੁਲਿਸ ਨੂੰ ਸ਼ੱਕ ਹੈ ਕਿ ਮੁਲਜ਼ਮ ਜਾਂ ਤਾਂ ਏਅਰਪੋਰਟ ਚੌਕ ਤੋਂ ਲਾਂਡਰਾ ਰੋਡ ਵੱਲ ਭੱਜ ਗਏ ਹਨ ਜਾਂ ਨੇੜਲੇ ਪਿੰਡ ਵਿੱਚ ਦਾਖ਼ਲ ਹੋ ਗਏ ਅਤੇ ਉਥੋਂ ਗਾਈਬ ਹੋ ਗਏ।

Exit mobile version