ਬਿਆਸ ਦੇ ਸਠਿਆਲਾ ਪਿੰਡ ਵਿੱਚ ਸਾਬਕਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ, ਮੁਲਜ਼ਮ ਫਰਾਰ

Updated On: 

23 Oct 2024 16:26 PM IST

Amritsar Crime News: ਇਸ ਕਤਲ ਪਿੱਛੇ ਪਰਿਵਾਰ ਨੇ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਰੰਜਿਸ਼ ਤੋਂ ਇਨਕਾਰ ਕੀਤਾ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਜਾ ਝਗੜਾ ਨਹੀਂ ਸੀ। ਵਾਰਦਾਤ ਦਾ ਪਤਾ ਚਲਦਿਆਂ ਹੀ ਉਹ ਸਾਰੇ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਹੈ। ਡੂੰਘੇ ਸਦਮੇ ਵਿੱਚ ਗਏ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਛੇਤੀ ਤੋਂ ਛੇਤੀ ਇਨਸਾਫ ਦੀ ਮੰਗ ਕੀਤੀ ਹੈ।

ਬਿਆਸ ਦੇ ਸਠਿਆਲਾ ਪਿੰਡ ਵਿੱਚ ਸਾਬਕਾ ਸਰਪੰਚ ਦੇ ਪਤੀ ਦਾ ਗੋਲੀ ਮਾਰ ਕੇ ਕਤਲ, ਮੁਲਜ਼ਮ ਫਰਾਰ

ਬਿਆਸ ਦੇ ਸਠਿਆਲਾ ਪਿੰਡ 'ਚ ਸਾਬਕਾ ਸਰਪੰਚ ਦੇ ਪਤੀ ਦਾ ਕਤਲ, ਮੁਲਜ਼ਮ ਫਰਾਰ

Follow Us On

ਅੰਮ੍ਰਿਤਸਰ ਦੇ ਹਲਕਾ ਬਿਆਸ ਦੇ ਪਿੰਡ ਸਠਿਆਲਾ ਤੋਂ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇੱਥੋਂ ਦੀ ਦਾਣਾ ਮੰਡੀ ਵਿੱਚ ਬੁੱਧਵਾਰ ਨੂੰ ਦਿਨ ਦਿਹਾੜੇ ਆੜਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਆੜਤੀ ਪਿੰਡ ਦੀ ਸਾਬਕਾ ਸਰਪੰਚ ਦਾ ਪਤੀ ਸੀ। ਮ੍ਰਿਤਕ ਦਾ ਨਾਂ ਗੁਰਦੀਪ ਸਿੰਘ ਗੋਖਾ ਦੱਸਿਆ ਜਾ ਰਿਹਾ ਹੈ। ਪੁਲਿਸ ਮੁਤਾਬਕ, ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਫਰਾਰ ਹੋ ਗਏ।

ਪੁਲਿਸ ਮੁਤਾਬਕ, ਤਿੰਨ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਤੇ ਉਨ੍ਹਾਂ ਨੇ ਗੋਖਾ ਤੇ ਅਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੌਰਾਨ ਪੰਜ ਦੇ ਕਰੀਬ ਗੋਲੀਆਂ ਆੜਤੀ ਗੋਖਾ ਨੂੰ ਲੱਗੀਆਂ। ਉਨ੍ਹਾਂ ਨੂੰ ਫੌਰਨ ਬਾਬਾ ਬਕਾਲਾ ਦੇ ਸਿਵਲ ਹਸਪਤਾਲ ਵੀ ਦਾਖਲ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ।

ਮਾਮਲੇ ਦੀ ਜਾਂਚ ਕਰ ਰਹੀ ਪੁਲਿਸ

ਇਸ ਮੌਕੇ ਜਾਂਚ ਅਧਿਕਾਰੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ ਡੇਢ ਵਜੇ ਸੂਚਨਾ ਮਿਲੀ ਕਿ ਕੁਲਦੀਪ ਸਿੰਘ ਗੋਖਾ ਦਾ ਕਤਲ ਕਰ ਦਿੱਤਾ ਗਿਆ ਹੈ। ਉਹ ਦਾਣਾ ਮੰਡੀ ਵਿੱਚ ਆੜਤੀ ਦਾ ਕੰਮ ਕਰਦਾ ਸੀ। ਵਾਰਦਾਤ ਨੂੰ ਅੰਜਾਮ ਦੇਣ ਲਈ ਮੋਟਰਸਾਈਕਲ ਤੇ ਤਿੰਨ ਅਨਪਛਾਤੇ ਨੌਜਵਾਨ ਆਏ ਤੇ ਗੋਖਾ ਤੇ ਅਨ੍ਹੇਵਾਹ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ।

ਪੁਲਿਸ ਅਧਿਕਾਰੀ ਨੇ ਅੱਗ ਦੱਸਿਆ ਕਿ ਬਕਾਲਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਵੀ ਤਰ੍ਹਾਂ ਦੀ ਪੁਰਾਣੀ ਰੰਜਿਸ਼ ਦਾ ਮਾਮਲਾ ਤਾਂ ਨਹੀਂ ਦੱਸਿਆ ਜਾ ਰਿਹਾ, ਪਰ ਫਿਰ ਵੀ ਜਾਂਚ ਤੋਂ ਬਾਅਦ ਹੀ ਸਾਰੀ ਸਥਿਤੀ ਸਾਫ ਹੋ ਸਕੇਗੀ।

Related Stories