ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ 'ਤੇ ਹਮਲਾ; ਬਚਾਅ ਲਈ ਆਏ ਦੋਸਤ 'ਤੇ ਵੀ ਹਮਲਾ, ਦੋਵਾਂ ਦੀ ਹਾਲਤ ਨਾਜ਼ੁਕ | Assault on youth on money transaction condition of both is critical know in Punjabi Punjabi news - TV9 Punjabi

ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ ‘ਤੇ ਹਮਲਾ; ਬਚਾਅ ਲਈ ਆਏ ਦੋਸਤ ‘ਤੇ ਵੀ ਹਮਲਾ, ਦੋਵਾਂ ਦੀ ਹਾਲਤ ਨਾਜ਼ੁਕ

Published: 

09 Aug 2023 15:10 PM

ਅਬੋਹਰ ਵਿਖੇ ਇੱਕ ਵਿਅਕਤੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨਾਂ 'ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਦੋਵਾਂ ਨੌਜਵਾਨਾਂ ਨੂੰ ਲਹੂ ਲੁਹਾਣ ਕਰ ਦਿੱਤਾ। ਇਹ ਪੂਰਾ ਮਾਮਲਾ ਪੈਸਿਆਂ ਦੇ ਲੈਣ- ਦੇਣ ਦੇ ਕਾਰਨ ਹੋਇਆ।

ਪੈਸਿਆਂ ਦੇ ਲੈਣ-ਦੇਣ ਕਾਰਨ ਨੌਜਵਾਨ ਤੇ ਹਮਲਾ; ਬਚਾਅ ਲਈ ਆਏ ਦੋਸਤ ਤੇ ਵੀ ਹਮਲਾ, ਦੋਵਾਂ ਦੀ ਹਾਲਤ ਨਾਜ਼ੁਕ
Follow Us On

ਅਬੋਹਰ ਨਿਊਜ਼। ਅਬੋਹਰ ਵਿਖੇ ਸਥਾਨਕ ਫਾਜ਼ਿਲਕਾ ਰੋਡ ਚੁੰਗੀ ਨੇੜੇ ਇੱਕ ਵਿਅਕਤੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਨੌਜਵਾਨਾਂ ਨੂੰ ਬੁਰ੍ਹੀ ਤਰਾਂ ਨਾਲ ਜ਼ਖਮੀ ਕਰ ਦਿੱਤਾ। ਜਿਨ੍ਹਾਂ ਨੂੰ ਇਲਾਜ ਲਈ ਸਰਕਾਰੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਪਿੰਡ ਦੇ ਹੀ ਇੱਕ ਜ਼ਿਮੀਂਦਾਰ ਕੋਲ ਕੰਮ ਕਰਦਾ ਸੀ, ਜੋ ਉਸ ਦੇ ਖਾਤਾ ਹੋਣ ਦੇ ਬਾਵਜੂਦ ਵੀ ਉਸ ਤੋਂ ਪੈਸੇ ਦੀ ਮੰਗ ਕਰਦਾ ਸੀ।

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਵਿਵਾਦ

ਜਾਣਕਾਰੀ ਮੁਤਾਬਕ ਸੰਦੀਪ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਢਾਣੀ ਮਸੀਤ ਨੇ ਦੱਸਿਆ ਕਿ ਉਹ ਜਗਸੀਰ ਸਿੰਘ ਵਾਸੀ ਢਾਣੀ ਕੋਲ ਸੀਰੀ ਦਾ ਕੰਮ ਕਰਦਾ ਸੀ ਅਤੇ ਪਿਛਲੇ ਦਿਨੀਂ ਉਸ ਨਾਲ ਹਿਸਾਬ ਕਰਨ ਤੋਂ ਬਾਅਦ ਉਸ ਨੇ ਕੰਮ ਛੱਡ ਦਿੱਤਾ ਅਤੇ ਕਿਸੇ ਹੋਰ ਜਿੰਮੇਦਾਰ ਕੋਲ ਕੰਮ ਸ਼ੁਰੂ ਕਰ ਦਿੱਤਾ।

ਅੱਜ ਜਦੋਂ ਉਹ ਜ਼ਿੰਮੇਵਾਰ ਵਿਅਕਤੀ ਦੀ ਟੂਡੀ ਲੈ ਕੇ ਅਬੋਹਰ ਦੇ ਫਾਜ਼ਿਲਕਾ ਰੋਡ ਓਕਟਾਰੀ ‘ਤੇ ਆਇਆ ਸੀ ਤਾਂ ਜਗਸੀਰ ਸਿੰਘ ਉਥੇ ਆ ਗਿਆ ਅਤੇ ਉਸ ਕੋਲੋਂ 10 ਹਜ਼ਾਰ ਰੁਪਏ ਦੀ ਮੰਗ ਕੀਤੀ, ਜਦੋਂ ਉਸ ਨੇ ਕਿਹਾ ਕਿ ਉਸ ਦਾ ਸਾਰਾ ਹਿਸਾਬ-ਕਿਤਾਬ ਬੰਦ ਕਰ ਦਿੱਤਾ। ਉਸ ਨੇ ਬਾਅਦ ਵਿੱਚ ਪੈਸਿਆਂ ਦੇ ਮਸਲੇ ਨੂੰ ਲੈ ਕੇ ਜਗਸੀਰ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਬਾਂਹ ਕੱਟੀ ਗਈ।

ਬਚਾਅ ਲਈ ਆਏ ਦੋਸਤ ‘ਤੇ ਵੀ ਹਮਲਾ

ਇਸ ਦੌਰਾਨ ਜਦੋਂ ਉਸ ਦਾ ਸਾਥੀ ਸ਼ਹਿਨਸ਼ਾਹ ਪੁੱਤਰ ਨੱਥਾ ਸਿੰਘ ਵਾਸੀ ਢਾਣੀ ਲਟਕਣ ਉਸ ਨੂੰ ਬਚਾਉਣ ਲਈ ਆਇਆ ਤਾਂ ਜਗਸੀਰ ਨੇ ਗੁੱਸੇ ਵਿੱਚ ਆ ਕੇ ਉਸ ਦੇ ਮੂੰਹ ਅਤੇ ਸਿਰ ਤੇ ਹਮਲਾ ਕਰ ਦਿੱਤਾ। ਆਲੇ-ਦੁਆਲੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਿਸ ਤੋਂ ਬਾਅਦ ਹਮਲਾਵਰ ਉਥੋਂ ਫਰਾਰ ਹੋ ਗਏ ਅਤੇ ਲੋਕਾਂ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਦੋਵਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ।

ਇਸ ਸਬੰਧੀ ਥਾਣਾ ਸਿਟੀ ਵਨ ਦੇ ਏਐਸਆਈ ਕੁਲਵਿੰਦਰ ਸਿੰਘ ਨਾਲ ਗੱਲ ਕਰਨ ਤੇ ਉਨ੍ਹਾਂ ਦੱਸਿਆ ਕਿ ਦੋ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੇ ਬਿਆਨ ਦਰਜ ਕਰਕੇ ਉਨ੍ਹਾਂ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Exit mobile version