ਬਟਾਲਾ ਵਿੱਚ RMP ਡਾਕਟਰ ਦੀ ਗੋਲੀ ਮਾਰ ਕੇ ਹੱਤਿਆ, ਦੇਰ ਰਾਤ ਕਲੀਨਿਕ ਤੋਂ ਘਰ ਪਰਤਦੇ ਸਮੇਂ ਵਾਪਰੀ ਘਟਨਾ

tv9-punjabi
Published: 

17 Jun 2025 14:35 PM

ਬਟਾਲਾ ਨੇੜੇ ਪਿੰਡ ਕਹਲੇ ਕਲਾਂ ਵਿੱਚ ਸੋਮਵਾਰ ਦੇਰ ਰਾਤ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਆਰਐਮਪੀ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਡਾਕਟਰ ਦੀ ਪਛਾਣ ਮੇਜਰ ਸਿੰਘ (55) ਵਾਸੀ ਨਿਊ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ।

ਬਟਾਲਾ ਵਿੱਚ RMP ਡਾਕਟਰ ਦੀ ਗੋਲੀ ਮਾਰ ਕੇ ਹੱਤਿਆ, ਦੇਰ ਰਾਤ ਕਲੀਨਿਕ ਤੋਂ ਘਰ ਪਰਤਦੇ ਸਮੇਂ ਵਾਪਰੀ ਘਟਨਾ
Follow Us On

ਆਰਐਮਪੀ ਡਾਕਟਰ ਮੇਜਰ ਸਿੰਘ ਦਾ ਕਲੀਨਿਕ ਬਟਾਲਾ ਦੇ ਨੇੜੇ ਇੱਕ ਪਿੰਡ ਕੇਹਲੇ ਕਲਾਂ ਵਿੱਚ ਹੈ। ਸੋਮਵਾਰ ਰਾਤ ਨੂੰ ਉਹ ਆਪਣੇ ਕਲੀਨਿਕ ਤੋਂ ਬਟਾਲਾ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਪਿੰਡ ਤੋਂ ਬਟਾਲਾ ਰੋਡ ‘ਤੇ ਪਹੁੰਚੇ, ਕੁਝ ਅਣਪਛਾਤੇ ਹਮਲਾਵਰਾਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ ਦਿੱਤੀਆਂ।

ਬਟਾਲਾ ਨੇੜੇ ਪਿੰਡ ਕਹਲੇ ਕਲਾਂ ਵਿੱਚ ਸੋਮਵਾਰ ਦੇਰ ਰਾਤ ਕੁਝ ਅਣਪਛਾਤੇ ਹਮਲਾਵਰਾਂ ਨੇ ਇੱਕ ਆਰਐਮਪੀ ਡਾਕਟਰ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮ੍ਰਿਤਕ ਡਾਕਟਰ ਦੀ ਪਛਾਣ ਮੇਜਰ ਸਿੰਘ (55) ਵਾਸੀ ਨਿਊ ਹਰਨਾਮ ਨਗਰ ਬਟਾਲਾ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਕ ਆਰਐਮਪੀ ਡਾਕਟਰ ਮੇਜਰ ਸਿੰਘ ਦਾ ਕਲੀਨਿਕ ਬਟਾਲਾ ਦੇ ਨੇੜੇ ਪਿੰਡ ਕੇਹਲੇ ਕਲਾਂ ਵਿੱਚ ਹੈ। ਸੋਮਵਾਰ ਰਾਤ ਨੂੰ ਉਹ ਆਪਣੇ ਕਲੀਨਿਕ ਤੋਂ ਬਟਾਲਾ ਸਥਿਤ ਆਪਣੇ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਪਿੰਡ ਤੋਂ ਬਟਾਲਾ ਰੋਡ ‘ਤੇ ਪਹੁੰਚਿਆ, ਕੁਝ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀ ਚਲਾ ਦਿੱਤੀ। ਡਾਕਟਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਬਟਾਲਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।