ਪੰਜਾਬ ‘ਚ 15 ਅਗਸਤ ਤੋਂ ਪਹਿਲਾਂ BKI ਦੀ ਸਾਜ਼ਿਸ਼ ਨਾਕਾਮ, ਦੋ ਮੁਲਜ਼ਮ ਹੈਂਡ ਗ੍ਰਨੇਡ ਤੇ ਪਿਸਟਲ ਸਮੇਤ ਗ੍ਰਿਫ਼ਤਾਰ

Updated On: 

14 Aug 2025 15:16 PM IST

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜਪੀ, ਪੰਜਾਬ) ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਯੂਕੇ, ਅਮਰੀਕਾ ਤੇ ਯੂਰਪ 'ਚ ਬੈਠੇ ਹੈਂਡਲਰਾਂ ਦੇ ਨਿਰਦੇਸ਼ 'ਤੇ ਕੰਮ ਕਰ ਰਹੇ ਹਨ। ਉਹ ਗ੍ਰਨੇਡ ਦਾ ਇਸਤੇਮਾਲ ਕਰ ਸਰਕਾਰੀ ਦਫਤਰਾਂ ਤੇ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰੱਚ ਰਹੇ ਸਨ।

ਪੰਜਾਬ ਚ 15 ਅਗਸਤ ਤੋਂ ਪਹਿਲਾਂ BKI ਦੀ ਸਾਜ਼ਿਸ਼ ਨਾਕਾਮ, ਦੋ ਮੁਲਜ਼ਮ ਹੈਂਡ ਗ੍ਰਨੇਡ ਤੇ ਪਿਸਟਲ ਸਮੇਤ ਗ੍ਰਿਫ਼ਤਾਰ
Follow Us On

ਪੰਜਾਬ ਪੁਲਿਸ ਨੇ ਸੁਤੰਤਰਤਾ ਦਿਵਸ ‘ਤੇ ਪੰਜਾਬ ‘ਚ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਫਿਰੋਜ਼ਪੁਰ ‘ਚ ਕਾਊਂਟਰ ਇੰਟੈਲੀਜੈਂਸ ਟੀਮ ਨੇ ਸੂਚਨਾ ਦੇ ਆਧਾਰ ਦੇ ਤੋਂ ਮੁਲਜ਼ਮ ਗ੍ਰਿਫ਼ਤਾਰ ਕੀਤੇ ਹਨ। ਇਨ੍ਹਾਂ ਵੱਲੋਂ ਅੱਤਵਾਦੀ ਸਾਜ਼ਿਸ਼ ਨੂੰ ਅੰਜ਼ਾਮ ਦਿਤਾ ਜਾਣਾ ਸੀ ਤੇ ਇਸ ਦਾ ਪਲਾਨ ਪਾਕਿਸਤਾਨ ‘ਚ ਲੁਕੇ ਬੱਬਰ ਖਾਲਸਾ ਇੰਟਰਨੈਸ਼ਲ ਦੇ ਆਪਰੇਟਿਵ ਹਰਵਿੰਦਰ ਸਿੰਘ ਰਿੰਦਾ ਦੁਆਰਾ ਰਚਿਆ ਗਿਆ ਸੀ। ਰਿੰਦਾ ਨੂੰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦਾ ਸਮਰਥਨ ਪ੍ਰਾਪਤ ਹੈ।

ਡਾਇਰੈਕਟਰ ਜਨਰਲ ਆਫ ਪੁਲਿਸ (ਡੀਜਪੀ, ਪੰਜਾਬ) ਨੇ ਜਾਣਕਾਰੀ ਦਿੱਤੀ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਯੂਕੇ, ਅਮਰੀਕਾ ਤੇ ਯੂਰਪ ਚ ਬੈਠੇ ਹੈਂਡਲਰਾਂ ਦੇ ਨਿਰਦੇਸ਼ ਤੇ ਕੰਮ ਕਰ ਰਹੇ ਸਨ। ਉਹ ਗ੍ਰਨੇਡ ਦਾ ਇਸਤੇਮਾਲ ਕਰ ਸਰਕਾਰੀ ਦਫਤਰਾਂ ਤੇ ਪ੍ਰੋਗਰਾਮਾਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਰੱਚ ਰਹੇ ਸਨ।

ਦੋ ਹੈਂਡ ਗ੍ਰਨੇਡ ਬਰਾਮਦ

ਗ੍ਰਿਫ਼ਤਾਰੀ ਦੌਰਾਨ ਪੁਲਿਸ ਨੇ ਦੋਵੇਂ ਮੁਲਜ਼ਮਾਂ ਤੋਂ ਹੈਂਡ ਗ੍ਰਨੇਡ, ਇੱਕ ਬਰੇਟਾ 9 ਐਮਐਮ ਪਿਸਟਲ ਤੇ 5 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਮੇਂ ਰਹਿੰਦੇ ਹੋਏ ਕਾਰਵਾਈ ਕੀਤੀ ਗਈ ਤੇ ਵੱਡੇ ਅੱਤਵਾਦੀ ਹਮਲੇ ਨੂੰ ਰੋਕ ਦਿੱਤਾ ਗਿਆ, ਜਿਸ ਨਾਲ ਸੁਤੰਤਰਤਾ ਦਿਵਸ ਸਮਾਰੋਹ ਤੇ ਪੰਜਾਬ ਦੀ ਸੁਰੱਖਿਆ ਤੋਂ ਗੰਭੀਰ ਖ਼ਤਰਾ ਟੱਲ ਗਿਆ ਹੈ।