ਬਠਿੰਡਾ ‘ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਕਣਕ ਵੇਚਣ ਨੂੰ ਲੈ ਕੇ ਹੋਇਆ ਸੀ ਝਗੜਾ

gobind-saini-bathinda
Updated On: 

20 Apr 2025 20:09 PM

ਸੁਖਪਾਲ ਸਿੰਘ ਨੂੰ ਛਾਤੀ ਵਿੱਚ ਦੋ ਗੋਲੀਆਂ ਅਤੇ ਪੱਟ ਵਿੱਚ ਇੱਕ ਗੋਲੀ ਲੱਗੀ। ਸਥਾਨਕ ਹੈਲਪਲਾਈਨ ਵੈਲਫੇਅਰ ਸੋਸਾਇਟੀ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ। ਜ਼ਖਮੀ ਸੁਖਪਾਲ ਨੂੰ ਪਹਿਲਾਂ ਸਿਵਲ ਹਸਪਤਾਲ ਰਾਮਾਂ ਮੰਡੀ ਲਿਜਾਇਆ ਗਿਆ। ਉੱਥੋਂ ਦੇਰ ਸ਼ਾਮ ਉਨ੍ਹਾਂ ਨੂੰ ਏਮਜ਼, ਬਠਿੰਡਾ ਰੈਫਰ ਕਰ ਦਿੱਤਾ ਗਿਆ।

ਬਠਿੰਡਾ ਚ ਪਿਓ ਨੇ ਪੁੱਤ ਨੂੰ ਮਾਰੀ ਗੋਲੀ, ਕਣਕ ਵੇਚਣ ਨੂੰ ਲੈ ਕੇ ਹੋਇਆ ਸੀ ਝਗੜਾ

ਸੰਕੇਤਕ ਤਸਵੀਰ

Follow Us On

ਬਠਿੰਡਾ ‘ਚ ਕਣਕ ਦੀ ਵਾਢੀ ਕਰਦੇ ਸਮੇਂ ਇੱਕ ਪੁੱਤਰ ਨੇ ਆਪਣੇ ਪਿਤਾ ਨੂੰ ਗੋਲੀ ਮਾਰ ਦਿੱਤੀ। ਇਹ ਘਟਨਾ ਕਣਕ ਵੇਚਣ ਨੂੰ ਲੈ ਕੇ ਹੋਏ ਝਗੜੇ ਦੌਰਾਨ ਵਾਪਰੀ ਹੈ। ਜਗਤਾਰ ਸਿੰਘ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਪਿਤਾ ਸੁਖਪਾਲ ਸਿੰਘ ਨੂੰ 3 ਵਾਰ ਗੋਲੀ ਮਾਰੀ। ਘਟਨਾ ਤਲਵੰਡੀ ਸਾਬੋ ਦੇ ਪਿੰਡ ਕਮਾਲੂ ਦੀ ਹੈ।

ਸੁਖਪਾਲ ਸਿੰਘ ਨੂੰ ਛਾਤੀ ‘ਚ 2 ਗੋਲੀਆਂ ਤੇ ਪੱਟ ਵਿੱਚ ਇੱਕ ਗੋਲੀ ਲੱਗੀ। ਸਥਾਨਕ ਹੈਲਪਲਾਈਨ ਵੈਲਫੇਅਰ ਸੋਸਾਇਟੀ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ। ਜ਼ਖਮੀ ਸੁਖਪਾਲ ਨੂੰ ਪਹਿਲਾਂ ਸਿਵਲ ਹਸਪਤਾਲ ਰਾਮਾਂ ਮੰਡੀ ਲਿਜਾਇਆ ਗਿਆ। ਉੱਥੋਂ ਦੇਰ ਸ਼ਾਮ ਉਨ੍ਹਾਂ ਨੂੰ ਏਮਜ਼, ਬਠਿੰਡਾ ਰੈਫਰ ਕਰ ਦਿੱਤਾ ਗਿਆ।

ਸੁਖਪਾਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਕਣਕ ਘਰ ਰੱਖਣਾ ਚਾਹੁੰਦਾ ਸੀ। ਉਸਦਾ ਛੋਟਾ ਪੁੱਤਰ ਜਗਤਾਰ ਸਾਰੀ ਕਣਕ ਵੇਚਣ ਲਈ ਜ਼ਿੱਦ ਕਰ ਰਿਹਾ ਸੀ। ਇਸ ਮਾਮਲੇ ਨੂੰ ਲੈ ਕੇ ਵਿਵਾਦ ਹੋਇਆ। ਗੁੱਸੇ ਵਿੱਚ, ਜਗਤਾਰ ਨੇ ਸ਼ਨੀਵਾਰ ਸ਼ਾਮ ਨੂੰ ਗੋਲੀ ਚਲਾ ਦਿੱਤੀ ਅਤੇ ਮੌਕੇ ਤੋਂ ਭੱਜ ਗਿਆ। ਰਾਮਾ ਮੰਡੀ ਥਾਣੇ ਦੇ ਮੁਖੀ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਜਗਤਾਰ ਸਿੰਘ ਖ਼ਿਲਾਫ਼ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।