ਮੌੜ ਮੰਡੀ ਜ਼ਮਾਨਤ ‘ਤੇ ਆਏ ਮੁਲਜ਼ਮ ਦੀ ਚਿੱਟੇ ਦਿਨ ਕੁੱਟਮਾਰ, ਪੁਲਿਸ ਕਰ ਰਹੀ ਜਾਂਚ

Published: 

08 Jul 2024 09:39 AM

Bathinda Crime News: ਜ਼ਖਮੀ ਜਸਪਾਲ ਸਿੰਘ ਤਲਵੰਡੀ ਸਾਬੋ ਵਿੱਚ ਇੱਕ ਕਤਲ ਕੇਸ ਵਿੱਚ ਮੁਲਜ਼ਮ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਆਇਆ ਸੀ। ਮੰਨਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਵਿਅਕਤੀ ਉਕਤ ਮਾਮਲੇ 'ਚ ਮ੍ਰਿਤਕ ਵਿਅਕਤੀ ਦੇ ਜਾਣਕਾਰ ਅਤੇ ਪਰਿਵਾਰਕ ਮੈਂਬਰ ਸਨ।

ਮੌੜ ਮੰਡੀ ਜ਼ਮਾਨਤ ਤੇ ਆਏ ਮੁਲਜ਼ਮ ਦੀ ਚਿੱਟੇ ਦਿਨ ਕੁੱਟਮਾਰ, ਪੁਲਿਸ ਕਰ ਰਹੀ ਜਾਂਚ

ਜ਼ਮਾਨਤ 'ਤੇ ਆਏ ਮੁਲਜ਼ਮ ਦੀ ਚਿੱਟੇ ਦਿਨ ਕੁੱਟਮਾਰ

Follow Us On

Bathinda Crime News: ਮੌੜ ਮੰਡੀ ਵਿੱਚ ਟਰੱਕ ਯੂਨੀਅਨ ਨੇੜੇ ਕੁਝ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਆਸ-ਪਾਸ ਸੈਂਕੜੇ ਲੋਕ ਖੜ੍ਹੇ ਹੋ ਗਏ ਪਰ ਨੌਜਵਾਨ ਨੂੰ ਬਚਾਉਣ ਲਈ ਕੋਈ ਵੀ ਅੱਗੇ ਨਹੀਂ ਆਇਆ। ਹਮਲਾਵਰਾਂ ਦੇ ਭੱਜਣ ਤੋਂ ਬਾਅਦ ਕੁਝ ਲੋਕਾਂ ਨੇ ਜ਼ਖਮੀ ਨੌਜਵਾਨ ਨੂੰ ਸਥਾਨਕ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਜਿੱਥੇ ਉਸ ਨੌਜਵਾਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀ ਨੌਜਵਾਨ ਦੀ ਪਛਾਣ ਜਸਪਾਲ ਸਿੰਘ ਚੰਨਵੀ ਵਾਸੀ ਮੌੜ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਜਸਪਾਲ ਸਿੰਘ ਤਲਵੰਡੀ ਸਾਬੋ ਵਿੱਚ ਇੱਕ ਕਤਲ ਕੇਸ ਵਿੱਚ ਮੁਲਜ਼ਮ ਸੀ ਅਤੇ ਕੁਝ ਦਿਨ ਪਹਿਲਾਂ ਹੀ ਜ਼ਮਾਨਤ ਤੇ ਆਇਆ ਸੀ। ਮੰਨਿਆ ਜਾ ਰਿਹਾ ਹੈ ਕਿ ਹਮਲਾ ਕਰਨ ਵਾਲੇ ਵਿਅਕਤੀ ਉਕਤ ਮਾਮਲੇ ‘ਚ ਮ੍ਰਿਤਕ ਵਿਅਕਤੀ ਦੇ ਜਾਣਕਾਰ ਅਤੇ ਪਰਿਵਾਰਕ ਮੈਂਬਰ ਸਨ। ਇਨ੍ਹਾਂ ਨੇ ਪੁਰਾਣੀ ਰੰਜਿਸ਼ ਦਾ ਬਦਲਾ ਲੈਣ ਲਈ ਨੌਜਵਾਨ ‘ਤੇ ਜਾਨਲੇਵਾ ਹਮਲਾ ਕੀਤਾ ਸੀ।

ਵੀਡੀਓ ਹੋ ਰਿਹਾ ਹੈ ਵਾਇਰਲ

ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ‘ਚ ਦੋ ਨੌਜਵਾਨ ਜਸਪਾਲ ਸਿੰਘ ‘ਤੇ ਸੜਕ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਰਹੇ ਹਨ। ਇਸ ਦੌਰਾਨ ਆਸ-ਪਾਸ ਦੇ ਕੁਝ ਲੋਕ ਕੁਝ ਦੇਰ ਬਾਅਦ ਹਮਲਾਵਰਾਂ ਕੋਲ ਆ ਗਏ ਅਤੇ ਨੌਜਵਾਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਹਮਲਾਵਰਾਂ ਨੇ ਜਸਪਾਲ ਦੀਆਂ ਲੱਤਾਂ ਅਤੇ ਬਾਹਾਂ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਜਿੱਥੋਂ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਐਸਐਸਪੀ ਦੀਪਕ ਪਾਰੀਕ ਨੇ ਦੱਸਿਆ ਹੈ ਕਿ ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਜੋ ਵੀ ਮੁਲਜ਼ਮ ਹਨ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।