ਅੰਮ੍ਰਿਤਸਰ ‘ਚ ਤਿੰਨ ਹਥਿਆਰ ਤਸਕਰ ਗ੍ਰਿਫ਼ਤਾਰ, ਪੁਲਿਸ ਨੇ ਅਸਲਾ ਕੀਤਾ ਬਰਾਮਦ

lalit-sharma
Updated On: 

07 Jun 2025 18:58 PM

ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਆਸਟਰੀਆ-ਬਣੇ ਗਲੌਕ 19X ਪਿਸਤੌਲ, ਦੋ ਇਟਲੀ-ਬਣੇ ਬੇਰੇਟਾ ਯੂਐਸਏ ਪਿਸਤੌਲ, ਇੱਕ ਸਟਾਰ ਮਾਰਕ ਪਿਸਤੌਲ ਅਤੇ ਇੱਕ ਬੇਰੇਟਾ ਗਾਰਡਨ ਵੀਟੀ ਪਿਸਤੌਲ ਸ਼ਾਮਲ ਹਨ। ਏਐਨਟੀਐਫ ਪੁਲਿਸ ਸਟੇਸ਼ਨ ਐਸਏਐਸ ਨਗਰ ਵਿਖੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਅੰਮ੍ਰਿਤਸਰ ਚ ਤਿੰਨ ਹਥਿਆਰ ਤਸਕਰ ਗ੍ਰਿਫ਼ਤਾਰ, ਪੁਲਿਸ ਨੇ ਅਸਲਾ ਕੀਤਾ ਬਰਾਮਦ
Follow Us On

Amritsar Weapons Smuggler: ਅੰਮ੍ਰਿਤਸਰ ਵਿੱਚ ਐਂਟੀ-ਨਾਰਕੋਟਿਕਸ ਟਾਸਕ ਫੋਰਸ ਨੇ ਹਥਿਆਰਾਂ ਦੀ ਤਸਕਰੀ ਦੇ ਇੱਕ ਵੱਡੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਟਾਸਕ ਫੋਰਸ ਨੇ ਤਿੰਨ ਮੁਲਜ਼ਮਾਂ ਨੂੰ 6 ਵਿਦੇਸ਼ੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਰਾਜਨ ਉਰਫ਼ ਰਾਜਾ, ਪਰਮਜੀਤ ਸਿੰਘ ਉਰਫ਼ ਪੰਮਾ ਅਤੇ ਦਿਨੇਸ਼ ਕੁਮਾਰ ਉਰਫ਼ ਨੀਸ਼ੂ ਸ਼ਾਮਲ ਹਨ। ਇਹ ਤਿੰਨੋਂ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਇਸ ਰੈਕੇਟ ਦਾ ਮਾਸਟਰਮਾਈਂਡ ਜੁਗਰਾਜ ਸਿੰਘ ਹੈ। ਉਹ ਇਸ ਸਮੇਂ ਗੋਇੰਦਵਾਲ ਜੇਲ੍ਹ ਵਿੱਚ ਬੰਦ ਹੈ। ਜੁਗਰਾਜ ਆਪਣੇ ਵਕੀਲ ਦੇ ਕਲਰਕ ਰਾਹੀਂ ਇਹ ਰੈਕੇਟ ਚਲਾ ਰਿਹਾ ਸੀ।

ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਦੋ ਆਸਟਰੀਆ-ਬਣੇ ਗਲੌਕ 19X ਪਿਸਤੌਲ, ਦੋ ਇਟਲੀ-ਬਣੇ ਬੇਰੇਟਾ ਯੂਐਸਏ ਪਿਸਤੌਲ, ਇੱਕ ਸਟਾਰ ਮਾਰਕ ਪਿਸਤੌਲ ਅਤੇ ਇੱਕ ਬੇਰੇਟਾ ਗਾਰਡਨ ਵੀਟੀ ਪਿਸਤੌਲ ਸ਼ਾਮਲ ਹਨ। ਏਐਨਟੀਐਫ ਪੁਲਿਸ ਸਟੇਸ਼ਨ ਐਸਏਐਸ ਨਗਰ ਵਿਖੇ ਅਸਲਾ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ।

ਪੰਜਾਬ ਪੁਲਿਸ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਅਤੇ ਸੂਬੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਕਾਰਵਾਈ ਕਰ ਰਹੀ ਹੈ। ਪੁਲਿਸ ਇਸ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਲਈ ਅਗਲੇਰੀ ਜਾਂਚ ਕਰ ਰਹੀ ਹੈ।